ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਵਿੱਚ ਵੀ ਕਰੋਨਾ ਵਾਇਰਸ ਕਾਰਨ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈਆਂ ਹਨ। ਜਿੱਥੇ ਬਹੁਤ ਸਾਰੇ ਕਲਾਕਾਰ ਕਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਕਾਰਨ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਥੇ ਕੀ ਕੁੱਝ ਅਜਿਹੇ ਕਲਾਕਾਰ ਵੀ ਹਨ ਜੋ ਕਿਸੇ ਕੁਦਰਤੀ ਬਿਮਾਰੀ ਕਾਰਨ ਇਸ ਜਹਾਨ ਤੋਂ ਚਲੇ ਗਏ ਹਨ। ਬਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ਬਾਰੇ ਆਏ ਦਿਨ ਬੁਹਤ ਸਾਰੀਆਂ ਖਾਸ ਖ਼ਬਰਾਂ ਅਕਸਰ ਹੀ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ ਜੋ ਲੋਕਾਂ ਨੂੰ ਇਨ੍ਹਾਂ ਕਲਾਕਾਰਾਂ ਬਾਰੇ ਅਪਡੇਟ ਪ੍ਰਦਾਨ ਕਰਦੀਆਂ ਹਨ।

ਜੇਕਰ ਲੋਕਾਂ ਦਾ ਕੋਈ ਚਹੇਤਾ ਕਲਾਕਾਰ ਬਿਮਾਰ ਪੈ ਜਾਂਦਾ ਹੈ ਤਾਂ ਉਸ ਦੇ ਪ੍ਰਸੰਸਕਾਂ ਵੱਲੋਂ ਉਸਦੇ ਠੀਕ ਹੋਣ ਲਈ ਕਾਫੀ ਦੁਆਵਾਂ ਮੰਗੀਆਂ ਜਾਂਦੀਆਂ ਹਨ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਦਿਲੀਪ ਕੁਮਾਰ ਦੀ ਅਚਾਨਕ ਜ਼ਿਆਦਾ ਤਬੀਅਤ ਬਿਗੜਨ ਨੂੰ ਲੈ ਕੇ ਇਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆ ਰਹੀ ਹੈ। ਦਿਲੀਪ ਕੁਮਾਰ ਦੀ ਤਬੀਅਤ ਅਕਸਰ ਹੀ ਕਿਸੇ ਬਿਮਾਰੀ ਕਾਰਨ ਵਿਗੜ ਜਾਂਦੀ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪੈਂਦਾ ਹੈ।

ਜੂਨ ਦੇ ਸ਼ੁਰੂ ਤੋਂ ਹੀ ਦਿਲੀਪ ਕੁਮਾਰ ਜੀ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਦੇ ਚੈੱਕਅਪ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ ਕਿ ਦਲੀਪ ਕੁਮਾਰ Pleural Effusion ਨਾਂ ਦੀ ਬਿਮਾਰੀ ਨਾਲ ਗ੍ਰਸਤ ਹਨ, ਜਿਸ ਕਾਰਨ ਉਨ੍ਹਾਂ ਦੇ ਫੇਫੜਿਆਂ ਵਿੱਚ ਪਾਣੀ ਭਰ ਗਿਆ ਹੈ। ਦਿਲੀਪ ਕੁਮਾਰ ਦੇ ਫ਼ੇਫ਼ੜਿਆਂ ਵਿੱਚ ਵਧੀ ਇਨਫੈਕਸ਼ਨ ਦੇ ਕਾਰਨ ਉਨ੍ਹਾਂ ਨੂੰ ਹਿੰਦੂਜਾ ਹਸਪਤਾਲ ਦੇ ਆਈ ਸੀ ਯੂ ਵਿਚ ਦਾਖ਼ਲ ਕੀਤਾ ਗਿਆ ਸੀ, ਜਿਥੇ ਡਾਕਟਰ ਜਲੀਲ ਪਾਰਕਰ ਅਤੇ ਡਾਕਟਰ ਨਿਖਿਲ ਗੋਖਲੇ ਦੀ ਨਿਗਰਾਨੀ ਹੇਠ ਉਹਨਾਂ ਦੇ ਫੇਫੜਿਆਂ ਦੀ ਸਰਜਰੀ ਕੀਤੀ ਗਈ।

ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਫੇਫੜਿਆਂ ਵਿੱਚੋਂ ਸਾਢੇ ਤਿੰਨ ਸੌ ਮਿਲੀਮੀਟਰ ਦੇ ਕਰੀਬ ਪਾਣੀ ਕੱਢਿਆ ਗਿਆ। ਦਿਲੀਪ ਕੁਮਾਰ ਦੀ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਚ ਕਾਫ਼ੀ ਸੁਧਾਰ ਹੋ ਗਿਆ ਸੀ ਜਿਸ ਤੋਂ ਬਾਅਦ ਹਸਪਤਾਲ ਸਟਾਫ਼ ਵੱਲੋਂ ਉਨ੍ਹਾਂ ਨੂੰ ਡਿਸਚਾਰਜ਼ ਕਰ ਦਿੱਤਾ ਗਿਆ ਅਤੇ ਮਸ਼ਹੂਰ ਅਭਿਨੇਤਾ ਦਿਲੀਪ ਕੁਮਾਰ 98 ਵਰਿਆਂ ਦੇ ਹਨ।


                                       
                            
                                                                   
                                    Previous Postਗਰਮੀ ਤੋਂ ਅੱਕੇ ਪੰਜਾਬ ਲਈ ਆ ਗਿਆ ਹੁਣ ਮੌਸਮ ਵਿਭਾਗ ਦਾ ਇਹ ਵੱਡਾ ਅਲਰਟ – ਖਿੱਚੋ ਤਿਆਰੀ ਮੀਂਹ ਦੀ
                                                                
                                
                                                                    
                                    Next Postਪਾਬੰਦੀਆਂ ਦੀ ਪਾਲਣਾ ਨਾ ਕਰਨ ਕਰਕੇ ਇਥੇ 5 ਜੁਲਾਈ ਨੂੰ ਰਾਤ 10 ਵਜੇ ਤੱਕ ਇਹਨਾਂ ਬਜਾਰਾਂ ਨੂੰ ਕੀਤਾ ਗਿਆ ਬੰਦ
                                                                
                            
               
                            
                                                                            
                                                                                                                                            
                                    
                                    
                                    



