ਹੁਣੇ ਆਈ ਤਾਜਾ ਵੱਡੀ ਖਬਰ 

ਇਸ ਸਾਲ ਨੇ ਦੁਨੀਆਂ ਤੋਂ ਬਹੁਤ ਕੁਝ ਖੋਹ ਲਿਆ। ਜਿਸ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਕੁਝ ਬੱਚੇ ਵਿਦੇਸ਼ਾਂ ਵਿੱਚ ਗਏ ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋ ਗਏ। ਕੁਝ ਏਥੇ ਹੀ ਸੜਕ ਹਾਦਸਿਆਂ ਦੇ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਕੁਛ ਬੱਚੇ ਬਿਮਾਰੀਆਂ ਤੇ ਸੜਕ ਹਾਦਸਿਆਂ ਦੀ ਚਪੇਟ ਵਿਚ ਆ ਗਏ। ਆਪਣੇ ਬੱਚਿਆਂ ਦੇ ਬਚਪਨ ਦੇ ਵਿੱਚ ਮਾਂ ਬਾਪ ਬੁਹਤ ਸਾਰੇ ਸੁਪਨੇ ਵੇਖਦੇ ਹਨ ।

ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਜਿੰਦਗੀ ਦੀ ਹਰ ਖੁਸ਼ੀ ਉਹਨਾਂ ਤੋਂ ਕੁਰਬਾਨ ਕਰ ਦਿੰਦੇ ਹਨ। ਅਗਰ ਉਨ੍ਹਾਂ ਦਾ ਸੁਪਨਾ ਹੀ ਨਾ ਰਹੇ, ਉਨ੍ਹਾਂ ਦਾ ਬੱਚਾ ਹੀ ਇਸ ਦੁਨੀਆ ਤੋਂ ਦੂਰ ਹੋ ਜਾਏ। ਉਸ ਮਾਂ ਬਾਪ ਲਈ ਇਸ ਤੋਂ ਵੱਡੀ ਦੁੱਖ ਦੀ ਖ਼ਬਰ ਕੋਈ ਨਹੀਂ ਹੁੰਦੀ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਇੱਕ ਨੰਨੀ ਜਿਹੀ ਪਿਆਰੀ ਬੱਚੀ ਸਣੇ 5 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਇਹ ਭਿਆਨਕ ਸੜਕ ਹਾਦਸਾ ਬਠਿੰਡਾ ਦੇ ਵਿੱਚ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਬਠਿੰਡਾ ਦੇ ਵਿਚ ਇਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰਾਲਾ ਕਾਰ ਨਾਲ ਟਕਰਾ ਗਿਆ। ਇਹ ਟੱਕਰ ਇੰਨੀ ਭਿਆਨਕ ਸੀ ,ਕਿ ਇਸ ਦੇ ਕਾਰਨ ਕਾਰ ਦੇ ਪਰਖੱਚੇ ਉੱਡ ਗਏ।ਇਸ ਸੜਕ ਹਾਦਸੇ ਕਾਰਨ ਸੜਕ ਤੇ ਭਾਰੀ ਜਾਮ ਵੀ ਲੱਗ ਗਿਆ।

ਇਸ ਹਾਦਸੇ ਵਿਚ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਛੋਟੀ ਬੱਚੀ ਤੇ ਇਕ ਔਰਤ ਵੀ ਸ਼ਾਮਲ ਹਨ। ਹਾਦਸੇ ਵਾਲੀ ਜਗ੍ਹਾ ਤੋਂ ਪੁਲਸ ਤੇ ਰਾਹਗੀਰਾਂ ਵੱਲੋਂ ਬਚਾਅ ਦੇ ਕਾਰਜ ਕੀਤੇ ਗਏ ।ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਹਾਦਸਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਨੇੜੇ ਵਾਪਰਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਘਟਨਾ ਸਥਾਨ ਤੇ ਪਹੁੰਚੀ। ਪੁਲੀਸ ਵੱਲੋਂ ਲਾਸ਼ਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ,ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


                                       
                            
                                                                   
                                    Previous Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
                                                                
                                
                                                                    
                                    Next Post6 ਨਵੰਬਰ ਤੱਕ ਲਈ ਕਿਸਾਨਾਂ ਨੇ ਹੁਣ ਕਰਤਾ ਇਹ ਵੱਡਾ ਐਲਾਨ-ਇਸ ਵੇਲੇ ਦੀ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



