ਹੁਣ ਹੋ ਗਿਆ ਇਹ ਮਸ਼ਹੂਰ ਯੂਟਿਊਬਰ ਗ੍ਰਿਫਤਾਰ

ਮਸ਼ਹੂਰ ਯੂਟਿਊਬਰ ਗ੍ਰਿਫਤਾਰ

ਐਤਵਾਰ ਨੂੰ ਮੁਰਾਦਾਬਾਦ ਪੁਲਸ ਨੇ ਇੱਕ ਯੂਟਿਊਬਰ ਮੁਹੰਮਦ ਆਮਿਰ ਨੂੰ ਗ੍ਰਿਫ਼ਤਾਰ ਕੀਤਾ, ਜਿਸ ‘ਤੇ ਹਿੰਦੂ ਸੰਤਾਂ ਅਤੇ ਰਿਸ਼ੀਆਂ ਦੀ ਬੇਅਦਬੀ ਕਰਨ ਅਤੇ ਅਪਮਾਨਜਨਕ ਟਿੱਪਣੀਆਂ ਵਾਲੇ ਵੀਡੀਓ YouTube ‘ਤੇ ਪੋਸਟ ਕਰਨ ਦੇ ਦੋਸ਼ ਹਨ। ਪੁਲਸ ਮੁਤਾਬਕ, ਆਮਿਰ ਪਾਕਬੜਾ ਕਸਬੇ ਦਾ ਰਹਿਣ ਵਾਲਾ ਹੈ ਅਤੇ ਉਹ ਸਾਧੂ ਦੇ ਰੂਪ ਵਿੱਚ ਵਿਵਾਦਤ ਵੀਡੀਓ ਪੋਸਟ ਕਰਦਾ ਸੀ, ਜਿਸ ‘ਚ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ।

ਸਪਰਨਟੈਂਡੈਂਟ ਆਫ਼ ਪੁਲਿਸ (ਨਗਰ) ਰਣ ਵਿਜੇ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਵੀਡੀਓ ਦੀ ਕੜੀ ਨਿੰਦਾ ਕੀਤੀ ਗਈ, ਜਿਸ ਤੋਂ ਬਾਅਦ ਆਮਿਰ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅਪਮਾਨਜਨਕ ਸਮੱਗਰੀ ਦੇ ਪ੍ਰਸਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ।

ਹਾਲਾਂਕਿ, ਗ੍ਰਿਫ਼ਤਾਰੀ ਤੋਂ ਬਾਅਦ ਆਮਿਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਉਹਨੂੰ ਜ਼ਮਾਨਤ ਮਿਲ ਗਈ ਅਤੇ ਤੁਰੰਤ ਰਿਹਾਅ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।