ਆਈ ਤਾਜਾ ਵੱਡੀ ਖਬਰ 

ਸਿਆਸਤ ਨਾਲ ਜੁੜੀਆ ਹੋਈਆ ਹੈਰਾਨੀਜਨਕ ਖਬਰਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਜਿੱਥੇ ਬਹੁਤ ਸਾਰੇ ਵਿਧਾਇਕਾਂ ਅਤੇ ਪਾਰਟੀ ਵਰਕਰ ਵੱਖ ਵੱਖ ਵਿਵਾਦਾਂ ਵਿੱਚ ਫਸੇ ਹੋਏ ਨਜ਼ਰ ਆ ਰਹੇ ਹਨ। ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਪਾਰਟੀ ਉਪਰ ਪੈ ਰਿਹਾ ਹੈ। ਜਦ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਵੱਖ ਵੱਖ ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਹਨ। ਉੱਤਰੀ ਸਾਰੇ ਹਲਕਿਆਂ ਵਿੱਚ ਚੋਣ ਪ੍ਰਚਾਰ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਕਿਉਕਿ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਕੁਝ ਦਿਨਾਂ ਦਾ ਸਮਾਂ ਬਾਕੀ ਬਚਿਆ ਹੈ। ਉਥੇ ਹੀ ਆਏ ਦਿਨ ਹੀ ਵੱਖ-ਵੱਖ ਪਾਰਟੀਆ ਨਾਲ ਜੁੜੇ ਹੋਏ ਵਿਧਾਇਕ ਕਈ ਵਿਵਾਦਾਂ ਦੇ ਵਿਚ ਫੱਸੇ ਹੋਏ ਨਜ਼ਰ ਆ ਰਹੇ ਹਨ ਜਿਨ੍ਹਾਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਆਮ ਹੀ ਸਾਹਮਣੇ ਆ ਰਹੀਆਂ ਹਨ।

ਕਿਉਂ ਕੇ ਵੱਖ-ਵੱਖ ਪਾਰਟੀਆਂ ਦੇ ਸਮਰਥਕ ਕਈ ਜਗਾ ਕੇ ਆਪਸ ਵਿੱਚ ਲੜਦੇ ਹੋਏ ਵੀ ਨਜ਼ਰ ਆਏ ਹਨ। ਹੁਣ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਵੱਲੋਂ ਇਸ ਨਵੇਂ ਵੱਡੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਦੇ ਵਿਚਕਾਰ ਜਿੱਥੇ ਕੱਲ ਲੁਧਿਆਣੇ ਦੇ ਆਤਮਨਗਰ ਹਲਕੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਜਿੱਥੇ ਵਿਵਾਦ ਇਸ ਕਦਰ ਵਧ ਗਿਆ ਕਿ ਦੋਹਾਂ ਪਾਰਟੀਆਂ ਵੱਲੋਂ ਇੱਕ-ਦੂਜੇ ਦੀਆਂ ਗੱਡੀਆਂ ਵੀ ਭੰਨੀਆਂ ਗਈਆਂ।

ਉੱਥੇ ਹੀ ਦੋਹਾਂ ਪਾਰਟੀਆਂ ਦੇ ਸਮਰਥਕਾਂ ਵੱਲੋਂ ਇਸ ਝਗੜੇ ਦੇ ਵਿਚ ਇੱਟਾਂ ਵੀ ਚਲਾਈਆਂ ਗਈਆਂ ਅਤੇ ਗੋਲੀਬਾਰੀ ਵੀ ਕੀਤੀ ਹੈ। ਦੇਰ ਸ਼ਾਮ ਹੋਈ ਇਸ ਝੜਪ ਤੋਂ ਬਾਅਦ ਜਿਥੇ ਪੁਲਿਸ ਵੱਲੋਂ ਵੱਖ ਵੱਖ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਉਥੇ ਹੀ ਅੱਜ ਪੁਲਿਸ ਵੱਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਕਿਉਂਕਿ ਕਾਂਗਰਸ ਦੇ ਕਮਲਜੀਤ ਸਿੰਘ ਕੜਵਲ ਵੱਲੋਂ ਇਸ ਮਾਮਲੇ ਨੂੰ ਲੈ ਕੇ ਸ਼ਿਮਲਾਪੁਰੀ ਥਾਣੇ ਵਿੱਚ ਇਰਾਦਾ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਦਿਆਂ ਹੋਇਆ ਜਿਥੇ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਥੇ ਹੀ 34 ਤੋਂ ਵਧੇਰੇ ਹੋਰ ਵਰਕਰਾਂ ਉਪਰ ਵੀ ਮਾਮਲਾ ਦਰਜ ਕੀਤਾ ਗਿਆ ਹੈ। ।

Home  ਤਾਜਾ ਖ਼ਬਰਾਂ  ਹੁਣੇ ਹੁਣੇ ਸਿਮਰਜੀਤ ਬੈਂਸ ਨੂੰ ਪੁਲਸ ਨੇ ਕੀਤਾ ਇਸ ਨਵੇਂ ਵੱਡੇ ਮਾਮਲੇ ਚ ਗਿਰਫ਼ਤਾਰ – ਤਾਜਾ ਵੱਡੀ ਖਬਰ
                                                      
                                       
                            
                                                                   
                                    Previous Postਸਿੱਧੂ ਨੂੰ CM ਦਾ ਚਿਹਰਾ ਨਾ ਬਣਾਉਣ ਤੋਂ ਬਾਅਦ ਮੈਡਮ ਸਿੱਧੂ ਵਲੋਂ ਆ ਗਿਆ ਇਹ ਵੱਡਾ ਬਿਆਨ
                                                                
                                
                                                                    
                                    Next Postਵਾਪਰਿਆ ਕਹਿਰ ਚਾਈਨਾ ਡੋਰ ਨੇ ਲਈ ਇਸ ਤਰਾਂ 4 ਸਾਲਾਂ ਦੀ ਮਾਸੂਮ ਬੱਚੀ ਦੀ ਜਿੰਦਗੀ – ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



