BREAKING NEWS
Search

ਹੋ ਜਾਵੋ ਸਾਵਧਾਨ: ਕੈਨੇਡਾ ਤੋਂ ਵਕੀਲ ਦਸ ਇਸ ਤਰੀਕੇ ਨਾਲ ਖਾਤੇ ਚੋਂ ਉਡਾਏ ਲੱਖਾਂ ਰੁਪਏ

ਆਈ ਤਾਜ਼ਾ ਵੱਡੀ ਖਬਰ 

ਲੋਕਾਂ ਵੱਲੋਂ ਜਲਦ ਅਮੀਰ ਬਣਨ ਵਾਸਤੇ ਜਿੱਥੇ ਬਹੁਤ ਸਾਰੇ ਗੈਰ ਸਮਾਜਿਕ ਰਸਤੇ ਅਪਣਾਏ ਜਾਂਦੇ ਹਨ ਅਤੇ ਲੁਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੇ ਅਜਿਹੇ ਮਾਮਲਿਆਂ ਦੇ ਵਿੱਚ ਚਲਦੇ ਹੋਏ ਜਿੱਥੇ ਬਹੁਤ ਸਾਰੇ ਲੋਕ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ। ਉਥੇ ਹੀ ਅਜਿਹੇ ਠੱਗਾਂ ਦੀ ਚਪੇਟ ਵਿਚ ਆ ਕੇ ਲੋਕਾਂ ਦਾ ਕਈ ਲੱਖਾਂ ਦਾ ਨੁਕਸਾਨ ਕਰ ਦਿੰਦੇ ਹਨ। ਅਜਿਹੇ ਕੰਮਾਂ ਦੇ ਸਮੇਂ ਜਿਥੇ ਲੋਕਾਂ ਵੱਲੋਂ ਵਧੇਰੇ ਇਹਤਿਆਤ ਵਰਤੀ ਜਾਂਦੀ ਹੈ। ਉਥੇ ਹੀ ਅਜਿਹੇ ਠੱਗਾਂ ਵੱਲੋਂ ਕੋਈ ਨਾ ਕੋਈ ਰਸਤਾ ਕੱਢਿਆ ਜਾਂਦਾ ਹੈ ਅਤੇ ਲੋਕਾਂ ਨੂੰ ਦੁੱਖ ਪਹੁੰਚਾਇਆ ਜਾਂਦਾ ਹੈ।

ਅੱਜਕਲ ਜਿਥੇ ਧੋਖਾ-ਧੜੀ ਦੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਉੱਥੇ ਕੈਨੇਡਾ ਤੋਂ ਵਕੀਲ ਦੱਸ ਕੇ ਇਸ ਤਰੀਕੇ ਨਾਲ ਖਾਤੇ ਵਿੱਚੋਂ ਲੱਖਾਂ ਰੁਪਏ ਉਡਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਟਾਂਡਾ ਉੜਮੁੜ ਤੋਂ ਸਾਹਮਣੇ ਆਇਆ ਹੈ। ਜਿੱਥੇ ਕੁਝ ਠੱਗਾ ਵਲੋ ਟਾਂਡਾ ਉੜਮੁੜ ਦੇ ਅਧੀਨ ਆਉਣ ਵਾਲੇ ਗਿੱਲ ਪਿੰਡ ਤੋਂ ਇਕ ਵਿਅਕਤੀ ਤੋਂ ਅੱਠ ਲੱਖ ਰੁਪਏ ਦੀ ਠੱਗੀ online ਮਾਰੀ ਗਈ ਹੈ।

ਜਿੱਥੇ ਇਸ ਵਿਅਕਤੀ ਨੂੰ ਫੋਨ ਕਰਕੇ ਠੱਗਾਂ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦੇ ਕਨੇਡਾ ਰਹਿੰਦੇ ਭਤੀਜੇ ਦਾ ਇੱਕ ਲੜਾਈ ਝਗੜੇ ਦਾ ਕੇਸ ਹੈ ਜਿਸ ਵਿੱਚ ਉਹ ਫਸ ਗਿਆ ਹੈ ਜਿਸ ਨੂੰ ਛੁਡਾਉਣ ਵਾਸਤੇ ਵਕੀਲ ਵੱਲੋਂ 8 ਲੱਖ ਦੀ ਮੰਗ ਕੀਤੀ ਜਾ ਰਹੀ ਹੈ। 2 ਸਤੰਬਰ ਨੂੰ ਆਏ ਇਸ ਫੋਨ ਵਿੱਚ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਐਡਵੋਕੇਟ ਨੰਦਾ ਦੱਸਿਆ ਸੀ। ਜਿਸ ਨੇ ਅੱਠ ਲੱਖ ਰੁਪਏ account ਵਿੱਚ ਟਰਾਂਸਫਰ ਕਰਨ ਦਾ ਆਖਿਆ।

ਜਿਸ ਤੋਂ ਬਾਅਦ ਸ਼ਿਕਾਇਤਕਰਤਾ ਬਖਸ਼ੀਸ਼ ਸਿੰਘ ਪੁੱਤਰ ਭਗਤ ਸਿੰਘ ਵੱਲੋਂ ਅੱਠ ਲੱਖ ਰੁਪਏ ਦੀ ਰਕਮ ਦੇ ਦਿੱਤੀ ਗਈ। ਜੋਂ ਬਿਹਾਰ, ਇੰਦੌਰ, ਮਨਾਲੀ ਦੇ ਬੈਂਕ ਖਾਤਿਆਂ ਵਿੱਚ ਦਿੱਤੀ ਗਈ। ਪਰ ਜਦੋਂ ਠੱਗਾਂ ਵੱਲੋਂ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ ਤਾਂ ਉਸ ਵਿਅਕਤੀ ਨੂੰ ਸ਼ੱਕ ਹੋਇਆ ਜਿਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।