BREAKING NEWS
Search

ਹੁਣੇ ਹੁਣੇ ਸਕੂਲਾਂ ਨੂੰ ਅਗਲੇ ਆਦੇਸ਼ ਤੱਕ ਬੰਦ ਕਰਨ ਦਾ ਏਥੇ ਹੋ ਗਿਆ ਐਲਾਨ – ਸਿਰਫ ਆਨਲਾਈਨ ਹੋਵੇਗੀ ਪੜ੍ਹਾਈ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਦੁਨੀਆਂ ਭਰ ਦੇ ਸਕੂਲ, ਕਾਲਜ ਬੰਦ ਹੋਏ ਪਏ ਸਨ । ਜਿਸ ਦੇ ਚੱਲਦੇ ਬੱਚਿਆਂ ਦੀਆਂ ਆਨਲਾਈਨ ਪੜ੍ਹਾਈਆਂ ਚੱਲੀਆਂ ਸਨ। ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਜਿਵੇਂ ਜਿਵੇਂ ਭਾਰਤ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਕੁਝ ਘਟ ਰਿਹਾ ਹੈ, ਉਸ ਦੇ ਚਲਦੇ ਵੱਖ ਵੱਖ ਰਾਜਾ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਰਾਜ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਤੇ ਹੁਣ ਬੱਚਿਆਂ ਦੇ ਸਕੂਲ ਕਾਲਜ ਵੀ ਲੱਗ ਰਹੇ ਹਨ । ਬੱਚੇ ਸਕੂਲਾਂ ਵਿੱਚ ਜਾ ਕੇ ਆਪਣੀ ਪੜ੍ਹਾਈ ਕਰ ਰਹੇ ਹਨ । ਪਰ ਹੁਣੇ ਹੁਣੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਮੁੜ ਤੋਂ ਸਕੂਲ ਬੰਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।

ਜਿਸ ਕਾਰਨ ਬੱਚੇ ਹੁਣ ਸਿਰਫ ਆਨਲਾਈਨ ਪੜ੍ਹਾਈ ਘਰਾਂ ਦੇ ਵਿੱਚ ਹੀ ਕਰ ਸਕਣਗੇ ਤੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਣਗੇ ।ਦਰਅਸਲ ਦਿੱਲੀ ਦੇ ਵਿੱਚ ਲਗਾਤਾਰ ਹੀ ਪ੍ਰਦੂਸ਼ਣ ਵਧ ਰਿਹਾ ਹੈ । ਪ੍ਰਦੂਸ਼ਣ ਵਧਣ ਦੇ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਿਚਕਾਰ ਹੁਣ ਦਿੱਲੀ ਚ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ । ਹੁਣ ਸਿੱਖਿਆ ਵਿਭਾਗ ਨੇ ਦਿੱਲੀ ਚ ਸਾਰੇ ਸਕੂਲ ਬੰਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ । ਸਿੱਖਿਆ ਵਿਭਾਗ ਦੇ ਵੱਲੋਂ ਅੱਜ ਯਾਨੀ ਐਤਵਾਰ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ । ਇਸ ਨੋਟਿਸ ਵਿਚ ਕਿਹਾ ਕਿਹਾ ਕਿ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਬੰਦ ਰਹਿਣਗੇ ।

ਨਾਲ ਹੀ ਬੱਚਿਆਂ ਦੀ ਹੁਣ ਮੁੜ ਤੋਂ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ । ਇਸ ਦੇ ਨਾਲ ਹੀ ਉਨ੍ਹਾਂ ਇਸ ਨੋਟਿਸ ਵਿੱਚ ਕਿਹਾ ਕਿ ਜਦੋਂ ਤੱਕ ਸਿੱਖਿਆ ਵਿਭਾਗ ਦੇ ਵੱਲੋਂ ਸਕੂਲ ਖੋਲ੍ਹਣ ਦਾ ਆਦੇਸ਼ ਜਾਰੀ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਦਿੱਲੀ ਵਿਚ ਸਾਰੇ ਸਕੂਲ ਬੰਦ ਰਹਿਣਗੇ । ਉੱਥੇ ਹੀ ਦਿੱਲੀ ਦੇ ਸਿੱਖਿਆ ਵਿਭਾਗ ਦੇ ਵੱਲੋਂ ਹੁਣ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਨਿਰਦੇਸ਼ ਵੀ ਦੇ ਦਿੱਤੇ ਹਨ ਕਿ ਉਹ ਬਚਿਆ ਨੂੰ , ਬੱਚਿਆਂ ਦੇ ਮਾਤਾ ਪਿਤਾ ਨੂੰ ਅਤੇ ਸਕੂਲ ਦੇ ਸਾਰੇ ਅਧਿਆਪਕਾਵਾਂ ਤਕ ਇਹ ਸੰਦੇਸ਼ ਦੇਣ ਕਿ ਜਦੋਂ ਤੱਕ ਹੁਣ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਠੀਕ ਨਹੀਂ ਹੁੰਦਾ ਉਦੋਂ ਤਕ ਬੱਚਿਆਂ ਦੇ ਸਕੂਲ ਬੰਦ ਰਹਿਣਗੇ ਤੇ ਬੱਚਿਅਾਂ ਦੀਅਾਂ ਹੁਣ ਆਨਲਾਈਨ ਪੜ੍ਹਾਈਆਂ ਮੁੜ ਤੋਂ ਸ਼ੁਰੂ ਹੋ ਜਾਣਗੀਆਂ ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਕਾਰਨ ਪਹਿਲਾਂ ਹੀ ਦਿੱਲੀ ਵਿਚ ਸਕੂਲ ਅਤੇ ਸਰਕਾਰੀ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਸੀ । ਜਿਸ ਦੇ ਚਲਦੇ ਸਰਕਾਰੀ ਅਦਾਰਿਆਂ ਦੇ ਕਰਮਚਾਰੀ ਘਰਾਂ ਦੇ ਵਿੱਚ ਹੀ ਬੈਠ ਕੇ ਕੰਮ ਕਰ ਰਹੇ ਸਨ । ਇਸੇ ਵਿਚਕਾਰ ਹੁਣ ਸਿੱਖਿਆ ਵਿਭਾਗ ਦੇ ਵੱਲੋਂ ਵੀ ਦਿੱਲੀ ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸਿੱਖਿਆ ਵਿਭਾਗ ਆਪਣਾ ਆਦੇਸ਼ ਕੋਈ ਜਾਰੀ ਨਹੀਂ ਕਰ ਦਿੰਦਾ , ਉਦੋਂ ਤਕ ਬੱਚਿਆਂ ਦੇ ਸਕੂਲ ਬੰਦ ਰਹਿਣਗੇ ਤੇ ਬੱਚੇ ਘਰਾਂ ਵਿਚ ਹੀ ਬੈਠ ਕੇ ਹੁਣ ਪੜ੍ਹਾਈ ਕਰਨਗੇ ।