ਹੁਣੇ ਹੁਣੇ ਪੰਜਾਬ ‘ਚ ਵਾਪਰਿਆ ਭਿਆਨਕ ਹਾਦਸਾ,ਵਿਛ ਗਈਆਂ ਲਾਸ਼ਾ

ਮਲੋਟ-ਬਠਿੰਡਾ ਬਾਈਪਾਸ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਤੇਲ ਭਰਿਆ ਕੈਂਟਰ ਇੱਕ ਸਕੂਟਰੀ ਨਾਲ ਟਕਰਾ ਗਿਆ, ਜਿਸ ਨਾਲ ਸਕੂਟਰੀ ‘ਤੇ ਸਵਾਰ ਦੋ ਕੁੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਥਾਂਦੇਵਾਲਾ ਦੀ 22 ਸਾਲਾ ਰੇਨੂ ਪੁੱਤਰੀ ਬਲਵਿੰਦਰ ਸਿੰਘ ਅਤੇ ਪਿੰਡ ਰੂੜਿਆਂਵਾਲੀ ਦੀ 28 ਸਾਲਾ ਰਾਜਵੀਰ ਕੌਰ ਪੁੱਤਰੀ ਕਿੱਕਰ ਸਿੰਘ ਵਜੋਂ ਹੋਈ ਹੈ।

ਦੋਵੇਂ ਲੜਕੀਆਂ ਸੈਂਟ ਸਹਾਰਾ ਗਰੁੱਪ ਦੇ ਮਾਨਵਤਾ ਫਾਊਂਡੇਸ਼ਨ ਦੇ ਹੋਮ ਕੇਅਰ ਕੋਰਸ ਅਧੀਨ ਨਰਸਿੰਗ ਦੀ ਟ੍ਰੇਨਿੰਗ ਕਰ ਰਹੀਆਂ ਸਨ ਅਤੇ ਸਰਕਾਰੀ ਹਸਪਤਾਲ ਵਿੱਚ ਇੰਟਰਨਸ਼ਿਪ ਪੂਰੀ ਕਰਨ ਤੋਂ ਬਾਅਦ ਘਰ ਵਾਪਸ ਜਾ ਰਹੀਆਂ ਸਨ। ਰਾਜਵੀਰ ਕੌਰ ਵਿਆਹਸ਼ੁਦਾ ਸੀ ਅਤੇ ਉਸਦੇ ਦੋ ਬੱਚੇ ਵੀ ਹਨ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੇ ਸਥਾਨ ‘ਤੇ ਸੜਕ ਦੀ ਹਾਲਤ ਬਹੁਤ ਖਰਾਬ ਸੀ, ਜਿਸ ਕਾਰਨ ਇਹ ਦੁਰਘਟਨਾ ਵਾਪਰੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸੜਕ ਸੁਰੱਖਿਆ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਜ਼ਮੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।