ਆਈ ਤਾਜਾ ਵੱਡੀ ਖਬਰ 

ਟੀਵੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਕਲਾਕਾਰ ਹਨ, ਜਿਨਾਂ ਵੱਲੋਂ ਆਪਣੀ ਕਲਾਕਾਰੀ ਦੇ ਨਾਲ ਆਪਣੀ ਪਛਾਣ ਟੀਵੀ ਇੰਡਸਟਰੀ ਦੇ ਵਿੱਚ ਵੱਖਰੀ ਬਣਾਈ ਗਈ ਹੈ। ਇਸ ਇੰਡਸਟਰੀ ਦੇ ਵਿੱਚੋਂ ਅਜਿਹੇ ਬਹੁਤ ਸਾਰੇ ਕਲਾਕਾਰ ਉੱਠੇ ਹਨ, ਜਿਨਾਂ ਵੱਲੋਂ ਬਾਅਦ ਵਿੱਚ ਵੱਡੇ ਪਰਦੇ ਉੱਪਰ ਵੀ ਕੰਮ ਕੀਤਾ ਗਿਆ l ਅਜਿਹੇ ਬਹੁਤ ਸਾਰੇ ਚਿਹਰੇ ਅਤੇ ਨਾਮ ਇਸ ਵਿੱਚ ਸ਼ਾਮਿਲ ਹਨ। ਇਸੇ ਵਿਚਾਲੇ ਟੀਵੀ ਇੰਡਸਟਰੀ ਤੋਂ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ l ਜਿੱਥੇ ਟੀਵੀ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਦੀ ਅਚਾਨਕ ਮੌਤ ਹੋ ਗਈ l ਜਿਸ ਕਾਰਨ ਇੰਡਸਟਰੀ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ  ਮਸ਼ਹੂਰ ਟੀਵੀ ਐਕਟਰ ਵਿਕਾਸ ਸੇਠੀ ਦੀ ਮੌਤ ਹੋ ਗਈ l

ਉਹਨਾਂ ਦਾ 48 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ l  ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦੇ ਹੋਏ ਅਦਾਕਾਰ ਦੇ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ l ਉਹਨਾਂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹਨਾਂ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਇੰਡਸਟਰੀ ਨਾਲ ਜੁੜੇਗਾ ਹੋਈਆਂ ਸਖਸ਼ੀਅਤਾਂ ਦੇ ਵੱਲੋਂ ਲਗਾਤਾਰ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਦੇ ਲਈ ਦੱਸਦਈਏ ਕਿ ਵਿਕਰਮ ਸੇਠੀ ਆਪਣੇ ਪਿੱਛੇ ਪਤਨੀ ਜਾਹਨਵੀ ਸੇਠੀ ਅਤੇ ਆਪਣੇ ਜੁੜਵਾ ਪੁੱਤਰਾਂ ਨੂੰ ਛੱਡ ਗਏ ਹਨ। ਜ਼ਿਕਰ ਯੋਗ ਹੈ ਕਿ ਵਿਕਾਸ ਨੇ ਟੀਵੀ ਦੇ ਮਸ਼ਹੂਰ ਸ਼ੋਅ ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ਨਾਲ ਨਾਂ ਬਣਾਇਆ ਸੀ। ਵਿਕਾਸ ਸੇਠੀ ਨੇ ਕਈ ਟੀਵੀ ਸ਼ੋਅਜ਼ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ‘ਕਹੀਂ ਤੋ ਹੋਗਾ’, ‘ਕਿਊਂ ਹੋਤਾ ਹੈ ਪਿਆਰ’, ‘ਕਸੌਟੀ ਜ਼ਿੰਦਗੀ ਕੀ’, ‘ਗੁਸਤਾਖ ਦਿਲ’, ‘ਜ਼ਾਰਾ ਨਚਕੇ ਦੀਖਾ’, ‘ਦੋ ਦਿਲ ਬੰਧੇ ਏਕ ਡੋਰੀ ਸੇ’ ਅਤੇ ਸਸੁਰਾਲ ਸਿਮਰ ਕਾ  ਵਰਗੇ ਕਈ ਨਾਮਵਰ ਸ਼ੋਜ ਦੇ ਵਿੱਚ ਕੰਮ ਕੀਤਾ ਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ l ਟੀਵੀ ਸ਼ੋ ਹੀ ਨਹੀਂ ਸਗੋਂ ਉਹਨਾਂ ਦੇ ਵੱਲੋਂ ਆਪਣੀ ਕਿਸਮਤ ਦੀ ਅਜ਼ਮਾਇਸ਼ ਫਿਲਮਾਂ ਦੇ ਵਿੱਚ ਵੇਖੀ ਗਈ ਤੇ ਅੱਜ ਇਸ ਪ੍ਰਸਿੱਧ ਹਸਤੀ ਦੀ ਮੌਤ ਦੇ ਕਾਰਨ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l

                                       
                            
                                                                   
                                    Previous PostDJ ਤੇ ਨੱਚਣ ਨੂੰ ਲੈਕੇ ਬਣਿਆ ਜੰਗ ਦਾ ਮਾਹੌਲ , ਜੰਮ ਕੇ ਚਲੇ ਡੰਡੇ ਕੁਰਸੀਆਂ ਹੋਈਆਂ 3 ਮੌਤਾਂ
                                                                
                                
                                                                    
                                    Next Postਬੋਲੀਵੁਡ ਦੇ ਮਸ਼ਹੂਰ ਐਕਟਰ ਰਣਵੀਰ-ਦੀਪਿਕਾ ਬਣੇ ਮਾਤਾ ਪਿਤਾ , ਪਰਮਾਤਮਾ ਨੇ ਦਿੱਤੀ ਅਨਮੋਲ ਦਾਤ
                                                                
                            
               
                            
                                                                            
                                                                                                                                            
                                    
                                    
                                    



