ਆਈ ਤਾਜਾ ਵੱਡੀ ਖਬਰ 

ਦੇਸ਼ ਵਿੱਚ ਰਹਿਣ ਵਾਲੇ ਹਰ ਇਕ ਦੇਸ਼ ਵਾਸੀ ਦਾ ਇੱਕ ਸੁਪਨਾ ਇਹ ਵੀ ਹੁੰਦਾ ਹੈ ਕਿ ਮੌਜੂਦਾ ਸਰਕਾਰਾਂ ਵੱਲੋਂ ਉਸ ਦੀ ਭਲਾਈ ਵਾਸਤੇ ਸੋਚਿਆ ਜਾਵੇ। ਉਸ ਦੇ ਅਤੇ ਉਸ ਦੇ ਪਰਿਵਾਰ ਵਾਸਤੇ ਕੁਝ ਅਜਿਹੀਆਂ ਸਕੀਮਾਂ ਲਿਆਈਆਂ ਜਾ ਸਕਣ ਇਸ ਦੇ ਨਾਲ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਫਾਇਦਾ ਮਿਲ ਸਕੇ ਅਤੇ ਉਹ ਆਪਣੇ ਜੀਵਨ ਪੱਧਰ ਨੂੰ ਕਾਇਮ ਰੱਖ ਸਕਣ। ਇਸੇ ਕਾਰਨ ਹੀ ਸਮੇਂ ਸਮੇਂ ਉੱਪਰ ਸਰਕਾਰਾਂ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਲਈ ਕਈ ਤਰ੍ਹਾਂ ਦੇ ਨਵੇਂ ਐਲਾਨ ਕਰਦੀਆਂ ਹਨ।

ਜਿੱਥੇ ਇਨ੍ਹਾਂ ਲਾਭਾਂ ਦੇ ਜ਼ਰੀਏ ਵਸਨੀਕ ਆਪੋ ਆਪਣੇ ਕਾਰਜਾਂ ਨੂੰ ਪੂਰਨ ਕਰਨ ਲਈ ਸੁਹਿਰਦ ਮਹਿਸੂਸ ਕਰਦੇ ਹਨ ਉੱਥੇ ਹੀ ਇਨ੍ਹਾਂ ਸਕੀਮਾਂ ਦੇ ਜ਼ਰੀਏ ਹੀ ਉਨ੍ਹਾਂ ਦੇ ਕਈ ਮੁ-ਸ਼-ਕ-ਲ ਸਮਝੇ ਜਾਣ ਵਾਲੇ ਕੰਮ ਨੇਪਰੇ ਚੜ੍ਹ ਜਾਂਦੇ ਹਨ। ਇਸ ਸਮੇਂ ਪੰਜਾਬ ਸੂਬੇ ਦੇ ਕਿਰਤੀਆਂ ਵਾਸਤੇ ਇਕ ਵੱਡੀ ਖੁਸ਼ਖਬਰੀ ਆ ਰਹੀ ਹੈ ਜਿਸ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ। ਇਸ ਐਲਾਨ ਦੇ ਤਹਿਤ ਸੂਬੇ ਦੇ ਅੰਦਰ ਉਸਾਰੀ ਕਿਰਤੀਆਂ ਦੀਆਂ ਧੀਆਂ ਦੇ ਵਿਆਹ ਉੱਤੇ ਦਿੱਤੀ ਜਾਣ ਵਾਲੀ ਸ਼ਗਨ ਰਾਸ਼ੀ ਨੂੰ ਵਧਾ ਦਿੱਤਾ ਗਿਆ ਹੈ।

ਮੁੱਖ ਮੰਤਰੀ ਦੇ ਇਸ ਐਲਾਨ ਨਾਲ ਕਿਰਤੀਆਂ ਦੇ ਚਿਹਰੇ ਖਿੜ ਉੱਠੇ ਹਨ। ਪ੍ਰਾਪਤ ਹੋ ਰਹੀ ਜਾਣਕਾਰੀ ਦੇ ਅਨੁਸਾਰ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸਾਰੀ ਕਿਰਤੀਆਂ ਦੀਆਂ ਧੀਆਂ ਦੇ ਵਿਆਹਾਂ ਉਪਰ ਹੁਣ ਸ਼ਗਨ ਰਾਸ਼ੀ ਨੂੰ 51 ਹਜ਼ਾਰ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਇਸ ਐਲਾਨ ਨੂੰ 1 ਅਪਰੈਲ 2021 ਤੋਂ ਅਮਲੀ ਰੂਪ ਵਿੱਚ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਸਾਰੀ ਕਿਰਤੀਆਂ ਦੀਆਂ ਧੀਆਂ ਦੇ ਵਿਆਹਾਂ ਉਪਰ ਦਿੱਤੀ ਜਾਣ ਵਾਲੀ ਸ਼ਗਨ ਰਾਸ਼ੀ 31 ਹਜ਼ਾਰ ਰੁਪਏ ਸੀ

ਜਿਸ ਨੂੰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧਾ ਕੇ 51 ਹਜ਼ਾਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 1,500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਮੰਜ਼ੂਰੀ ਉਹਨਾਂ ਲੋਕਾਂ ਵਾਸਤੇ ਦਿੱਤੀ ਹੈ ਜਿਹੜੇ ਲੋਕ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਜਾਂ ਜਿਹੜੇ ਪਰਿਵਾਰ ਇਸ ਬਿਮਾਰੀ ਦਾ ਸੰਤਾਪ ਝੱਲ ਰਹੇ ਹਨ। ਪੰਜਾਬ ਅੰਦਰ ਮੁੱਖ ਮੰਤਰੀ ਵੱਲੋਂ ਕੀਤੇ ਗਏ ਇਨ੍ਹਾਂ ਐਲਾਨਾਂ ਦੇ ਕਾਰਨ ਸੂਬਾ ਵਾਸੀਆਂ ਦੇ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।

Home  ਤਾਜਾ ਖ਼ਬਰਾਂ  ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਕਰਤਾ ਇਹ ਵੱਡਾ ਐਲਾਨ , ਲੱਖਾਂ ਲੋਕਾਂ ਦੇ ਚਿਹਰੇ ਗਏ ਖਿੜ, ਹੋ ਗਈ ਬੱਲੇ ਬੱਲੇ
                                                      
                              ਤਾਜਾ ਖ਼ਬਰਾਂ                               
                              ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਕਰਤਾ ਇਹ ਵੱਡਾ ਐਲਾਨ , ਲੱਖਾਂ ਲੋਕਾਂ ਦੇ ਚਿਹਰੇ ਗਏ ਖਿੜ, ਹੋ ਗਈ ਬੱਲੇ ਬੱਲੇ
                                       
                            
                                                                   
                                    Previous Postਹੁਣੇ ਹੁਣੇ ਕੁੰਡਲੀ ਬਾਡਰ ਤੇ ਹੋਈ ਲਾਲਾ ਲਾਲਾ 2 ਸ਼ਕੀ ਕਾਰ ਚ ਕਰ ਰਹੇ ਸੀ ਇਹ ਕੰਮ
                                                                
                                
                                                                    
                                    Next Postਪੰਜਾਬ ਦੇ ਇਸ ਸਕੂਲ ਦੀ ਅਧਿਆਪਕਾ ਦੀ ਹੋ ਗਈ ਕੋਰੋਨਾ ਨਾਲ ਮੌਤ, ਇਲਾਕੇ ਚ ਛਾਈ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



