BREAKING NEWS
Search

ਹੁਣੇ ਹੁਣੇ ਕਿਸਾਨ ਅੰਦੋਲਨ ਤੋਂ ਆਈ ਮਾੜੀ ਖਬਰ ਪੰਜਾਬ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਖੇਤੀ ਅੰਦੋਲਨ ਦੇ ਤਹਿਤ ਦਿੱਲੀ ਦੇ ਵੱਖ-ਵੱਖ ਸਰਹੱਦਾਂ ਉੱਪਰ ਆਪਣੇ ਮੋਰਚੇ ਲਗਾਏ ਹੋਏ ਹਨ। ਇਨ੍ਹਾਂ ਮੋਰਚਿਆਂ ਵਿੱਚ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਤੋਂ ਸ਼ੁਰੂ ਹੋ ਕੇ ਲੱਖਾਂ ਦੀ ਗਿਣਤੀ ਵਿੱਚ ਇਕੱਠ ਜਮ੍ਹਾਂ ਹੋ ਚੁੱਕਾ ਹੈ। ਰੋਜ਼ਾਨਾ ਹੀ ਇਸ ਅੰਦੋਲਨ ਦੇ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਵੱਡਾ ਹਜੂਮ ਜੁੜਦਾ ਹੈ। ਇਹ ਲੋਕ ਇਸ ਅੰਦੋਲਨ ਦੇ ਵਿਚ ਸਰਕਾਰ ਪ੍ਰਤੀ ਆਪਣਾ ਰੋਸ ਵਿਅਕਤ ਕਰਨ ਦੇ ਨਾਲ-ਨਾਲ ਇਨ੍ਹਾਂ ਕਾਲੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਆਪਣਾ ਪੱਖ ਵੀ ਪੇਸ਼ ਕਰਦੇ ਹਨ।

ਦਿੱਲੀ ਦੇ ਇਨ੍ਹਾਂ ਵੱਖ-ਵੱਖ ਬਾਰਡਰਾਂ ਵਿਚੋਂ ਬਹੁਤ ਸਾਰੇ ਲੋਕ ਆਪਣੇ ਕੰਮਾਂ-ਕਾਰਾਂ ਨੂੰ ਸਮੇਟਣ ਲਈ ਵਾਪਸ ਆਪਣੇ ਘਰਾਂ ਨੂੰ ਗਏ ਆ ਮੁੜਦੇ ਹਨ। ਅਜਿਹੇ ਹੀ ਦੋ ਨੌਜਵਾਨ ਬੀਤੀ ਰਾਤ ਜਦੋਂ ਇਸ ਧਰਨੇ ਤੋਂ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਉਹ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਏ। ਇਹ ਦੋਵੇਂ ਨੌਜਵਾਨ ਮੋਟਰਸਾਈਕਲ ਉਪਰ ਸਵਾਰ ਸਨ ਜਿਨ੍ਹਾਂ ਵਿਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜੇ ਨੂੰ ਮਾਮੂਲੀ ਸੱਟਾਂ ਵੱਜੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨਜ਼ਦੀਕ ਪੈਂਦੇ ਪਿੰਡ ਜਾਂਗਪੁਰ ਦੇ ਸਨ।

ਬੀਤੀ ਰਾਤ ਜਦੋਂ ਇਹ ਦੋਵੇਂ ਖੇਤੀ ਅੰਦੋਲਨ ਦੇ ਵਿਚ ਆਪਣਾ ਯੋਗਦਾਨ ਪਾ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇਨ੍ਹਾਂ ਦੋਵਾਂ ਦਾ ਐਕਸੀਡੈਂਟ ਹੋ ਗਿਆ। ਜਿਸ ਵਿੱਚ ਜਾਂਗਪੁਰ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਜਦ ਕਿ ਉਸ ਦੇ ਸਾਥੀ ਨੂੰ ਮਾਮੂਲੀ ਸੱਟਾਂ ਵੱਜੀਆਂ। ਮ੍ਰਿਤਕ ਹਰਜਿੰਦਰ ਸਿੰਘ ਦੀ ਉਮਰ 31 ਸਾਲ ਸੀ ਜੋ ਹੁਣ ਤੱਕ ਦਿੱਲੀ ਖੇਤੀ ਅੰਦੋਲਨ ਵਿੱਚ 8 ਤੋਂ 10 ਵਾਰ ਆਪਣੀ ਹਾਜ਼ਰੀ ਲਗਾ ਕੇ ਯੋਗਦਾਨ ਪਾ ਚੁੱਕਾ ਸੀ।

ਪਰ ਜਦੋਂ ਉਹ ਬੀਤੀ ਰਾਤ ਦਿੱਲੀ ਤੋਂ ਵਾਪਸ ਆ ਰਿਹਾ ਸੀ ਤਾਂ ਰਾਸਤੇ ਦੇ ਵਿਚ ਅਚਾਨਕ ਆਏ ਬੇਸਹਾਰਾ ਪਸ਼ੂ ਕਾਰਨ ਇੱਕ ਕਾਰ ਇਨ੍ਹਾਂ ਦੋਵਾਂ ਨੌਜਵਾਨਾਂ ਵਿਚ ਆਣ ਵੱਜੀ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਹਰਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਮਾਮੂਲੀ ਤੌਰ ‘ਤੇ ਜ਼ਖਮੀ ਹੋ ਗਿਆ। ਉਧਰ ਦੂਜੇ ਪਾਸੇ ਹਰਜਿੰਦਰ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਘਰ ਚੀਕ ਚਿਹਾੜਾ ਪੈ ਗਿਆ। ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਆਖਿਆ ਕਿ ਕੇਂਦਰ ਸਰਕਾਰ ਪਤਾ ਨਹੀਂ ਹੋਰ ਕਿੰਨੀਆਂ ਮਾਵਾਂ ਦੇ ਚਿਰਾਗ ਬੁਝਾਏਗੀ।