BREAKING NEWS
Search

ਹੋ ਜਾਵੋ ਸਾਵਧਾਨ : ਬਿਨਾਂ ਕਾਲ ਮੈਸਜ ਹੋ ਸਕਦਾ ਖਾਤਾ ਖਾਲੀ , ਠੱਗਾਂ ਨੂੰ ਲੱਭਿਆ ਠੱਗੀ ਦਾ ਨਵਾਂ ਤਰੀਕਾ

ਆਈ ਤਾਜਾ ਵੱਡੀ ਖਬਰ 

ਸਾਵਧਾਨ! ਹੁਣ ਬੈਕ ਖਾਤੇ ਉਤੇ ਠੱਗੀ ਮਾਰਨ ਵਾਲਿਆਂ ਨੂੰ ਲੱਭ ਗਿਆ ਨਵਾਂ ਤਰੀਕਾ। ਬਿਨ੍ਹਾਂ ਕਾਲ ਜਾਂ ਮੈਸਜ ਤੋਂ ਵੀ ਤੁਹਾਡਾ ਬੈਕ ਖਾਤਾ ਹੋ ਸਕਦਾ ਹੈ ਖਾਲੀ। ਜਦੋ ਤੋਂ ਆਨਲਾਈਨ ਪੈਸਿਆਂ ਦੇ ਲੈਣ ਦੇਣ ਵਿਚ ਵਾਧਾ ਹੋਇਆ ਹੈ ਉਦੋ ਤੋ ਹੀ ਸਾਈਬਰ ਕ੍ਰਾਈਮ ਵੀ ਬਹੁਤ ਵੱਧ ਗਿਆ ਹੈ। ਠੱਗੀ ਮਾਰਨ ਵਾਲਿਆਂ ਦੀ ਗਿਣਤੀ ਵੀ ਆਏ ਦਿਨ ਵੱਧ ਰਹੀ ਹੈ, ਉਹ ਨਵੇਂ-ਨਵੇਂ ਤਰੀਕੇ ਵਰਤ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ। ਇਸੇ ਤਰ੍ਹਾਂ ਹੁਣ ਠੱਗੀ ਮਾਰਨ ਵਾਲਿਆ ਨੇ ਅਜਿਹਾ ਢੰਗ ਲੱਭਿਆ ਜਿਸ ਨਾਲ ਹੁਣ ਬਿਨ੍ਹਾਂ ਕਿਸੇ ਕਾਲ ਜਾਂ ਮੈਸੇਜ ਦੇ ਉਹ ਬੈਂਕ ਖਾਤੇ ਵਿੱਚੋ ਪੈਸੇ ਗਾਇਬ ਕਰ ਰਹੇ ਹਨ। ਅਜਿਹਾ ਹੈਰਾਨ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਬੈਂਕ ਆਫ ਬੜੌਦਾ ਦੇ ਗਾਹਕਾਂ ਵੱਲੋ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।

ਦੱਸ ਦਈਏ ਕਿ ਉਨ੍ਹਾਂ ਗਾਹਕਾਂ ਦਾ ਕਹਿਣਾ ਹੈ ਕਿ 5 ਹਜ਼ਾਰ ਰੁਪਏ ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਉਨ੍ਹਾਂ ਦੇ ਖਾਤਿਆਂ ‘ਚੋਂ ਪੈਸੇ ਕੱਢੇ ਜਾ ਚੁੱਕੇ ਹਨ। ਇਸ ਸਭ ਤੋਂ ਪਰੇਸ਼ਾਨ ਹੋਏ ਗਾਹਕਾਂ ਦੇ ਵੱਲੋ ਸਾਈਬਰ ਕ੍ਰਾਈਮ ‘ਚ ਇਸ ਠੱਗੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣਕਾਰੀ ਮੁਤਾਬਿਕ ਪਿਛਲੇ ਤਿੰਨ ਦਿਨਾਂ ਦੌਰਾਨ 30 ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਦੱਸ ਦਈਏ ਕਿ ਠੱਗੀ ਦਾ ਇਹ ਮਾਮਲਾ ਮੱਧ ਪ੍ਰਦੇਸ਼ ਤੋ ਸਾਹਮਣੇ ਆ ਰਿਹਾ ਹੈ ਜਿਥੇ ਬਿਨ੍ਹਾਂ ਕਾਲ ਜਾਂ ਮੈਸੇਜ ਦੇ ਬੈਂਕ ਖਾਤੇ ਵਿੱਚੋ ਪੈਸੇ ਗਾਇਬ ਹੋ ਰਹੇ ਹਨ ਇਸ ਸਭ ਤੋ ਤੰਗ ਆ ਚੁੱਕੇ ਗਾਹਕਾਂ ਨੇ ਬੈਂਕ ‘ਚ ਸ਼ਿਕਾਇਤ ਕੀਤੀ। ਪਰ ਉਨ੍ਹਾਂ ਨੇ ਇਹ ਦੋਸ਼ ਲਗਾਏ ਹਨ ਕਿ ਉਨਹਾਂ ਨੂੰ ਬੈਂਕ ਵੱਲੋਂ ਇਸ ਸਬੰਧੀ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਸਾਈਬਰ ਕ੍ਰਾਈਮ ਵਿਚ ਗਾਹਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ।

ਉੱਥੇ ਹੀ ਪੁਲਿਸ ਵੱਲੋ ਇਹ ਕਿਹਾ ਜੲ ਰਿਹਾ ਹੈ ਕਿ ਇਸ ਮਾਮਲੇ ਵਿਚ ਡਾਟਾ ਚੋਰੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਦਕਿ ਇਸ ਸਬੰਧੀ ਬੈਂਕ ਵੱਲੋ ਇਹ ਕਿਹਾ ਗਿਆ ਹੈ ਕਿ ਇਹ ਮਾਮਲਾ ਕਲੋਨਿੰਗ ਦਾ ਵੀ ਹੋ ਸਕਦਾ ਹੈ। ਕਿਉਕਿ ਸੂਬੇ ਦੇ ਬਾਹਰ ਦੇ ਖਾਤਿਆਂ ‘ਚ ਇਨ੍ਹਾਂ ਪੈਸਿਆਂ ਨੂੰ ਟ੍ਰਾਂਸਫਰ ਕੀਤਾ ਗਿਆ ਹੈ। ਜਦਕਿ ਇਕ ਹੀ ਖਾਤੇ ਵਿਚੋ ਇਕ ਤੋਂ ਜਿਆਦਾ ਵਾਰ ਟ੍ਰਾਂਜੈਕਸ਼ਨ ਕੀਤੀ ਗਈ ਹੈ। ਦੱਸ ਦਈਏ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਸੇ ਮੈਸੇਜ ਜਾਂ ਕਾਲ ਤੋਂ ਬਿਨ੍ਹਾਂ ਜਾਂ ਫਿਰ ਕਿਸੇ ਵੀ ਓ.ਟੀ.ਪੀ. ਨੰਬਰ ਤੋ ਬਿਨ੍ਹਾਂ ਹੀ ਗਾਹਕਾਂ ਦੇ ਖਾਤਿਆਂ ਵਿਚੋ ਪੈਸੇ ਕੱਢੇ ਗਏ ਹਨ।

ਇਸ ਸਬੰਧੀ ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਏ.ਟੀ.ਐੱਮ. ਦੀ ਵੀ ਵਰਤੋ ਨਹੀਂ ਕੀਤੀ। ਇਸ ਤੋ ਇਲਾਵਾ ਠੱਗੀ ਦਾ ਸ਼ਿਕਾਰ ਹੋਣ ਵਾਲੇ ਤਕਰੀਬਨ ਸਾਰੇ ਗਾਹਕ ਲੋਕ ਭੋਪਾਲ ਸ਼ਹਿਰ ਦੇ ਹੀ ਵਾਸੀ ਹਨ। ਜਦਕਿ ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਇਹ ਕਲਨਿੰਗ ਦਾ ਮਾਮਲਾ ਨਹੀਂ ਲੱਗ ਰਿਹਾ। ਜੇਕਰ ਅਜਿਹਾ ਹੁੰਦਾ ਤਾਂ ਸ਼ਹਿਰ ਤੋਂ ਬਾਹਰ ਦੇ ਲੋਕ ਵੀ ਇਸ ਠੱਗੀ ਦਾ ਸ਼ਿਕਾਰ ਹੋ ਸਕਦੇ ਸਨ ਪਰ ਸਾਰੀਆਂ ਸ਼ਿਕਾਇਤਾਂ ਇਕ ਹੀ ਥਾਂ ਅਤੇ ਇਕ ਹੀ ਬੈਕ ਨਾਲ ਸਬੰਧਿਤ ਆਈਆਂ ਹਨ।