ਆਈ ਤਾਜਾ ਵੱਡੀ ਖਬਰ 

ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਾਲੇ ਪਿਛਲੇ ਤਕਰੀਬਨ ਦੋ ਮਹੀਨੇ ਤੋਂ ਨਵੇਂ ਖੇਤੀ ਆਰਡੀਨੈਸਾਂ ਨੂੰ ਲੈ ਕੇ ਖਿੱ-ਚੋ-ਤਾ-ਣ ਅਜੇ ਤੱਕ ਜਾਰੀ ਹੈ। ਵੱਖ ਵੱਖ ਦੌਰ ਵਿੱਚ ਕੀਤੀਆਂ ਗਈਆਂ ਬੈਠਕਾਂ ਵੀ ਇਸ ਮਸਲੇ ਨੂੰ ਹੱਲ ਕਰਨ ਵਿਚ ਸਹਾਈ ਨਹੀਂ ਸਿੱਧ ਹੋ ਸਕੀਆਂ। ਜਿਸ ਦੇ ਚਲਦੇ ਹੋਏ ਰੋਸ ਪ੍ਰਦਰਸ਼ਨ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਵੱਖ-ਵੱਖ ਪੱਧਰ ਉੱਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਨਾਕਾਮ ਹੀ ਸਾਬਤ ਹੋ ਰਹੀਆਂ ਹਨ। ਇਸ ਵਾਰ 10ਵੇਂ ਗੇੜ ਦੀ ਮੀਟਿੰਗ 20 ਜਨਵਰੀ ਨੂੰ ਕੀਤੀ ਗਈ ਜਿਸ ਵਿੱਚੋਂ ਕੋਈ ਵੀ ਅਜਿਹਾ ਫੈਸਲਾ ਨਿਕਲ ਕੇ ਸਾਹਮਣੇ ਨਹੀਂ ਆਇਆ ਜਿਸ ਨਾਲ ਇਸ ਮਸਲੇ ਦਾ ਹੱਲ ਸੰਭਵ ਹੋ ਸਕੇ। ਪਰ ਇਸ ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਕ ਵੱਡੀ ਖ਼ਬਰ ਸੁਣਨ ਵਿੱਚ ਸਾਹਮਣੇ ਆ ਰਹੀ ਹੈ।

ਅੱਜ 40 ਦੇ ਕਰੀਬ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਕੀਤੀ ਗਈ ਇਸ ਮੀਟਿੰਗ ਬਾਰੇ ਗੱਲ ਕਰਦੇ ਹੋਏ ਕੇਂਦਰ ਸਰਕਾਰ ਦੇ ਇਕ ਬੁਲਾਰੇ ਨੇ ਆਖਿਆ ਕਿ ਅੱਜ ਦਾ ਦਿਨ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਜਿਸ ਕਾਰਨ ਸਾਡੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਇਸ ਬੈਠਕ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਕੇ ਕੀਤੀ ਜਾਵੇ। ਇਸ ਦੌਰਾਨ ਕਿਸਾਨਾਂ ਨੇ ਆਪਣੀ ਮੰਗ ਨੂੰ ਅੱਗੇ ਰੱਖਿਆ ਅਤੇ ਕੇਂਦਰ ਸਰਕਾਰ ਨੇ ਵੀ ਖੁੱਲ੍ਹੇ ਵਿਚਾਰਾਂ ਦੇ ਨਾਲ ਇਨ੍ਹਾਂ ਕਾਨੂੰਨਾਂ ਵਿਚ ਸੋਧ ਕਰਨ ਦੀ ਗੱਲ ਆਖੀ।

ਅੱਜ ਦੀ ਹੋਈ ਇਸ ਵਿਚਾਰ ਚਰਚਾ ਦੇ ਵਿੱਚ ਕਈ ਤਰ੍ਹਾਂ ਦੇ ਨਰਮ ਅਤੇ ਗਰਮ ਪੜ੍ਹਾਅ ਆਏ। ਸਰਕਾਰ ਵੱਲੋਂ ਆਖਿਆ ਗਿਆ ਕਿ ਕਿਸਾਨ ਖੁੱਲ੍ਹੇ ਮਨ ਦੇ ਨਾਲ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਕਮੀ ਨਾ ਰਹਿ ਜਾਵੇ। ਸੁਪਰੀਮ ਕੋਰਟ ਵੱਲੋਂ ਵੀ ਅਸਥਾਈ ਰੂਪ ਵਿਚ ਇਨ੍ਹਾਂ ਕਾਨੂੰਨਾਂ ਉਪਰ ਰੋਕ ਲਗਾਈ ਗਈ ਹੈ। ਕੇਂਦਰ ਸਰਕਾਰ ਨੇ ਆਖਿਆ ਕਿ ਇਸ ਮਸਲੇ ਦੇ ਸੰਪੂਰਨ ਹੱਲ ਵਾਸਤੇ ਸਮੇਂ ਦੀ ਜ਼ਰੂਰਤ ਹੈ। ਇਸ ਵਾਸਤੇ ਸਮਾਂ ਹੱਦ 6 ਮਹੀਨੇ ਜਾਂ ਡੇਢ ਸਾਲ ਤੱਕ ਵੀ ਰਹਿ ਸਕਦੀ ਹੈ

 ਅਤੇ ਉਦੋਂ ਤੱਕ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਸਸਪੈਂਡ ਕਰਨ ਲਈ ਤਿਆਰ ਹੈ। ਕੇਂਦਰ ਸਰਕਾਰ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਆਖਿਆ ਕਿ ਕਿਸਾਨ ਜੱਥੇ ਬੰਦੀਆਂ ਵਲੋਂ ਉਨ੍ਹਾਂ ਦੇ ਇਸ ਪ੍ਰਸਤਾਵ ਉਪਰ ਸੋਚ-ਵਿਚਾਰ ਕਰਨ ਦੀ ਗੱਲ ਆਖੀ ਗਈ ਹੈ। ਉਮੀਦ ਹੈ ਕਿ ਜਲਦ ਹੀ ਇਸ ਮਸਲੇ ਦਾ ਹੱਲ ਨਿਕਲ ਆਵੇਗਾ। ਹੁਣ ਦੋਵਾਂ ਧਿਰਾਂ ਵਲੋਂ ਅਗਲੀ ਬੈਠਕ 22 ਜਨਵਰੀ ਨੂੰ ਕੀਤੀ ਜਾਵੇਗੀ।


                                       
                            
                                                                   
                                    Previous Postਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਦੀ ਘਰਵਾਲੀ ਅੰਬਰ ਧਾਲੀਵਾਲ ਬਾਰੇ ਆਈ ਇਹ ਵੱਡੀ ਖਬਰ
                                                                
                                
                                                                    
                                    Next Postਹੁਣੇ ਹੁਣੇ ਕਿਸਾਨਾਂ ਦੀ ਕੇਂਦਰ ਨਾਲੋਂ ਖਤਮ ਹੋਈ ਮੀਟਿੰਗ – ਨਿਕਲਿਆ ਇਹ ਨਤੀਜਾ
                                                                
                            
               
                            
                                                                            
                                                                                                                                            
                                    
                                    
                                    



