ਆਈ ਤਾਜਾ ਵੱਡੀ ਖਬਰ  

ਅਕਸਰ ਹੀ ਸੱਸ ਤੇ ਨੂੰਹ ਦੇ ਲੜਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਘਰਾਂ ਵਿੱਚ ਛੋਟੀ-ਛੋਟੀ ਗੱਲ ਨੂੰ ਲੈ ਕੇ ਨੂੰਹ ਤੇ ਸੱਸ ਆਪਸ ਦੇ ਵਿੱਚ ਲੜ ਪੈਂਦੀਆਂ ਹਨ l ਕਈ ਵਾਰ ਅਜਿਹੀਆਂ ਗੱਲਾਂ ਤੇ ਲੜਾਈ ਝਗੜਿਆਂ ਦੇ ਕਾਰਨ ਪਤੀ ਪਤਨੀ ਵਿਚਾਲੇ ਤਲਾਕ ਤੱਕ ਹੋ ਜਾਂਦਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹਾ ਮਾਮਲਾ ਦੱਸਾਂਗੇ, ਜਿੱਥੇ ਇੱਕ ਔਰਤ ਆਪਣੇ ਪਤੀ ਨਾਲ ਰਹਿਣ ਦੀ ਬਜਾਏ ਸਗੋਂ ਆਪਣੀ ਆਪਣੀ ਸੱਸ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਇਹ ਅਜੀਬੋ-ਗਰੀਬ ਤੇ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਇਕ ਵਿਆਹੁਤਾ ਆਪਣੇ ਪਤੀ ਦੀ ਬਜਾਏ ਸੱਸ ਨਾਲ ਰਹਿਣਾ ਚਾਹੁੰਦੀ ਹੈ।

ਇਸ ਪਿੱਛੇ ਦੀ ਵਜਹਾ ਸੁਣ ਕੇ ਤੁਹਾਨੂੰ ਵੀ ਹੈਰਾਨਗੀ ਹੋਵੇਗੀ l ਦਰਅਸਲ ਸੱਸ ਦਾ ਦੋਸ਼ ਹੈ ਕਿ ਉਸ ਦੀ ਨੂੰਹ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਵੀ ਕਹਿੰਦੀ ਹੈ। ਨੂੰਹ ਦੀਆਂ ਅਜਿਹੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਔਰਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਪੀੜਤ ਔਰਤ ਪਹਿਲੇ ਬੁਲੰਦਸ਼ਹਿਰ ਦੇ ਕੁਰਾਵਲੀ ਪਿੰਡ ‘ਚ ਰਹਿੰਦੀ ਸੀ, ਪਰ ਹੁਣ ਦਿੱਲੀ ਦੇ ਕਰਾਵਲ ਨਗਰ ‘ਚ ਰਹਿੰਦੀ ਹੈ। ਇਸ ਔਰਤ ਦਾ ਇਕ ਪੁੱਤ ਅਤੇ ਇਕ ਧੀ ਹੈ। ਪੁੱਤ ਦਾ ਵਿਆਹ 2 ਸਾਲ ਪਹਿਲਾਂ ਬੁਲੰਦਸ਼ਹਿਰ ਦੇ ਖਾਨਪੁਰ ਖੇਤਰ ਦੇ ਇਕ ਪਿੰਡ ‘ਚ ਹੋਇਆ। ਵਿਆਹ ਤੋਂ ਬਾਅਦ ਸਹੁਰੇ ਪਹੁੰਚੀ ਨੂੰਹ ਨੇ ਸੱਸ ਨਾਲ ਅਜੀਬੋ-ਗਰੀਬ ਹਰਕਤ ਕਰਨੀ ਸ਼ੁਰੂ ਕਰ ਦਿੱਤੀ।

ਸੱਸ ਦਾ ਕਹਿਣਾ ਹੈ ਕਿ ਨੂੰਹ ਉਸ ਨਾਲ ਪਤੀ-ਪਤਨੀ ਵਾਲੇ ਰਿਸ਼ਤੇ ਰੱਖਣਾ ਚਾਹੁੰਦੀ ਹੈ। ਜਦੋਂ ਮਨ੍ਹਾ ਕਰਦੇ ਹਾਂ ਤਾਂ ਜਾਨੋਂ ਮਾਰਨ ਦੀ ਧਮਕੀ ਦਿੰਦੀ ਹੈ। ਨਸ਼ੀਲੀ ਦਵਾਈ ਖੁਆ ਕੇ ਅਸ਼ਲੀਲ ਵੀਡੀਓ ਬਣਾਉਣ ਅਤੇ ਉਸ ਦੀ ਜਨਤਕ ਕਰਨ ਦੀ ਧਮਕੀ ਵੀ ਦਿੰਦੀ ਹੈ। ਇਸ ਦੇ ਨਾਲ ਖ਼ੁਦ ਖ਼ੁਦਕੁਸ਼ੀ ਕਰਨ ਵਰਗੀ ਧਮਕੀ ਵੀ ਦਿੰਦੀ ਹੈ।

ਜਿਸ ਕਾਰਨ ਘਰ ਵਿੱਚ ਵੀ ਕਾਫੀ ਲੜਾਈ ਝਗੜਾ ਤੇ ਕਲੇਸ਼ ਰਹਿੰਦੀ l ਸੱਸ ਮੁਤਾਬਕ ਉਹਨਾਂ ਦੀ ਨੂੰਹ ਆਪਣੇ ਘਰਵਾਲੇ ਨਾਲ ਨਹੀਂ, ਸਗੋਂ ਉਹ ਉਸ ਨਾਲ ਰਹਿਣਾ ਪਸੰਦ ਕਰਦੀ ਹੈ l ਜਿਸ ਕਾਰਨ ਹੁਣ ਪੁਲਿਸ ਵਲੋਂ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਕਰ ਰਹੀ ਹੈ।


                                       
                            
                                                                   
                                    Previous Postਆਜ਼ਾਦ ਭਾਰਤ ਦਾ ਪਹਿਲਾ ਅਰਬਪਤੀ ਅਵੱਲ ਦਰਜੇ ਦਾ ਸੀ ਕੰਜੂਸ ਬੰਦਾ , ਸੋਨੇ ਦੇ ਭਾਂਡੇ ਛੱਡ ਖਾਂਦਾ ਸੀ ਟੀਨ ਦੇ ਬਰਤਨਾਂ ਚ ਭੋਜਨ
                                                                
                                
                                                                    
                                    Next Postਪੰਜਾਬ : ਅਚਾਨਕ ਪਿਤਾ ਦਾ ਹੱਥ ਛੁਡਾ ਸ਼ਮਸ਼ਾਨ ਘਾਟ ਚ ਬਲਦੀ ਚਿਤਾ ਚ ਮੁੰਡੇ ਨੇ ਮਾਰੀ ਛਾਲ , ਕਰਵਾਇਆ ਹਸਪਤਾਲ ਦਾਖਿਲ
                                                                
                            
               
                            
                                                                            
                                                                                                                                            
                                    
                                    
                                    




