ਆਈ ਤਾਜਾ ਵੱਡੀ ਖਬਰ 

ਅੰਧ ਵਿਸ਼ਵਾਸ ਕਰਕੇ ਵਾਪਰਿਆ ਵੱਡਾ ਹਾਦਸਾ, ਸੱਪ ਦੇ ਡੰਗਣ ’ਤੇ ਇਕ ਬਾਬਾ ਹਸਪਤਾਲ ਵਿੱਚ 2 ਘੰਟੇ ਕੁੜੀ ਦੀ ਕਰਦਾ ਰਿਹਾ ਝਾੜ-ਫੂਕ, ਕੁੜੀ ਦੀ ਗਈ ਜਾਨ। ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਮੱਧ ਪ੍ਰਦੇਸ਼ ਦੀ ਹੈ ਜਿੱਥੇ ਖਰਗੋਨ ਜ਼ਿਲ੍ਹੇ ਵਿੱਚ ਅੰਧਵਿਸ਼ਵਾਸ ਕਰਕੇ ਝਿਰਿਆਣਾ ਦੇ ਸਰਕਾਰੀ ਹਸਪਤਾਲ ‘ਚ ਇੱਕ ਔਰਤ ਦੀ ਜਾਨ ਚਲੀ ਗਈ। ਦਰਅਸਲ ਮ੍ਰਿਤਕ ਕੁੜੀ ਨੂੰ ਸੱਪ ਨੇ ਡੰਗਿਆ ਸੀ, ਪਰ ਸਹੀ ਇਲਾਜ ਮਿਲਣ ਦੀ ਬਜਾਏ ਹਸਪਤਾਲ ‘ਚ 2 ਘੰਟੇ ਤੱਕ ਇਕ ਬਾਬਾ ਉਸ ਦਾ ਝਾੜ-ਫੂਕ ਕਰਦਾ ਰਿਹਾ। ਇਸ ਅੰਧ ਵਿਸ਼ਵਾਸ ਅਤੇ ਲਾਪਰਵਾਹੀ ਕਾਰਨ ਕੁੜੀ ਦੀ ਮੌਤ ਹੋ ਗਈ। ਦੱਸ ਦਈਏ ਕਿ ਹਸਪਤਾਲ ‘ਚ 17 ਸਾਲਾਂ ਕੁੜੀ ਆਸ਼ਾ ਖਟਵਾਸੇ ਦਾ ਵੀਡਿਓ ਵੀ ਸਾਹਮਣੇ ਆਇਆ ਹੈ।

ਦਰਅਸਲ ਝਿਰਨੀਆ ਦੇ ਇੰਦਰਾ ਨਗਰ ਇਲਾਕੇ ਦੀ ਰਹਿਣ ਵਾਲੀ 17 ਸਾਲਾਂ ਆਸ਼ਾ ਨੂੰ ਘਰ ‘ਚ ਕੰਮ ਕਰਦੇ ਸਮੇਂ ਸੱਪ ਨੇ ਡੰਗ ਲਿਆ। ਇਸ ਤੋ ਬਾਅਦ ਅੰਧ-ਵਿਸ਼ਵਾਸ ਕਾਰਨ 2 ਘੰਟੇ ਖਰਾਬ ਕਰਦੇ ਰਹੇ। ਹਾਲਤ ਵਿਗੜਨ ‘ਤੇ ਉਸ ਨੂੰ ਝਿਰਨੀਆ ਤੋਂ ਜ਼ਿਲਾ ਹਸਪਤਾਲ ਖਰਗੋਨ ਰੈਫਰ ਕਰ ਦਿੱਤਾ ਗਿਆ, ਪਰ ਕੁੜੀ ਨੇ ਅੱਧ ਰਸਤੇ ਹੀ ਦਮ ਤੋੜ ਦਿੱਤਾ। ਹੁਣ ਇਸ ਮਾਮਲੇ ਵਿੱਚ ਹਸਪਤਾਲ ਪ੍ਰਬੰਧਕਾਂ ਦੀ ਵੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਇਸ ਹਾਦਸੇ ਸਬੰਧੀ ਦੂਜੇ ਪਾਸੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅੰਧਵਿਸ਼ਵਾਸ ਕਰਕੇ ਪਰਿਵਾਰਕ ਮੈਂਬਰ ਹੀ ਬਾਬੇ ਨੂੰ ਝਾੜ-ਫੂਕ ਕਰਨ ਲਈ ਲਿਆਏ ਸਨ।

ਜਦਕਿ ਇਸ ਮਾਮਲੇ ਵਿਚ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਝਾੜ-ਫੂਕ ਰੋਕਣ ‘ਤੇ ਮਰੀਜ਼ ਦੇ ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਲਿਆਂ ਦੇ ਵਿਰੋਧ ਕਾਰਨ ਹਸਪਤਾਲ ਪ੍ਰਬੰਧਨ ਅੰਧਵਿਸ਼ਵਾਸ ਨੂੰ ਨਹੀਂ ਰੋਕ ਸਕਿਆ। BMO ਨੇ ਐਂਬੂਲੈਂਸ ਦਾ ਪ੍ਰਬੰਧ ਕੀਤਾ। ਬਾਅਦ ‘ਚ ਹਾਲਤ ਵਿਗੜਨ ਕਾਰਨ ਖਰਗੋਨ ਰੈਫਰ ਕਰ ਦਿੱਤਾ ਗਿਆ ਪਰ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ।ਇਸ ਤੋਂ ਇਲਾਵਾ ਜ਼ਿਲ੍ਹੇ ਦੇ ਚੀਫ਼ ਮੈਡੀਕਲ ਤੇ ਹੈਲਥ ਅਫ਼ਸਰ ਡਾ.ਡੀ.ਸੀ.ਚੌਹਾਨ ਦਾ ਕਹਿਣਾ ਹੈ ਕਿ ਝਿਰਿਆ ਦਾ ਮਾਮਲਾ ਜਾਂਚ ਅਧੀਨ ਹੈ

ਉੱਥੇ ਹੀ ਸੀਐਮਐਚਓ ਆਮ ਲੋਕਾਂ ਨੂੰ ਸਿਹਤ ਦੇ ਮਾਮਲੇ ਵਿੱਚ ਅੰਧਵਿਸ਼ਵਾਸ ਵਿੱਚ ਵਿਸ਼ਵਾਸ ਨਾ ਕਰਨ ਦੀ ਵੀ ਅਪੀਲ ਕਰ ਰਿਹਾ ਹੈ। ਝਿਰਿਆ ਹਸਪਤਾਲ ਵਿਖੇ ਸੱਪ ਦੇ ਜ਼ਹਿਰ ਦੇ ਟੀਕੇ ਅਤੇ ਲੋੜੀਂਦੇ ਇਲਾਜ ਸਬੰਧੀ ਸੀ.ਐਮ.ਐਚ.ਓ ਡਾ. ਚੌਹਾਨ ਦਾ ਕਹਿਣਾ ਹੈ ਕਿ ਟੀਕਾ ਹਸਪਤਾਲ ‘ਚ ਸੀ, ਪਰ ਮਾਮਲਾ ਗੰਭੀਰ ਹੋਣ ‘ਤੇ ਖਰਗੋਨ ਰੈਫਰ ਕਰ ਦਿੱਤਾ ਗਿਆ। ਪਰਿਵਾਰ ਦੇ ਜੀਆਂ ‘ਤੇ ਅੰਧਵਿਸ਼ਵਾਸ ਭਾਰੀ ਸੀ। ਝਾੜ-ਫੂਕ ਰੋਕਣ ’ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਸੀ


                                       
                            
                                                                   
                                    Previous Postਇਥੇ ਇੰਦਰਦੇਵ ਨੂੰ ਖੁਸ਼ ਕਰਨ ਲਈ 2 ਮੁੰਡਿਆਂ ਨੇ ਕਰਵਾਇਆ ਵਿਆਹ, ਦਸਿਆ ਜਾ ਰਿਹਾ ਪੁਰਾਣੀ ਰਿਵਾਇਤ
                                                                
                                
                                                                    
                                    Next Postਮਾਂ ਨੇ ਆਪਣੀ ਧੀ ਦਾ ਘਰ ਪੱਟਿਆ , ਪਤੀ ਪੁੱਤਰ ਤੇ ਧੀ ਦੇ ਰਹੇ ਦੁਹਾਈਆਂ ਪਰ ਜਵਾਈ ਨਾਲ ਰਹਿਣ ਦੀ ਜਿੱਦ ਤੇ ਅੜੀ
                                                                
                            
               
                            
                                                                            
                                                                                                                                            
                                    
                                    
                                    



