ਆਈ ਤਾਜਾ ਵੱਡੀ ਖਬਰ 

ਕੋਈ ਵੀ ਬਿਮਾਰੀ ਜਦੋਂ ਇਨਸਾਨ ਦੇ ਸਰੀਰ ਵਿਚ ਦਾਖਲ ਹੁੰਦੀ ਹੈ ਤਾਂ ਉਸ ਦੇ ਸੰਕੇਤ ਉਸ ਬਿਮਾਰੀ ਦੀ ਪਹਿਚਾਣ ਕਰਵਾ ਦਿੰਦੇ ਹਨ। ਜਿਸ ਤੋਂ ਬਾਅਦ ਉਸ ਬਿਮਾਰੀ ਦਾ ਉਪਚਾਰ ਕੀਤਾ ਜਾਂਦਾ ਹੈ ਤਾਂ ਜੋ ਉਸ ਬਿਮਾਰੀ ਤੋਂ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਖ਼ਤਮ ਕੀਤਾ ਜਾ ਸਕੇ। ਇਸ ਦੇ ਲਈ ਡਾਕਟਰੀ ਸਹਾਇਤਾ ਲਈ ਜਾਂਦੀ ਹੈ ਤਾਂ ਜੋ ਅਸੀਂ ਆਪਣੇ ਸਰੀਰ ਨੂੰ ਮੁੜ ਤੋਂ ਤੰਦਰੁਸਤ ਕਰ ਸਕੀਏ। ਪਰ ਮੌਜੂਦਾ ਸਮੇਂ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਅਜਿਹੇ ਹਾਲਾਤ ਪੈਦਾ ਹੋ ਚੁੱਕੇ ਹਨ ਕਿ ਇਨਸਾਨ ਆਪਣੀ ਜਾਨ ਨੂੰ ਬਚਾਉਣ ਖਾਤਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ।

ਲੋਕਾਂ ਦੀ ਜਾਨ ਨੂੰ ਇਸ ਖ਼ਤਰੇ ਤੋਂ ਬਚਾਉਣ ਦੇ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੀ ਆਪਣੇ ਪੱਧਰ ਉੱਪਰ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਬਿਮਾਰੀ ਤੋਂ ਬਚਾਅ ਵਾਸਤੇ ਸਰਕਾਰਾਂ ਵੱਲੋਂ ਕਈ ਸਖਤ ਫੈਸਲੇ ਵੀ ਲਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਫੈਸਲਾ ਬ੍ਰਿਟੇਨ ਦੀ ਸਰਕਾਰ ਵੱਲੋਂ ਲਿਆ ਗਿਆ ਹੈ। ਜਿਸ ਵਿੱਚ ਆਖਿਆ ਗਿਆ ਹੈ ਕਿ ਜੇਕਰ ਇੰਗਲੈਂਡ ਦੇ ਨਿਵਾਸੀ ਬਿਨਾ ਕਿਸੇ ਜ਼ਰੂਰੀ ਵਜ੍ਹਾ ਦੇ ਕਿਸੇ ਹੋਰ ਦੇਸ਼ ਵਿੱਚ ਜਾਂਦੇ ਹਨ ਤਾਂ ਉਹਨਾਂ ਉਪਰ ਭਾਰੀ ਜੁਰਮਾਨਾ ਲਗਾਇਆ ਜਾਵੇਗਾ।

ਇਸ ਦੇ ਨਾਲ ਹੀ ਆਖਿਆ ਗਿਆ ਹੈ ਕਿ ਵਿਦੇਸ਼ਾਂ ਵਿੱਚ ਜਾ ਛੁੱਟੀ ਮਨਾਉਣ ਵਾਲੇ ਨਾਗਰਿਕਾਂ ਉੱਪਰ ਵੀ ਸਖ਼ਤ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਦਾ ਫੈਸਲਾ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਰਦੇ ਹੋਏ ਕਿਹਾ ਹੈ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਵਿਦੇਸ਼ਾਂ ਵਿੱਚ ਘੁੰਮਣ ਜਾਣ ਵਾਲੇ ਨਾਗਰਿਕਾਂ ਉੱਪਰ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਇਸ ਫੈਸਲੇ ਨੂੰ ਜੂਨ 21 ਦੇ ਆਖੀਰ ਤੱਕ ਲਾਗੂ ਰੱਖਣ ਦੀ ਗੱਲ ਕਹੀ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਆਖਿਆ ਹੈ ਕਿ ਜ਼ਰੂਰੀ ਕੰਮ ਅਤੇ ਸਿੱਖਿਆ ਦੇ ਲਈ ਵਿਦੇਸ਼ ਜਾਣ ਵਾਲੇ ਲੋਕਾਂ ਦੇ ਮਾਮਲਿਆਂ ਵਿੱਚ ਵਿਚਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬ੍ਰਿਟੇਨ ਤੋਂ ਘੁੰਮਣ ਵਾਸਤੇ ਯੂਰਪ ਲੋਕਾਂ ਦੀ ਪਹਿਲੀ ਪਸੰਦ ਹੈ ਅਤੇ ਬ੍ਰਿਟੇਨ ਨੇ ਫਰਾਂਸ ਨੂੰ ਕੋਰੋਨਾ ਦੇ ਵਧ ਰਹੇ ਕੇਸਾਂ ਕਾਰਨ ਰੈਡ ਲਿਸਟ ਵਿੱਚ ਸ਼ਾਮਲ ਕਰ ਲਿਆ ਹੈ। ਹੁਣ ਫਰਾਂਸ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਲਈ ਹੋਟਲ ਇਕਾਂਤਵਾਸ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ।

Home  ਤਾਜਾ ਖ਼ਬਰਾਂ  ਹੋ ਜਾਵੋ ਸਾਵਧਾਨ :ਇਸ ਦੇਸ਼ ਚ ਹੋ ਗਿਆ ਐਲਾਨ ਬਿਨਾ ਕਿਸੇ ਠੋਸ ਵਜਾ ਦੇ ਵਿਦੇਸ਼ ਜਾਣ ਵਾਲਿਆਂ ਨੂੰ ਲੱਗੇਗਾ 5 ਲਖ ਦਾ ਜੁਰਮਾਨਾ
                                                      
                              ਤਾਜਾ ਖ਼ਬਰਾਂ                               
                              ਹੋ ਜਾਵੋ ਸਾਵਧਾਨ :ਇਸ ਦੇਸ਼ ਚ ਹੋ ਗਿਆ ਐਲਾਨ ਬਿਨਾ ਕਿਸੇ ਠੋਸ ਵਜਾ ਦੇ ਵਿਦੇਸ਼ ਜਾਣ ਵਾਲਿਆਂ ਨੂੰ ਲੱਗੇਗਾ 5 ਲਖ ਦਾ ਜੁਰਮਾਨਾ
                                       
                            
                                                                   
                                    Previous Postਪੰਜਾਬ ਚ ਮੀਂਹ ਹਨੇਰੀ ਨੇ ਇਥੇ ਮਚਾਈ ਭਾਰੀ ਤਬਾਹੀ – ਤਾਜਾ ਵੱਡੀ ਖਬਰ
                                                                
                                
                                                                    
                                    Next Postਮਾੜੀ ਖਬਰ:ਕੋਰੋਨਾ ਦਾ ਕਰਕੇ 30 ਅਪ੍ਰੈਲ ਤੱਕ ਲਈ ਭਾਰਤ ਚ ਲੱਗੀ ਇਹ ਪਾਬੰਦੀ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



