ਆਈ ਤਾਜਾ ਵੱਡੀ ਖਬਰ 

ਇਹ ਸਾਲ ਸਾਰੀ ਦੁਨੀਆਂ ਲਈ  ਮਾੜਾ ਜਾ ਰਿਹਾ ਹੈ ਇਸ ਸਾਲ ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਤੇ ਹਾਹਾਕਾਰ ਮਚਾ ਕੇ ਰਖੀ ਹੋਈ ਹੈ ਅਤੇ ਇਸ ਦੀ ਵਜ੍ਹਾ ਨਾਲ ਲੱਖਾਂ ਲੋਕ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾ ਲਈ ਛੱਡ ਕੇ ਚਲੇ ਗਏ , ਕਈ ਨਾਮਵਰ ਹਸਤੀਆਂ ਵੀ ਇਸੇ ਸਾਲ ਕਿਸੇ ਨਾ ਕਿਸੇ ਵਜ੍ਹਾ ਦੇ ਕਾਰਨ ਇਸ ਦੁਨੀਆਂ ਅਲਵਿਦਾ ਆਖ ਕੇ ਚਲੀਆਂ ਗਈਆਂ ਹਨ।

ਪਿੱਛਲੇ ਤਕਰੀਬਨ 3 ਮਹੀਨੇ ਵੀ ਪੰਜਾਬ ਲਈ ਬਹੁਤ ਜਿਆਦਾ ਮਾੜੇ ਰਹੇ ਹਨ।  ਕੇਂਦਰ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਨੂੰਨਾਂ ਦਾ ਕਰਕੇ ਪੰਜਾਬ ਦੇ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਜਾਰੀ ਹੈ।  ਇਸ ਵਿਰੋਧ ਦੇ ਵਿਚ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਦੀ ਜਾਨ ਕਿਸੇ ਨਾ ਕਿਸੇ ਵਜ੍ਹਾ ਦਾ ਕਰਕੇ ਜਾ ਚੁਕੀ ਹੈ।  ਹੁਣ ਇਕ ਹੋਰ ਮਾੜੀ ਖਬਰ ਪੰਜਾਬ ਦੀ ਮਸ਼ਹੂਰ ਟਿੱਕ ਟੋਕ ਸਟਾਰ ਬਚੀ ਨੂਰ ਦੇ ਪਿੰਡ ਭਿੰਡਰ ਕਲਾਂ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਪਿੰਡ ਭਿੰਡਰ ਕਲਾਂ ਦੇ ਰਹਿਣ ਵਾਲੇ ਮੱਖਣ ਖ਼ਾਨ  ਦੀ ਮੌਤ ਸਿੰਘੁ ਬਾਡਰ ਤੇ ਹੋ ਗਈ ਹੈ।  ਉਹਨਾਂ ਦੀ ਮੌਤ ਅਚਾਨਕ ਦਿੱਲ ਦਾ ਦੌ- ਰਾ ਪੈਣ ਦੇ ਕਾਰਨ ਹੋਈ ਹੈ।  ਮੱਖਣ ਖ਼ਾਨ ਦੇ ਕੋਲ ਆਪਣੀ ਜਮੀਨ ਨਹੀਂ ਸੀ ਪਰ ਕਿਸਾਨ ਲਈ ਬਹੁਤ ਪਿਆਰ ਸੀ ਇਸ ਲਈ  ਉਹ ਸ਼ੁਰੂ ਤੋਂ ਹੀ ਇਸ ਅੰਦੋਲਨ ਦੇ ਨਾਲ ਜੁੜਿਆ ਹੋਇਆ ਸੀ।  ਇਸ ਖਬਰ ਦੇ ਆਉਣ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ

ਕਿਓਂ ਕੇ ਮੱਖਣ ਖ਼ਾਨ ਇਕ ਨੇਕ ਦਿੱਲ ਚੰਗੇ ਸੁਭਾ ਦਾ ਇਨਸਾਨ ਸੀ।  ਪਿੰਡ ਭਿੰਡਰ ਕਲਾਂ ਦੇ ਸਰਪੰਚ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਮੱਖਣ ਖ਼ਾਨ ਇਕ ਗਰੀਬ ਪ੍ਰੀਵਾਰ ਨਾਲ ਸਬੰਧ ਰੱਖਦਾ ਸੀ।  ਉਸਦੇ ਪ੍ਰੀਵਾਰ ਦੀ ਵਿਤੀ ਮਦਦ ਕੀਤੀ ਜਾਵੇ ਅਤੇ ਉਸਦੇ ਪ੍ਰੀਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦੱਸਿਆ ਜਾ ਰਿਹਾ ਹੈ ਕੇ ਮੱਖਣ ਖ਼ਾਨ  ਪਸ਼ੂਆਂ ਨੂੰ ਵੇਚਣ ਖਰੀਦਣ ਦਾ ਕਾਰੋਬਾਰ ਕਰਦਾ ਸੀ ਅਤੇ ਇਕ ਮਿਹਨਤੀ ਇਨਸਾਨ ਸੀ ਜਿਸ ਦੇ ਅਚਾਨਕ ਇਸ ਤਰਾਂ ਤੁਰ ਜਾਣ ਦੇ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ  ਹੋ ਗਿਆ ਹੈ।  ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਵੀ ਇਸ ਖਬਰ ਦੇ ਆਉਣ ਤੋਂ ਬਾਅਦ ਵਿਚ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ।
 

                                       
                            
                                                                   
                                    Previous Postਗੱਡੀਆਂ ਕਾਰਾਂ ਰੱਖਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਲੋਕਾਂ ਚ ਖੁਸ਼ੀ ਦੀ ਲਹਿਰ
                                                                
                                
                                                                    
                                    Next Postਹੁਣੇ ਹੁਣੇ ਪੰਜਾਬੀ ਇੰਡਸਟਰੀ ਨੂੰ ਲੱਗਾ ਵੱਡਾ ਝਟੱਕਾ-ਇਸ ਕਲਾਕਾਰ ਦੀ ਹੋਈ ਅਚਾਨਕ ਮੌਤ , ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



