BREAKING NEWS
Search

ਹੁਣੇ ਹੁਣੇ ਏਥੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਏਨੀ ਤਰੀਕ ਤੱਕ ਲਈ ਬੰਦ ਕਰਨਾ ਦਾ ਹੋ ਗਿਆ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਿਸ ਤਰ੍ਹਾਂ ਪੂਰੇ ਦੇਸ਼ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਆਪਣੀਆਂ ਜਡ਼੍ਹਾਂ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ, ਉਸ ਦੇ ਚੱਲਦੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਸੂਬੇ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੀਆ ਪਾਬੰਦੀਆਂ ਲਗਾ ਦਿੱਤੀਅਾਂ ਗੲੀਅਾਂ ਹਨ । ਕੇਂਦਰ ਸਰਕਾਰ ਦੇ ਵੱਲੋਂ ਵੀ ਹੁਣ ਲਗਾਤਾਰ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਸਖ਼ਤੀ ਕੀਤੀ ਜਾ ਰਹੀ ਹੈ । ਜਿਵੇਂ ਕਿ ਸਭ ਨੂੰ ਹੀ ਪਤਾ ਹੈ ਕਿ ਕੋਰੋਨਾ ਮਹਾਵਾਰੀ ਦੀਅਾਂ ਵੱਖ ਵੱਖ ਲਹਿਰਾਂ ਦੋਰਾਨ ਦੇਸ਼ ਵਾਸੀਆਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ , ਹੁਣ ਮੁੜ ਤੋਂ ਅਜਿਹੇ ਹਾਲਾਤ ਨਾ ਬਣ ਸਕੇ ਉਸ ਨੂੰ ਲੈ ਕੇ ਹੁਣ ਸਰਕਾਰਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀਆਂ ਹਨ ।

ਇਸੇ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਦੇਸ਼ ਦੇ ਕਈ ਸੂਬਿਆਂ ਵਿੱਚ ਬੱਚਿਆਂ ਦੇ ਸਕੂਲ ਕਾਲਜ ਵੀ ਬੰਦ ਕਰ ਦਿੱਤੇ ਗਏ ਹਨ । ਇਸੇ ਵਿਚਕਾਰ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਵੀ ਸਕੂਲਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ। ਦਰਅਸਲ ਹੁਣ ਹਰਿਆਣਾ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਵੇਖਦੇ ਹੋਏ ਪ੍ਰਦੇਸ਼ ਦੇ ਵਿੱਚ ਸਾਰੇ ਸਕੂਲ ਕਾਲਜ ਆਉਣ ਵਾਲੀ 26 ਜਨਵਰੀ ਤਾਰੀਕ ਤੱਕ ਬੰਦ ਰੱਖਣ ਦਾ ਵੱਡਾ ਫ਼ੈਸਲਾ ਲਿਆ ਹੈ । ਜਿਸ ਦੀ ਜਾਣਕਾਰੀ ਸਿੱਖਿਆ ਮੰਤਰੀ ਕੰਵਰਪਾਲ ਦੇ ਵੱਲੋਂ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਹੈ ਕਿ ਇਸ ਦੌਰਾਨ ਆਨਲਾਈਨ ਸਿੱਖਿਆ ਬੱਚਿਆਂ ਦੀ ਜਾਰੀ ਰਹੇਗੀ । ਜਿਸ ਆਨਲਾਈਨ ਕਲਾਸ ਦੌਰਾਨ ਬੱਚਿਆਂ ਦੇ ਸਕੂਲ ਅਤੇ ਕਾਲਜ ਦੀ ਆਉਣ ਵਾਲੀ ਪ੍ਰੀਖਿਆ ਦੀ ਤਿਆਰੀ ਤੇ ਕੇਂਦਰਿਤ ਹੋ ਕੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ਦੇ ਵੱਲੋਂ ਤਿੱਨ ਜਨਵਰੀ ਤੋਂ ਲੈ ਕੇ ਬਾਰਾਂ ਜਨਵਰੀ ਤਕ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਪਰ ਇਸੇ ਵਿਚਕਾਰ ਹੁਣ ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਵੱਧਦੇ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦੇ ਹੋਏ 26 ਜਨਵਰੀ ਤੱਕ ਬੰਦ ਰੱਖਣ ਦਾ ਅੈਲਾਨ ਕਰ ਦਿੱਤਾ ਗਿਆ ਹੈ ।