ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਪਿਆਰ ਕਿਸੇ ਵੀ ਸਮੇਂ ਤੇ ਕਿਸੇ ਵੀ ਵਿਅਕਤੀ ਨਾਲ ਹੋ ਸਕਦਾ ਹੈ l ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਪ੍ਰੇਮ ਕਹਾਣੀਆਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ,ਇਹਨਾਂ ਦਿਨੀਂ ਇਕ ਅਜਿਹੀ ਹੀ ਅਨੋਖੇ ਪਿਆਰ ਦੀ ਕਹਾਣੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਪਈ, ਜੋ ਸਭ ਨੂੰ ਭਾਵੁਕ ਕਰਦੀ ਪਈ ਹੈ l ਦਰਅਸਲ ਹਸਪਤਾਲ ਵਿੱਚ ਬਿਮਾਰ ਪਈ ਔਰਤ ਨੇ ਆਪਣੀ ਪ੍ਰੇਮੀ ਦੇ ਨਾਲ ਵਿਆਹ ਕਰਵਾਉਣ ਦੀ ਇੱਛਾ ਹਸਪਤਾਲ ਦੇ ਵਿੱਚ ਪ੍ਰਗਟ ਕੀਤੀ l ਜਿਸ ਤੋਂ ਬਾਅਦ ਉਸ ਔਰਤ ਦੇ ਪਰਿਵਾਰਕ ਮੈਂਬਰ ਵੀ ਮੰਨ ਗਏ ਤੇ ਲੜਕਾ ਪਰਿਵਾਰ ਵੀ ਇਸ ਨਾਲ ਸਹਿਮਤ ਹੋ ਗਿਆ l ਇਸ ਦੌਰਾਨ ਸਭ ਕੁਝ ਠੀਕ ਚਲਦਾ ਪਿਆ ਸੀ, ਪਰ 18 ਘੰਟੇ ਬਾਅਦ ਉਸ ਔਰਤ ਦੀ ਹਸਪਤਾਲ ਦੇ ਵਿੱਚ ਹੀ ਮੌਤ ਹੋ ਗਈ। ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ l ਇਹ ਲਵ ਸਟੋਰੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ l

ਜਿੱਥੇ ਇੱਕ ਔਰਤ ਕੈਂਸਰ ਤੋਂ ਪੀੜਿਤ ਸੀ ਤੇ ਅਜਿਹੇ ਵਿੱਚ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ l ਇਸ ਦੌਰਾਨ ਇਸ ਔਰਤ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ ਗਈ, ਪਰ ਜਦੋਂ ਇਹ ਇੱਛਾ ਪ੍ਰਗਟ ਕੀਤੀ ਗਈ ਉਸ ਤੋਂ 18 ਘੰਟੇ ਬਾਅਦ ਲੜਕੀ ਦੀ ਮੌਤ ਹੋ ਗਈ ਤੇ ਉਸਦੇ ਪ੍ਰੇਮੀ ਨੇ ਉਸ ਨਾਲ ਹਸਪਤਾਲ ਦੇ ਹੀ ਬੈਡ ਉੱਪਰ ਵਿਆਹ ਕਰਵਾਇਆ, ਇਹ ਲਵ ਸਟੋਰੀ ਐਕਸ ਉਪਰ ਸਾਂਝੇ ਕੀਤੀ ਗਈ ਜਿਸ ਦੀ ਕੈਪਸ਼ਨ ਵਿੱਚ ਲਿਖਿਆ ਹੋਇਆ ਸੀ , ‘ਇਸ ਔਰਤ ਦਾ ਕੈਂਸਰ ਨਾਲ ਮੌਤ ਤੋਂ ਕੁਝ ਘੰਟੇ ਪਹਿਲਾਂ ਹਸਪਤਾਲ ‘ਚ ਵਿਆਹ ਹੋਇਆ ਸੀ।’ ਇਸ ਨੂੰ ਹੁਣ ਤੱਕ 90 ਲੱਖ ਲੋਕ ਦੇਖ ਚੁੱਕੇ ਹਨ, ਜਦਕਿ 76 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਗਿਆ ।

ਉੱਥੇ ਹੀ ਇਸ ਵੀਡੀਓ ਦੇ ਕਮੈਂਟ ਹੇਠਾਂ ਲੋਕ, ਜਿੱਥੇ ਇਸ ਜੋੜੇ ਦੀ ਪ੍ਰੇਮ ਕਹਾਣੀ ਨੂੰ ਲੈ ਕੇ ਗੱਲਾਂ ਕਰਦੇ ਪਏ ਹਾਂ। ਉਥੇ ਹੀ ਬਹੁਤ ਸਾਰੇ ਲੋਕ ਇਸ ਔਰਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਾਲ 2016 ਵਿੱਚ ਦੋਵਾਂ ਦੇ ਮੁਲਾਕਾਤ ਹੋਈ ਸੀ l

ਉਸ ਤੋਂ ਬਾਅਦ ਦੋਵਾਂ ਵੱਲੋਂ ਵਿਆਹ ਦਾ ਪਲੈਨ ਵੀ ਤਿਆਰ ਕੀਤਾ ਜਾ ਰਿਹਾ ਸੀ , ਪਰ ਜ਼ਿੰਦਗੀ ਨੇ ਅਜਿਹੇ ਮੋੜ ਉਪਰ ਲਿਆ ਕੇ ਖੜਾ ਕਰ ਦਿੱਤਾ, ਜਿੱਥੇ ਇਹ ਔਰਤ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋ ਗਈ ਤੇ ਉਸਦੀ ਮੌਤ ਹੋ ਗਈ l

Home  ਤਾਜਾ ਖ਼ਬਰਾਂ  ਹਸਪਤਾਲ ਦੇ ਬੈੱਡ ਤੇ ਹੋਇਆ ਅਨੋਖਾ ਵਿਆਹ , 18 ਘੰਟਿਆਂ ਮਗਰੋਂ ਹੋਈ ਲਾੜੀ ਦੀ ਮੌਤ ਭਾਵੁਕ ਕਰ ਦੇਵੇਗੀ ਪ੍ਰੇਮ ਕਹਾਣੀ
                                                      
                              ਤਾਜਾ ਖ਼ਬਰਾਂ                               
                              ਹਸਪਤਾਲ ਦੇ ਬੈੱਡ ਤੇ ਹੋਇਆ ਅਨੋਖਾ ਵਿਆਹ , 18 ਘੰਟਿਆਂ ਮਗਰੋਂ ਹੋਈ ਲਾੜੀ ਦੀ ਮੌਤ ਭਾਵੁਕ ਕਰ ਦੇਵੇਗੀ ਪ੍ਰੇਮ ਕਹਾਣੀ
                                       
                            
                                                                   
                                    Previous Postਵਿਦੇਸ਼ ਚ ਨੌਜਵਾਨ ਪੰਜਾਬੀ ਮੁੰਡੇ ਦੀ ਭੇਤਭਰੇ ਹਾਲਾਤਾਂ ਚ ਹੋਈ ਮੌਤ , ਇਕ ਮਹੀਨੇ ਪਹਿਲਾਂ ਹੋਇਆ ਸੀ ਵਿਆਹ
                                                                
                                
                                                                    
                                    Next Postਪੰਜਾਬ ਚ ਇਥੇ ਵਾਪਰਿਆ ਵੱਡਾ ਦਰਦਨਾਕ ਹਾਦਸਾ , ਦਾਦੇ ਪੋਤੇ ਦੀ ਇਕੱਠਿਆਂ ਹੋਈ ਇਸ ਤਰਾਂ ਅਚਾਨਕ ਮੌਤ
                                                                
                            
               
                            
                                                                            
                                                                                                                                            
                                    
                                    
                                    



