ਆਈ ਤਾਜਾ ਵੱਡੀ ਖਬਰ 

ਇਸ ਸਾਲ ਵਿਚ ਪੰਜਾਬੀ ਗਾਇਕ ਤੇ ਕਲਾਕਾਰ ਚਰਚਾ ਦਾ ਵਿਸ਼ਾ ਰਹੇ ਹਨ। ਇਸ ਸਾਲ ਦੇ ਵਿੱਚ ਪਹਿਲਾਂ ਕਰੋਨਾ ਮਹਾਮਾਰੀ ਦੀ ਮਾਰ ਨੇ ਜਿਥੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਸ ਸਮੇਂ ਬਹੁਤ ਸਾਰੇ ਪੰਜਾਬੀ ਗਾਇਕ ਅਤੇ ਕਲਾਕਾਰ ਗਰੀਬ ਵਰਗ ਦੇ ਹੱਕਾਂ ਦੀ ਰਾਖੀ ਲਈ ਸਾਹਮਣੇ ਆਏ ਸਨ। ਉਹਨਾਂ ਦੀ ਹਿੰਮਤ ਤੇ ਦਲੇਰੀ ਸਦਕਾ ਬਹੁਤ ਸਾਰੇ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਗਿਆ। ਹੁਣ ਪਿਛਲੇ ਮਹੀਨੇ ਤੋਂ ਖੇਤੀ ਕਨੂੰਨਾਂ ਵਿਰੁੱਧ ਰੋਸ ਧਰਨਿਆਂ ਤੇ ਮੁਜ਼ਾਹਰਿਆਂ, ਤੇ ਦਿੱਲੀ ਵਿਚ ਚਲ ਰਹੇ ਸੰਘਰਸ਼ ਵਿੱਚ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਵੱਲੋਂ ਕਿਸਾਨਾਂ ਦਾ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ।

ਜਿਸ ਕਾਰਨ ਬਹੁਤ ਸਾਰੇ ਗਾਇਕ ਚਰਚਾ ਦਾ ਵਿਸ਼ਾ ਰਹੇ ਹਨ। ,ਬਹੁਤ ਸਾਰੇ ਗਾਇਕ ਆਪਣੀਆਂ ਨਿੱਜੀ ਗੱਲਾਂ ਕਰ ਕੇ ਸੋਸ਼ਲ ਮੀਡੀਆ ਤੇ ਚਰਚਾ ਵਿਚ ਰਹਿੰਦੇ ਹਨ। ਹੁਣ ਮਸ਼ਹੂਰ ਪੰਜਾਬੀ ਫਿਲਮੀ ਕਲਾਕਾਰ ਜਸਵਿੰਦਰ ਭੱਲਾ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ। ਕਾਮੇਡੀਅਨ ਅਦਾਕਾਰ ਤੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆ-ਰੋ-ਪ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਮੇਡੀਅਨ ਜਸਵਿੰਦਰ ਭੱਲਾ ਦੇ ਖਿਲਾਫ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਸ਼ਿਕਾਇਤ ਬ੍ਰਾਹਮਣ ਸਮਾਜ ਦੇ ਪ੍ਰਤੀਨਿਧੀ ਰਾਜਨ ਸ਼ਰਮਾ, ਵਿਜੇ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਮੇਡੀਅਨ  ਜਸਵਿੰਦਰ ਭੱਲਾ ਵੱਲੋਂ ਹਿੰਦੂ ਧਰਮ ਵਿੱਚ ਅਹਿਮ ਦਰਜਾ ਰੱਖਣ ਵਾਲੇ ਮੰਦਰਾਂ ਅਤੇ ਪੰਡਤਾਂ ਬਾਰੇ ਇਤਰਾਜ਼ ਯੋਗ ਪੋਸਟ ਪਾ ਕੇ ਭਾਵਨਾਵਾਂ ਨਾਲ ਖਿ-ਲ-ਵਾ-ੜ ਕੀਤਾ ਹੈ। ਜਿਸ ਨੂੰ ਹਿੰਦੂ ਭਾਈਚਾਰੇ ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਜਸਵਿੰਦਰ ਭੱਲਾ ਵੱਲੋਂ ਕੀਤੀ ਗਈ ਟਿੱਪਣੀ ਇੱਕ ਨਿੰਦਣਯੋਗ ਘਟਨਾ ਹੈ।

ਸ਼ਿਕਾਇਤ ਕਰਤਾਵਾਂ ਨੇ ਮੰਗ ਕੀਤੀ ਹੈ ਕੇ ਬ੍ਰਾਹਮਣ ਸਮਾਜ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਕਾਨੂੰਨੀ ਧਾਰਾਵਾਂ ਤਹਿਤ ਜਸਵਿੰਦਰ ਭੱਲਾ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਅਗਰ ਉਸ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਇੰਨਸਾਫ਼ ਨਾ ਮਿਲਣ ਤੇ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ। ਸ਼ਿਕਾਇਤ ਕਰਤਾ ਰਾਜਨ ਸ਼ਰਮਾ ਤੇ ਵਿਜੇ ਕੁਮਾਰ ਸ਼ਰਮਾ ਦੇ ਵਕੀਲ ਨੇ ਦੋਸ਼ ਲਾਇਆ ਹੈ ਕਿ ਕਲਾਕਾਰ ਜਸਵਿੰਦਰ ਭੱਲਾ ਵੱਲੋਂ ਕੀਤੀਆਂ ਟਿੱਪਣੀਆਂ ਨਾਲ ਬ੍ਰਾਹਮਣ ਸਮਾਜ ਨੂੰ ਠੇਸ ਪਹੁੰਚੀ ਹੈ।


                                       
                            
                                                                   
                                    Previous Postਕਿਸਾਨ ਅੰਦੋਲਨ : ਪੰਜਾਬ ਚ ਇਥੇ ਹੋ ਗਿਆ ਅਜਿਹਾ ਐਲਾਨ ਸਾਰਾ ਇੰਡੀਆ ਹੋ ਗਿਆ ਹੈਰਾਨ
                                                                
                                
                                                                    
                                    Next Postਹੁਣੇ ਰਾਤੀ ਪੰਜਾਬ ਚ ਵਾਪਰਿਆ ਕਹਿਰ 3 ਨੌਜਵਾਨਾਂ ਦੀ ਹੋਈ ਮੌਤ , ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



