BREAKING NEWS
Search

ਹੁਣੇ ਹੁਣੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਆਈ ਵੱਡੀ ਖਬਰ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਸਮਾਂ ਬਦਲਣ ਦੇ ਨਾਲ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ ਜਿਨ੍ਹਾਂ ਦੇ ਵਿਚੋਂ ਕੁਝ ਮਨੁੱਖ ਦੇ ਲਈ ਲਾਹੇਵੰਦ ਹੁੰਦੀਆਂ ਹਨ ਜਦ ਕਿ ਕੁਝ ਦੇ ਨਾਲ ਮਨੁੱਖ ਦਾ ਨੁ-ਕ-ਸਾ-ਨ ਹੋ ਜਾਂਦਾ ਹੈ। ਪਿਛਲੇ ਤਕਰੀਬਨ 18 ਮਹੀਨਿਆਂ ਤੋਂ ਇਸ ਸੰਸਾਰ ਦੇ ਵਿੱਚ ਇੱਕ ਅਜਿਹੀ ਬਿਮਾਰੀ ਨੇ ਦਸਤਕ ਦਿੱਤੀ ਹੈ ਜਿਸ ਦੇ ਨਾਲ ਪੂਰੇ ਵਿਸ਼ਵ ਦੇ ਹਾਲਾਤ ਚਿੰ-ਤਾ-ਜ-ਨ-ਕ ਬਣੇ ਹੋਏ ਹਨ। ਜਿੱਥੇ ਇਸ ਨਵੇਂ ਸਾਲ ਦੀ ਸ਼ੁਰੂਆਤ ਉਪਰ ਇਹ ਲੱਗ ਰਿਹਾ ਸੀ ਕਿ ਇਹ ਬਿਮਾਰੀ ਹੁਣ ਖਤਮ ਹੋ ਜਾਵੇਗੀ ਪਰ ਉਹ ਹੁਣ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਚੁੱਕੀ ਹੈ।

ਕੋਰੋਨਾ ਵਾਇਰਸ ਦੀ ਇਸ ਬਿਮਾਰੀ ਦਾ ਮੁਕਾਬਲਾ ਕਰਨ ਦੇ ਲਈ ਸਰਕਾਰ ਅਤੇ ਕਈ ਹੋਰ ਸੰਗਠਨਾਂ ਵੱਲੋਂ ਲੋੜੀਂਦੇ ਕਦਮ ਚੁੱਕੇ ਗਏ ਸਨ। ਇਹਨਾਂ ਦੇ ਵਿਚ ਕੁਝ ਧਾਰਮਿਕ ਸੰਗਠਨ ਵੀ ਸਨ ਜਿਨ੍ਹਾਂ ਨੇ ਉਸ ਮੁਸ਼ਕਲ ਘੜੀ ਦੇ ਵਿਚ ਆਮ ਲੋਕਾਂ ਦਾ ਸਾਥ ਦਿੱਤਾ ਸੀ। ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਭਾਰਤ ਦਾ ਸਭ ਤੋਂ ਵੱਡਾ ਆਈਸੋਲੇਸ਼ਨ ਸੈਂਟਰ ਬਣ ਕੇ ਸਾਹਮਣੇ ਆਇਆ ਸੀ। ਪਰ ਹੁਣ ਇਕ ਹੋਰ ਵੱਡੀ ਖਬਰ ਡੇਰਾ ਬਿਆਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ।

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਡੇਰਾ ਬਿਆਸ ਨੂੰ ਪਿਛਲੇ ਸਾਲ ਮਾਰਚ ਮਹੀਨੇ ਵਿਚ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਡੇਰਾ ਬਿਆਸ ਅੰਦਰ ਚਲਾਏ ਜਾਂਦੇ ਭੰਡਾਰੇ ਅਤੇ ਸਤਸੰਗ ਦੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਸਨ। ਪਿਛਲੇ ਮਹੀਨਿਆਂ ਦੇ ਵਿੱਚ ਘਟਦੇ ਹੋਏ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ 31 ਮਾਰਚ ਨੂੰ ਮੁੜ ਤੋਂ ਡੇਰੇ ਨੂੰ ਖੋਲਣ ਦਾ ਐਲਾਨ ਡੇਰੇ ਦੀ ਟਰੱਸਟ ਵੱਲੋਂ ਕੀਤਾ ਗਿਆ ਸੀ। ਪਰ ਹੁਣ ਦੇਸ਼ ਅੰਦਰ ਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਡੇਰਾ

ਖੋਲਣ ਦੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਡੇਰਾ ਬਿਆਸ ਦੀ ਵੈਬਸਾਈਟ ਤੋਂ ਟਰੱਸਟ ਵੱਲੋਂ ਇਹ ਆਖਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਮੁੜ ਉਛਾਲ ਨੂੰ ਦੇਖਦੇ ਹੋਏ ਡੇਰੇ ਨੂੰ 31 ਮਈ 2021 ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਸਤਿਸੰਗ ਪ੍ਰੋਗਰਾਮ ਅਤੇ ਭੰਡਾਰਾ ਆਦਿ ਦੇ ਪ੍ਰੋਗਰਾਮ ਬੰਦ ਰਹਿਣਗੇ ਅਤੇ ਨਾਲ ਹੀ ਇਹ ਪਾਬੰਦੀ ਡੇਰਾ ਬਿਆਸ ਸੰਗਤ ਅਤੇ ਸੈਲਾਨੀਆਂ ਦੇ ਲਈ ਵੀ ਰਹੇਗੀ।