ਕੁਝ ਸਮਾਂ ਪਹਿਲਾਂ ਇਕ ਵੱਡੀ ਖ਼ਬਰ ਸਾਹਮਣੇ ਆਈ ਸੀ ਜਿਸ ਵਿੱਚ ਰੂਸ ਦਾ ਇੱਕ ਜਹਾਜ਼ ਅਚਾਨਕ ਲਾਪਤਾ ਹੋ ਗਿਆ ਸੀ। ਹੁਣ ਇਸ ਘਟਨਾ ਨੂੰ ਲੈ ਕੇ ਇੱਕ ਵੱਡੀ ਅਪਡੇਟ ਮਿਲੀ ਹੈ – ਜਹਾਜ਼ ਚੀਨ ਨਾਲ ਲੱਗਦੇ ਸਰਹੱਦੀ ਖੇਤਰ ਅੰਦਰ ਅਮੁਰ ਦੇ ਟਿੰਡਾ ਇਲਾਕੇ ‘ਚ ਕਰੈਸ਼ ਹੋ ਗਿਆ ਹੈ।
ਜਾਣਕਾਰੀ ਮੁਤਾਬਕ, Antonov AN-24 ਜਹਾਜ਼ ਵਿਚ 40 ਯਾਤਰੀਆਂ ਅਤੇ 6 ਕ੍ਰੂ ਮੈਂਬਰ ਸਵਾਰ ਸਨ, ਜਿਸ ਵਿੱਚ 2 ਬੱਚੇ ਵੀ ਸ਼ਾਮਲ ਸਨ। ਇਹ ਜਹਾਜ਼ ਜਿਵੇਂ ਹੀ ਸਰਹੱਦੀ ਇਲਾਕੇ ‘ਚ ਪਹੁੰਚਿਆ ਤਾਂ ਰੂਸੀ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ।
ਜਦੋਂ ਤਲਾਸ਼ੀ ਕਾਰਜ ਸ਼ੁਰੂ ਕੀਤਾ ਗਿਆ, ਤਾਂ Russia’s Civil Aviation Authority (Rosaviatsiya) ਦੇ ਹੈਲੀਕਾਪਟਰ ਨੂੰ ਅੱਗ ਚ ਘਿਰਿਆ ਹੋਇਆ ਮਲਬਾ ਮਿਲਿਆ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੀ ਹਾਲਤ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਦੀ ਵੀ ਜਾਨ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਵੱਡੀ ਤਬਾਹੀ ਤੋਂ ਬਾਅਦ ਰੈਸਕਿਊ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਹੈ।