BREAKING NEWS
Search

ਹਵਾਈ ਯਾਤਰਾ ਕਰਨ ਵਾਲਿਆਂ ਲਈ ਹੁਣ ਆ ਗਈ ਇਹ ਤਾਜਾ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੇ ਵਿਚ ਫਲਾਈਟਾਂ ਤੇ ਰੋਕ ਲੱਗੀ ਹੋਈ ਸੀ, ਜਿਸ ਕਾਰਨ ਲੋਕ ਇਕ ਦੇਸ਼ ਤੋਂ ਦੂਜੇ ਦੇਸ਼ ਦੇ ਵਿਚ ਨਹੀਂ ਜਾ ਸਕਦੇ ਸਨ । ਜਿਨ੍ਹਾਂ ਪਾਬੰਦੀਆਂ ਨੂੰ ਹੁਣ ਹੌਲੀ ਹੌਲੀ ਸਰਕਾਰ ਦੇ ਵੱਲੋਂ ਹਟਾਇਆ ਜਾ ਰਿਹਾ ਹੈ ।ਕਿਉਂਕਿ ਦੁਨੀਆਂ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਕੁਝ ਘਟਣਾ ਸ਼ੁਰੂ ਹੋ ਚੁੱਕਿਆ ਹੈ । ਜਿਸ ਦੇ ਚੱਲਦੇ ਹੁਣ ਬਹੁਤ ਸਾਰੇ ਲੋਕ ਹਵਾਈ ਸਫ਼ਰ ਦਾ ਆਨੰਦ ਮਾਣਦੇ ਹਨ। ਇਸੇ ਵਿਚਕਾਰ ਹੁਣ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਹਾਜ਼ ਦਾ ਸਫ਼ਰ ਮਹਿੰਗਾ ਹੋਣ ਜਾ ਰਿਹਾ ਹੈ ਤੇ ਹੁਣ ਟਿਕਟ ਦੇ ਪੈਸਿਆਂ ਵਿਚ ਤੇਈ ਫੀਸਦੀ ਵਾਧਾ ਹੋਣ ਵਾਲਾ ਹੈ ।

ਦਰਅਸਲ ਹੁਣ ਦੇਸ਼ ਭਰ ਵਿੱਚ ਹਵਾਈ ਯਾਤਰਾ ਵੀ ਮਹਿੰਗੀ ਹੋ ਚੁੱਕੀ ਹੈ । ਦਿੱਲੀ ਮੁੰਬਈ ਦੇ ਵਿਚ 2500 ਰੁਪਏ ਵਿੱਚ ਮਿਲਣ ਵਾਲਾ ਏਅਰ ਇੰਡੀਆ ਦਾ ਟਿਕਟ ਹੁਣ 4000 ਰੁਪਏ ਵਿੱਚ ਮਿਲ ਰਿਹਾ ਹੈ। ਇੰਨਾ ਹੀ ਨਹੀਂ ਸਗੋਂ ਇਹ ਟਿਕਟ ਹੁਣ ਇੰਡੀਗੋ ਤੋਂ ਸਫ਼ਰ ਕਰਨ ਤੇ ਛੇ ਹਜ਼ਾਰ ਰੁਪਏ ਦਾ ਹੈ ਟਿਕਟ ਮਹਿੰਗਾ ਹੋਣ ਦੇ ਕਾਰਨ ਦੱਸੇ ਜਾ ਰਹੇ ਹਨ ਕਿ ਪਹਿਲੇ ਏ ਟੀ ਐਫ ਦਾ ਛੱਬੀ ਫੀਸਦੀ ਬੈਂਕਾਂ ਹੋ ਜਾਣਾ ਹੀ ਇਕ ਵੱਡਾ ਕਾਰਨ ਹੈ ਤੇ ਦੂਜਾ ਸੀਟਾਂ ਤੇ ਅੱਸੀ ਤੋਂ ਨੱਬੇ ਫ਼ੀਸਦੀ ਤੱਕ ਵਿਕਰੀ ਵੀ ਦੂਜਾ ਵੱਡਾ ਕਾਰਨ ਹੈ ।

ਹਵਾਈ ਯਾਤਰਾ ਦੇ ਸਫ਼ਰ ਲਈ ਵਰਤੇ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ ਹੁਣ ਯਾਤਰੀਆਂ ਦੇ ਵਿੱਚ ਵੀ ਕਾਫ਼ੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ । ਹਾਲਾਂਕਿ ਹਵਾਈ ਯਾਤਰਾ ਦੇ ਟਿਕਟ ਤਾਂ ਇੱਕ ਸਾਲ ਪਹਿਲਾਂ ਤੋਂ ਖਰੀਦੇ ਜਾ ਸਕਦੇ ਹਨ ਪਰ ਏਅਰ ਲਾਈਨਸ ਇਹ ਦੇਖਦੀਆਂ ਹਨ ਕਿ ਹਵਾਈ ਯਾਤਰਾ ਤੋਂ ਇੱਕ ਮਹੀਨੇ ਪਹਿਲਾਂ ਘੱਟੋ-ਘੱਟ 30 ਫੀਸਦੀ ਟਿਕਟ ਜ਼ਰੂਰ ਵਿਕ ਜਾਣ।

ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੇ ਘਟੇ ਪ੍ਰਕੋਪ ਕਾਰਨ ਹੁਣ ਲੋਕਾਂ ਦੇ ਵੱਲੋਂ ਹਵਾਈ ਸਫ਼ਰ ਦੀ ਯਾਤਰਾ ਨੂੰ ਕਾਫੀ ਮਹੱਤਤਾ ਦਿੱਤੀ ਜਾ ਰਹੀ ਸੀ , ਪਰ ਹੁਣ ਟਿਕਟਾਂ ਦੇ ਮਹਿੰਗਾ ਹੋ ਜਾਣ ਦੇ ਕਾਰਨ ਯਾਤਰੀਆਂ ਨੂੰ ਇਕ ਵੱਡਾ ਝਟਕਾ ਲੱਗਿਆ ਹੈ ਤੇ ਲੋਕਾਂ ਵਿੱਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲੇ ਹੀ ਹੈ ।