ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਬੀਤੇ ਦਿਨੀਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਸੜਕ ਹਾਦਸਿਆਂ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ। ਉੱਥੇ ਹੀ ਇੱਕ ਪਾਸੇ ਪੰਜਾਬ ਦੇ ਲਹਿਰਾਗਾਗਾ ਤੋਂ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਸੋਸ਼ਲ ਮੀਡੀਆ ਸਟਾਰ ਰਹਿ ਚੁੱਕੇ ਨੌਜਵਾਨ ਦਾ।  ਕ-ਤ-ਲ।  ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮ੍ਰਿਤਕ ਨੌਜਵਾਨ ਲਹਿਰਾਗਾਗਾ ਦੇ ਮੂਨਕ ਥਾਣੇ ਅਧੀਨ ਪੈਂਦੇ ਪਿੰਡ ਭਠੁਆ ਦਾ ਦੱਸਿਆ ਜਾ ਰਿਹਾ ਹੈ। ਜਿਸ ਦਾ ਦੀਵਾਲੀ ਵਾਲੀ ਰਾਤ।  ਕ-ਤ- ਲ।  ਕਰ ਦਿੱਤਾ ਗਿਆ। ਇਸ 22 ਸਾਲਾ ਮ੍ਰਿਤਕ ਲੜਕੇ ਦਾ ਨਾਮ ਸੁਖਵਿੰਦਰ ਸਿੰਘ ਉਰਫ ਖੁਸ਼ੀ ਦੱਸਿਆ ਜਾ ਰਿਹਾ ਹੈ ਜੋ ਹੁਣ ਬੈਨ ਹੋ ਚੁੱਕੀ ਮੋਬਾਇਲ ਐਪਲੀਕੇਸ਼ਨ ਟਿਕ ਟੋਕ ਦਾ ਸਟਾਰ ਕਲਾਕਾਰ ਸੀ। ਸੁਖਵਿੰਦਰ ਰੋਜ਼ਾਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਦੇ ਲਈ ਬਾਹਰ ਜਾਂਦਾ ਸੀ।

ਅਤੇ ਬੀਤੀ ਦੀਵਾਲੀ ਵਾਲੀ ਰਾਤ 8:45 ‘ਤੇ ਜਦੋਂ ਉਹ ਖਾਣਾ ਖਾ ਕੇ ਬਾਹਰ ਸੈਰ ਕਰਨ ਲਈ ਗਿਆ ਤਾਂ ਰਾਤ 1:30 ਵਜੇ ਤੱਕ ਉਹ ਘਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਨੇ ਉਸ ਦੇ ਭਰਾ ਕਿੰਦਰ ਨੂੰ ਸੁਖਵਿੰਦਰ ਦਾ ਪਤਾ ਲਗਾਉਣ ਲਈ ਬਾਹਰ ਭੇਜਿਆ। ਉਸ ਨੇ ਸੁਖਵਿੰਦਰ ਨੂੰ ਬਹੁਤ ਵਾਰ ਫੋਨ ਲਗਾਇਆ ਪਰ ਉਸ ਦਾ ਫੋਨ ਸਵਿੱਚ ਆਫ ਆ ਰਿਹਾ ਸੀ। ਜਦੋਂ ਉਹ ਹਮੀਰਪੁਰ ਰੋਡ ਉੱਪਰ ਪਹੁੰਚੇ ਜਿੱਥੇ ਸੁਖਵਿੰਦਰ ਰੋਜ਼ਾਨਾ ਸੈਰ ਕਰਨ ਜਾਂਦਾ ਉੱਥੇ ਉਨ੍ਹਾਂ ਨੂੰ ਉਸ ਦੀ ਲਾਸ਼ ਪਈ ਹੋਈ ਮਿਲੀ।

ਜਿਸ ਨੂੰ ਦੇਖ ਕੇ ਉਸ ਦੇ ਭਰਾ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ। ਇਸ ਘਟਨਾ ਸੰਬੰਧੀ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ ਜੋ ਮੌਕੇ ਉੱਤੇ ਪਹੁੰਚ ਗਏ। ਬਾਅਦ ਵਿੱਚ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿੱਥੇ ਪੁਲਸ ਨੇ ਇਸ ਸਬੰਧੀ ਐਫਆਈਆਰ ਨੰਬਰ 150 ਆਈਪੀਸੀ ਦੀ ਧਾਰਾ 302 ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।

ਇਸ ਘਟਨਾ ਦੀ ਜਾਂਚ ਕਰਨ ਦੇ ਨਾਲ।  ਕਾ-ਤਲਾਂ-।  ਦੀ ਪਛਾਣ ਕਰਨ ਵਾਸਤੇ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਸਥਾਨਕ ਡੀਐਸਪੀ ਤਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ  ਦੇ ਮੂੰਹ ਉੱਪਰ ਲੱਗੇ ਟੱਕ ਤੋਂ ਇਹ ਜਾਪ ਰਿਹਾ ਹੈ ਕਿ ਉਸ ਅਜਿਹਾ ਕਰਨ ਵਾਲੇ ਉਸ ਦੀ ਜਾਣ ਪਛਾਣ ਵਾਲੇ ਸਨ।


                                       
                            
                                                                   
                                    Previous Postਪੰਜਾਬ ਚ ਇਥੇ ਇਥੇ ਪਏ ਭਾਰੀ ਗੜੇ , ਇਹੋ ਜਿਹਾ ਰਹੇਗਾ ਆਉਣ ਵਾਲਾ ਮੌਸਮ
                                                                
                                
                                                                    
                                    Next Postਪੰਜਾਬ ਚ ਇਥੇ ਵਾਪਰਿਆ ਕਹਿਰ  ਦੀਵਾਲੀ ਦੀਆਂ ਖੁਸ਼ੀਆਂ ਚ ਪਿਆ ਮਾਤਮ
                                                                
                            
               
                            
                                                                            
                                                                                                                                            
                                    
                                    
                                    



