ਆਈ ਤਾਜਾ ਵੱਡੀ ਖਬਰ

ਅਕਸਰ ਹੀ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਵਿੱਚ ਮਨੁੱਖ ਦਾ ਸਰੀਰ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹੈ। ਕਈ ਵਾਰ ਤਾਂ ਲੋਕ ਆਪਣੇ ਸ਼ੌਂਕ ਪੂਰੇ ਕਰਦੇ ਹੋਏ ਕਈ ਪ੍ਰਕਾਰ ਦੀਆਂ ਇੰਜਰੀਆਂ ਤੋਂ ਪੀੜਿਤ ਹੋ ਜਾਂਦੇ ਹਨ, ਅਕਸਰ ਹਵਾਈ ਕਰਤਵ ਕਰਦੇ ਸਮੇਂ, ਯਾ ਕਿਸੇ ਸੜਕੀ ਹਾਦਸੇ ਕਾਰਨ ਹੱਡੀਆਂ ਤੱਕ ਟੁੱਟ ਜਾਂਦੀਆਂ ਹਨ, ਪਰ ਹੁਣ ਅਜਿਹਾ ਸੁਰਖਿਆ ਕਵਚ ਆ ਚੁਕਿਆ ਹੈ, ਜਿਸ ਨਾਲ ਡਿੱਗਣ ਤੇ ਵੀਂ ਹੱਡੀ ਨਹੀਂ ਟੁੱਟੇਗੀ l ਇਨ੍ਹਾਂ ਹੀ ਨਹੀਂ ਸਗੋਂ ਇਸ ਸੁਰੱਖਿਆ ਕਵਚ ਨਾਲ ਸਿਰਫ ਕੁਝ ਸੈਕੰਡ ‘ਚ ਜਾਨ ਬਚਾਈ ਜਾਵੇਗੀ l ਜ਼ਿਕਰਯੋਗ ਹੈ ਕਿ ਏਅਰ ਬੈਗਸ, ਦੁਰਘਟਨਾ ਤੋਂ ਬਚਾਉਂਦੇ ਹਨ ਐਕਸੀਡੈਂਟ ਸਮੇਂ ਕਾਰ ਦੀ ਸੀਟ ਅੱਗੇ ਏਅਰਬੈਗ ਆਪਣੇ ਆਪ ਖੁੱਲ੍ਹ ਜਾਂਦੇ ਹਨ।

ਜਿਸ ਕਾਰਨ ਹਾਦਸੇ ਸਮੇਂ ਬਚਾਅ ਹੋ ਜਾਂਦਾ ਹੈ ਪਰ ਉੱਥੇ ਹੀ ਹੁਣ ਤੁਹਾਨੂੰ ਇੱਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜਿਸ ਨਾਲ ਮਨੁੱਖ ਦੀਆਂ ਹੱਡੀਆਂ ਹਾਦਸੇ ਵਿੱਚ ਨਹੀਂ ਟੁੱਟਦੀਆਂ, ਦੱਸਦਿਆ ਕਿ ਚਾਈਨਿਜ਼ ਕੰਪਨੀ Suzhou Yidaibao Intelligent Technology ਨੇ ਇਨਸਾਨਾਂ ਲਈ ਖਾਸ ਕਰਕੇ ਬਜ਼ੁਰਗਾਂ ਲਈ ਸਪੈਸ਼ਲ ਏਅਰਬੈਗ ਬਣਾਏ ਹਨ, ਜਿਸ ਨੂੰ ਪਾਉਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਹੇਠਾਂ ਡਿੱਗੇਗਾ ਤਾਂ, ਇਹ ਆਪਣੇ ਆਪ ਖੁੱਲ੍ਹ ਜਾਣਗੇ।

ਇਸ ਨਾਲ ਸੱਟ ਨਹੀਂ ਲੱਗੇਗੀ ਤੇ ਹੱਡੀ ਟੁੱਟਣ ਦਾ ਡਰ ਨਹੀਂ ਰਹੇਗਾ।ਬਾਡੀ ਏਅਰਬੈਗ ਵੈਸਟ ਏਕ ਬਿਲਟ-ਇਨ-ਕਾਰ ਏਅਰਬੈਗ ਨਾਲ ਲੈਸ ਹਨ। ਜਦੋਂ ਕੋਈ ਇਨਸਾਨ ਡਿੱਗਦਾ ਹੈ ਤਾਂ ਹੱਥ-ਪੈਰ, ਗਰਦਨ, ਪਿੱਠ, ਰੀੜ੍ਹ ਦੀ ਹੱਡੀ ਟੁੱਟਣ ਦਾ ਖਤਰਾ ਰਹਿੰਦਾ ਹੈ।

ਪਰ ਇਸ ਸੁਰਖਿਆ ਕਵਚ ਦਾ ਇਨ੍ਹਾਂ ਜ਼ਿਆਦਾ ਪ੍ਰਭਾਵ ਹੈ ਕਿ ਇਸ ਨਾਲ ਮਨੁੱਖ ਦੇ ਸ਼ਰੀਰ ਦਾ ਕਮਜ਼ੋਰ ਹਿੱਸੇ ਦਾ ਬਚਾਅ ਰਹਿੰਦਾ ਹੈ l ਜਿਸ ਕਾਰਨ ਮਨੁੱਖ ਦਾ ਬਚਾਅ ਹੋ ਸਕਦਾ ਹੈ l ਸੋਂ ਕੀਤੇ ਨਾ ਕੀਤੇ ਮਨੁੱਖ ਲਈ ਇਹ ਵਰਦਾਨ ਵੀਂ ਸਾਬਿਤ ਹੋ ਸਕਦਾ ਹੈ, ਕਿਉਂਕਿ ਲੋਕ ਅਜੋਕੇ ਸਮੇਂ ਵਿੱਚ ਕਈ ਪ੍ਰਕਾਰ ਦੇ ਹਾਦਸਿਆਂ ਦੌਰਾਨ ਹੱਡੀਆਂ ਨੂੰ ਵੱਡਾ ਨੁਕਸਾਨ ਹੁੰਦਾ ਹੈl


                                       
                            
                                                                   
                                    Previous Postਪੰਜਾਬ ਦੇ ਨੌਜਵਾਨ ਨੇ ਕੈਨੇਡਾ ਚ ਵਧਾਇਆ ਨਾਮ , ਹੋਇਆ ਪੁਲਿਸ ਚ ਭਰਤੀ
                                                                
                                
                                                                    
                                    Next Postਪਾਣੀ ਚ ਵਸਿਆ ਆਈਲੈਂਡ 2 ਪੁਲਾਂ ਦੇ ਸਹਾਰੇ ਜੁੜਿਆ ਹੈ ਦੁਨੀਆ ਨਾਲ , ਆਬਾਦੀ ਹੈ ਸਿਰਫ 1200
                                                                
                            
               
                            
                                                                            
                                                                                                                                            
                                    
                                    
                                    



