ਮਨੁੱਖ ਕੁਦਰਤ ਦੀ ਝੋਲੀ ਦੇ ਵਿੱਚ ਨਿਵਾਸ ਕਰਦਾ ਹੈ । ਕੁਦਰਤ ਮਨੁੱਖ ਨੂੰ ਬਹੁਤ ਕੁਝ ਦਿੰਦੀ ਹੈ । ਪਰ ਦੂਜੇ ਪਾਸੇ ਮਨੁੱਖ ਆਪਣੇ ਲਾਹੇ ਵਾਸਤੇ ਕੁਦਰਤ ਨਾਲ ਖਿਲਵਾੜ ਕਰਦਾ ਜਾ ਰਿਹਾ । ਇਹੀ ਵਜਹਾ ਹੈ ਕਿ ਕੁਦਰਤ ਵੀ ਸਮੇਂ ਸਮੇਂ ਤੇ ਮਨੁੱਖ ਨੂੰ ਆਪਣਾ ਕਰੋਪੀ ਰੂਪ ਵਿਖਾਉਂਦੀ ਰਹਿੰਦੀ ਹੈ । ਜਿਸ ਦੀ ਤਾਜ਼ਾ ਮਿਸਾਲ ਆਏ ਦਿਨੀ ਕੁਦਰਤ ਦੀ ਕਰੋਪੀ ਕਾਰਨ ਹੋਏ ਨੁਕਸਾਨ ਦੀਆਂ ਮੀਡੀਆ ਦੇ ਵਿੱਚ ਖਬਰਾਂ ਹਨ । ਅਜਿਹੀ ਹੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ , ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਮਾਮਲਾ ਤਾਈਪੇ ਤੋਂ ਸਾਹਮਣੇ ਆਇਆ , ਜਿੱਥੇ ਤਾਈਵਾਨ ਵਿੱਚ ਅੱਜ ਯਾਨੀ ਵੀਰਵਾਰ ਸਵੇਰੇ 5.6 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਤੋਂ ਬਾਅਦ ਘੱਟੋ-ਘੱਟ 12 ਹੋਰ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਇੱਥੇ ਇਹ ਰਹਿਣ ਵਾਲੇ ਲੋਕ ਡਰਦੇ ਮਾਹੌਲ ਵਿੱਚ ਹਨ । ਉਧਰ ਕੇਂਦਰੀ ਮੌਸਮ ਏਜੰਸੀ ਅਤੇ ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ, ਤਾਈਵਾਨ ਵਿੱਚ ਕਈ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਸਭ ਤੋਂ ਸ਼ਕਤੀਸ਼ਾਲੀ 5.6 ਤੀਬਰਤਾ ਦਾ ਭੂਚਾਲ ਸਵੇਰੇ 10:11 ਵਜੇ ਚਿਆਈ ਕਾਉਂਟੀ ਦੇ ਦਾਪੂ ਸ਼ਹਿਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਭੂਚਾਲ ਦਾ ਕੇਂਦਰ ਰਾਜਧਾਨੀ ਤਾਈਪੇ ਤੋਂ ਲਗਭਗ 250 ਕਿਲੋਮੀਟਰ ਦੱਖਣ ਵਿੱਚ ਸੀ। ਇਸ ਭੂਚਾਲ ਕਾਰਨ ਤਾਈਪੇ ਵਿੱਚ ਇਮਾਰਤਾਂ ਹਿੱਲ ਗਈਆਂ। ਥੋੜ੍ਹੀ ਦੇਰ ਬਾਅਦ ਦਾਪੂ ਵਿੱਚ ਘੱਟੋ-ਘੱਟ 12 ਮਾਮੂਲੀ ਝਟਕੇ ਆਏ। ਬੇਸ਼ੱਕ ਇਹਨਾਂ ਭੁਚਾਲ ਦੇ ਝਟਕਿਆਂ ਦੇ ਕਾਰਨ ਲੋਕ ਡਰੇ ਹੋਏ ਹਨ , ਪਰ ਇਸ ਦੌਰਾਨ ਗਨੀਮਤ ਰਹੀ ਹੈ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ।
 
                                                                            
                                                                                                                                            
 
                                     
                                     
                                    



