BREAKING NEWS
Search

ਹੁਣੇ ਹੁਣੇ 5 ਬੱਚਿਆਂ ਦੀ ਹੋਈ ਇਕੱਠੀਆਂ ਇਸ ਤਰਾਂ ਮੌਤ ਸਾਰੇ ਪਿੰਡ ਚ ਪਿਆ ਮਾਤਮ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਹਰ ਜਗਾ ਤੇ ਜਿੱਥੇ ਬੱਚੇ ਘਰ ਦੀ ਰੌਣਕ ਮੰਨੇ ਜਾਂਦੇ ਹਨ ਉਥੇ ਹੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਲੈ ਕੇ ਕਈ ਤਰਾਂ ਦੇ ਅਰਮਾਨ ਵੇਖੇ ਜਾਂਦੇ ਹਨ। ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੇ ਕਈ ਭਿਆਨਕ ਹਾਦਸੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਮਾਪਿਆਂ ਵੱਲੋਂ ਜਿੱਥੇ ਬੱਚਿਆਂ ਨੂੰ ਆਪਣਾ ਬਚਪਨ ਆਪਣੇ ਦੋਸਤਾਂ ਮਿੱਤਰਾਂ ਨਾਲ ਬਿਤਾਉਣ ਲਈ ਕੁਝ ਪਲ ਦਿੱਤੇ ਜਾਂਦੇ ਹਨ। ਉੱਥੇ ਹੀ ਬੱਚਿਆਂ ਵੱਲੋਂ ਬਚਪਨ ਦੇ ਅਣਜਾਣਪੁਣੇ ਵਿੱਚ ਅਜਿਹੀਆਂ ਖੇਡਾਂ ਵਿੱਚ ਗਲਤੀ ਕਰ ਲਈ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੀ ਜਾਨ ਚਲੇ ਜਾਂਦੀ ਹੈ।

ਹੁਣ ਪੰਜ ਬੱਚਿਆਂ ਦੀ ਇਕੱਠਿਆਂ ਦੀ ਹੋਈ ਮੌਤ ਕਾਰਨ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਚਿਤੌੜਗੜ੍ਹ ਜਿਲ੍ਹੇ ਦੇ ਕਸਬਾ ਮੰਗਲਵਾੜ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜ ਬੱਚਿਆਂ ਦੀ ਤਲਾਬ ਵਿੱਚ ਨਹਾਉਂਦੇ ਸਮੇਂ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਹੀ ਪਿੰਡ ਦੇ 7 ਬੱਚੇ ਤਾਲਾਬ ਵਿਚ ਨਹਾਉਣ ਲਈ ਚਲੇ ਗਏ ਸਨ। ਤਲਾਬ ਤੇ ਜਾਣ ਤੋਂ ਬਾਅਦ ਪੰਜ ਬੱਚੇ ਨਹਾਉਣ ਲਈ ਤਲਾਬ ਦੇ ਅੰਦਰ ਚਲੇ ਗਏ ਅਤੇ ਦੋ ਬੱਚੇ ਨਹੀਂ ਗਏ ਅਤੇ ਉਹ ਬਾਹਰ ਹੀ ਬੈਠੇ ਰਹੇ।

ਜਦੋਂ ਤਲਾਬ ਵਿੱਚ ਪੰਜ ਬੱਚੇ ਡੂੰਘੇ ਪਾਣੀ ਵਿੱਚ ਚਲੇ ਗਏ ਤਾਂ ਉਹ ਆਪਣੇ ਆਪ ਨੂੰ ਡੁੱਬਣ ਤੋਂ ਨਹੀਂ ਬਚਾ ਸਕੇ। ਉਨ੍ਹਾਂ ਨੂੰ ਡੁੱਬਦੇ ਹੋਏ ਵੇਖ ਕੇ ਬਾਹਰ ਬੈਠੇ ਹੋਏ ਦੋ ਬੱਚਿਆਂ ਵੱਲੋਂ ਬਚਾਅ ਲਈ ਮਦਦ ਮੰਗੀ ਗਈ, ਉਨ੍ਹਾਂ ਬੱਚਿਆਂ ਦੀ ਅਵਾਜ਼ ਸੁਣ ਕੇ ਹੀ ਪਿੰਡ ਦੇ ਲੋਕਾਂ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ। ਪਿੰਡ ਵਾਸੀਆਂ ਵੱਲੋਂ ਤਲਾਬ ਵਿੱਚ ਡੁੱਬਦੇ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ । ਉਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਸਾਰੇ ਬੱਚਿਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਇਨ੍ਹਾਂ ਬੱਚਿਆਂ ਵਿੱਚ ਸੁਮਿਤ 12 ਸਾਲ , ਚੰਦਰਸ਼ੇਖਰ 12 ਸਾਲ, ਭਵੇਸ਼ 10 ਸਾਲ, ਇੰਦੌਰਾ ਅਤੇ ਪ੍ਰਿੰਸ 8 ਸਾਲ ਸ਼ਾਮਲ ਸਨ। ਇਨ੍ਹਾਂ ਬੱਚਿਆਂ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।