BREAKING NEWS
Search

ਹੁਣੇ ਹੁਣੇ ਪੰਜਾਬ ਚ ਸਕੂਲ ਦੇ ਇਹਨਾਂ ਵਿਦਿਆਰਥੀਆਂ ਬਾਰੇ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਜਿਵੇਂ ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਉਵੇਂ ਹੀ ਇਸ ਬਦਲਾਵ ਦੇ ਨਾਲ ਕਈ ਤਰ੍ਹਾਂ ਦੇ ਹਾਲਾਤ ਵੀ ਬਦਲ ਰਹੇ ਹਨ। ਜਿਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਮਨੁੱਖੀ ਜੀਵਨ ਦੇ ਉੱਤੇ ਪੈ ਰਿਹਾ ਹੈ। ਇਸ ਬਦਲਦੇ ਮੌਸਮ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਦਸਤਕ ਦਿੰਦੀਆਂ ਹਨ। ਪਰ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਪਿਛਲੇ ਕਾਫੀ ਸਮੇਂ ਤੋਂ ਇਸ ਸੰਸਾਰ ਦੇ ਉਪਰ ਆਪਣਾ ਕਹਿਰ ਵਰਸਾ ਰਹੀ ਹੈ। ਜੋ ਹੁਣ ਇਕ ਵਾਰ ਫਿਰ ਤੋਂ ਪ੍ਰ-ਬ-ਲ ਹੋ ਗਈ ਲੱਗਦੀ ਹੈ। ਇਸ ਬਿਮਾਰੀ ਕੋਰੋਨਾ ਵਾਇਰਸ ਦੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ

ਜਿਸਦੇ ਚਲਦੇ ਹੋਏ ਇਸ ਤੋਂ ਬਚਾਅ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਹੁਣ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਸਕੂਲ ਪੜ੍ਹਦੇ ਵਿਦਿਆਰਥੀਆਂ ਦੇ ਲਈ ਕੀਤਾ ਗਿਆ ਹੈ। ਜਿਸ ਤਹਿਤ ਦਸਵੀਂ ਅਤੇ ਬਾਰਵੀਂ ਦੀਆਂ ਵੱਖ ਵੱਖ ਸ਼੍ਰੇਣੀਆਂ ਦੇ ਲਈ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸ੍ਰੀ ਜਨਕ ਰਾਜ ਮਹਿਰੋਕ ਵੱਲੋਂ ਸੂਬੇ ਅੰਦਰ ਵਧ ਰਹੇ ਕੋਰੋਨਾ ਦੇ ਪਸਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ

ਸੂਬੇ ਦੇ ਸਿੱਖਿਆ ਬੋਰਡ ਵੱਲੋਂ ਮਾਰਚ 2021 ਵਿੱਚ ਕਰਵਾਈਆਂ ਜਾਣ ਵਾਲੀਆਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਰੈਗੂਲਰ ਅਤੇ ਓਪਨ ਸਕੂਲ ਦੀਆਂ ਕੰਪਾਰਮੈਂਟ, ਰੀ-ਅਪੀਅਰ, ਵਾਧੂ ਵਿਸ਼ਾ, ਕਾਰਗੁਜਾਰੀ ਵਧਾਉਣ ਸਬੰਧੀ ਵੱਖ-ਵੱਖ ਕੈਟੇਗਿਰੀ ਦੀਆਂ ਪ੍ਰੀਖਿਆਵਾਂ ਨੂੰ ਲਗਭਗ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸ੍ਰੀ ਜਨਕ ਰਾਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਰਵੀਂ ਜਮਾਤ ਦੀਆਂ 22 ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ

20 ਅਪ੍ਰੈਲ 2021 ਤੋਂ 24 ਮਈ 2021 ਤੱਕ ਕਰਵਾਈਆਂ ਜਾਣਗੀਆਂ। ਉਥੇ ਹੀ ਦੂਜੇ ਪਾਸੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀਆਂ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ 4 ਮਈ 2021 ਤੋਂ ਸ਼ੁਰੂ ਹੋ ਕੇ 24 ਮਈ 2021 ਤੱਕ ਕਰਵਾਈਆਂ ਜਾਣਗੀਆਂ। ਬਾਰਵੀਂ ਜਮਾਤ ਦੀਆਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5:15 ਤਕ ਰਹੇਗਾ ਜਦ ਕਿ ਦਸਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਦੁਪਹਿਰ 1:15 ਤੱਕ ਕਰਵਾਈਆਂ ਜਾਣਗੀਆਂ। ਪ੍ਰੀਖਿਆ ਕੇਂਦਰਾਂ ਦਾ ਐਲਾਨ ਰੋਲ ਨੰਬਰ ਜਾਰੀ ਕਰਨ ਵੇਲੇ ਹੀ ਕੀਤਾ ਜਾਵੇਗਾ।