ਜਲੰਧਰ ਵਿੱਚ ਬੀਤੀ ਰਾਤ ਫਿਰ ਇੱਕ ਵਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ, ਜਿਸ ਨਾਲ ਸ਼ਹਿਰ ਵਿੱਚ ਅਚਾਨਕ ਬਲੈਕਆਊਟ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ, ਇਹ ਧਮਾਕਿਆਂ ਦੀਆਂ ਆਵਾਜ਼ਾਂ ਮਾਡਲ ਟਾਊਨ, ਮਕਸੂਦਾਂ, ਕਿਸ਼ਨਪੁਰਾ ਅਤੇ ਪਠਾਨਕੋਟ ਬਾਈਪਾਸ ਨੇੜਲੇ ਇਲਾਕਿਆਂ ਵਿੱਚ ਸੁਣੀਆਂ ਗਈਆਂ। ਅਚਾਨਕ ਹੋਈਆਂ ਆਵਾਜ਼ਾਂ ਕਾਰਨ ਲੋਕਾਂ ਵਿੱਚ ਡਰ ਅਤੇ ਬੇਚੈਨੀ ਦਾ ਮਾਹੌਲ ਬਣ ਗਿਆ ਹੈ।
ਹਾਲਾਂਕਿ, ਇਹ ਪੂਰੀ ਤਰ੍ਹਾਂ ਸਾਫ ਨਹੀਂ ਹੋ ਸਕਿਆ ਕਿ ਇਹ ਆਵਾਜ਼ਾਂ ਕਿਸ ਕਾਰਨ ਹੋਈਆਂ। ਕਪੂਰਥਲਾ ਤੋਂ ਵੀ ਕੁਝ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਆਵਾਜ਼ਾਂ ਦੀ ਸੂਚਨਾ ਮਿਲੀ ਹੈ। ਆਵਾਜ਼ਾਂ ਦੇ ਤੁਰੰਤ ਬਾਅਦ ਇਲਾਕੇ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਗਏ ਅਤੇ ਰਾਤ ਦੇ ਸਮੇਂ ਸਾਰੀ ਲਾਈਟ ਬੰਦ ਕਰ ਦਿੱਤੀ ਗਈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਦੀ ਲੋੜ ਨਹੀਂ, ਹਾਲਾਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।