BREAKING NEWS
Search

ਹੁਣੇ ਹੁਣੇ ਹਸਪਤਾਲ ਚ ਦਾਖਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਿਮਾਰੀ ਬਾਰੇ ਹੋਇਆ ਖੁਲਾਸਾ – ਨਿਕਲੀ ਇਹ ਬਿਮਾਰੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ ਦਾਖ਼ਲ ਹਨ । ਹਸਪਤਾਲ ਦੇ ਵਿੱਚ ਦਾਖ਼ਲ ਡਾ. ਮਨਮੋਹਨ ਸਿੰਘ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ । ਇੱਥੋਂ ਤੱਕ ਕਿ ਉਨ੍ਹਾਂ ਦੇ ਦੇਹਾਂਤ ਦੀਆਂ ਝੂਠੀਆਂ ਖ਼ਬਰਾਂ ਸੋਸ਼ਲ ਮੀਡੀਆ ਤੇ ਵੀ ਬੀਤੇ ਦਿਨੀਂ ਖੂਬ ਵਾਇਰਲ ਹੋਈਆਂ ਸਨ । ਪਰ ਬਾਅਦ ਵਿੱਚ ਉਨ੍ਹਾਂ ਖ਼ਬਰਾਂ ਦੀ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਇਹ ਖਬਰਾਂ ਝੂਠੀਆਂ ਹਨ । ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੀ ਡਾ ਮਨਮੋਹਨ ਸਿੰਘ ਨੂੰ ਮਿਲਣ ਦੇ ਲਈ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ ਪਹੁੰਚੇ ਸਨ । ਜਿੱਥੇ ਉਨ੍ਹਾਂ ਦੇ ਵੱਲੋਂ ਡਾ ਮਨਮੋਹਨ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਸੀ ।

ਕਈ ਦਿਨਾਂ ਤੋਂ ਡਾ ਮਨਮੋਹਨ ਸਿੰਘ ਦੀ ਹਾਲਤ ਹਸਪਤਾਲ ਦੇ ਵਿੱਚ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਸੀ । ਹੁਣ ਇਸੇ ਵਿਚਕਾਰ ਇੱਕ ਵੱਡੀ ਖ਼ਬਰ ਦੇਸ਼ ਦੇ ਸਾਬਕਾ ਮੁੱਖ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ । ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਡਾ ਮਨਮੋਹਨ ਸਿੰਘ ਨੂੰ ਦੀ ਬਿਮਾਰੀ ਦਾ ਹੁਣ ਖੁਲਾਸਾ ਹੋ ਚੁੱਕਿਆ ਹੈ , ਦਰਅਸਲ ਡਾ ਮਨਮੋਹਨ ਸਿੰਘ ਹੁਣ ਦੇ ਡੇਂਗੂ ਦੀ ਬੀਮਾਰੀ ਦੇ ਨਾਲ ਪੀਡ਼ਤ ਹਨ ਤੇ ਫਿਲਹਾਲ ਉਹ ਖਤਰੇ ਚੋਂ ਬਾਹਰ ਹਨ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਡੇਂਗੂ ਹੋਇਆ ਹੈ ।

ਇਸ ਬਿਮਾਰੀ ਦਾ ਖੁਲਾਸਾ ਅਖਿਲ ਭਾਰਤੀਯ ਆਯੁਰਵਿਗਿਆਨ ਸੰਸਥਾ ਯਾਨੀ ਏਮਜ਼ ਦੇ ਵੱਲੋਂ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਡੇਂਗੂ ਹੋਇਆ ਹੈ । ਪਰ ਉਹ ਹੁਣ ਖ਼ਤਰੇ ਤੋਂ ਬਾਹਰ ਹਨ । ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਨੂੰ ਬੁਖਾਰ ਦੀ ਸ਼ਿਕਾਇਤ ਸੀ ਅਤੇ ਉਨ੍ਹਾਂ ਨੂੰ ਕਾਫੀ ਕਮਜ਼ੋਰੀ ਵੀ ਮਹਿਸੂਸ ਹੋ ਰਹੀ ਸੀ । ਜਿਸਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ । ਹਸਪਤਾਲ ਦੇ ਵਿੱਚ ੳੁਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ ਤੇ ਹੁਣ ਇਸੇ ਵਿਚਕਾਰ ਖ਼ਬਰ ਸਾਹਮਣੇ ਆਈ ਹੈ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਡਾ ਮਨਮੋਹਨ ਸਿੰਘ ਨੂੰ ਡੇਂਗੂ ਦੀ ਬਿਮਾਰੀ ਹੋਈ ਹੈ ਤੇ ਹੁਣ ਉਹ ਖ਼ਤਰੇ ਤੋਂ ਬਾਹਰ ਹਨ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਕਰੋਨਾ ਦੀ ਦੂਜੀ ਲਹਿਰ ਦੀ ਲਪੇਟ ਵਿਚ ਵੀ ਆਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਕੋਰੋਨਾ ਨੂੰ ਹਾਰ ਦਿੱਤੀ ਤੇ ਉਹ ਵਾਪਸ ਆਪਣੇ ਘਰ ਠੀਕ ਹੋ ਕੇ ਆਏ ਸਨ । ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਡਾ ਮਨਮੋਹਨ ਸਿੰਘ ਨੇ ਕੋਰੋਨਾ ਦਾ ਟੀਕਾ ਵੀ ਲਗਵਾਇਆ ਗਿਆ ਸੀ । ਤੇ ਹੁਣ ਏਮਜ਼ ਹਸਪਤਾਲ ਦੇ ਵਿੱਚ ੳੁਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।