ਆਈ ਤਾਜਾ ਵੱਡੀ ਖਬਰ 

ਸੰਗੀਤ ਜਗਤ ਦੇ ਵਿੱਚ ਕੁਝ ਅਜਿਹੀਆਂ ਹਸਤੀਆਂ ਹਨ, ਜਿਨਾਂ ਨੂੰ ਉਨਾਂ ਦੇ ਟੈਲੈਂਟ ਦੇ ਕਾਰਨ ਉੱਚ ਪਧਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਜਿਨਾਂ ਵਿੱਚ ਇੱਕ ਨਾਮ ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨੇਹਾ ਦਾ ਵੀ ਹੈ l ਜਿਨਾਂ ਨੇ ਆਪਣੀ ਗਾਇਕੀ ਦੇ ਨਾਲ ਆਪਣੇ ਫੈਨਸ ਤੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ l ਇਸੇ ਵਿਚਾਲੇ ਇਸ ਗਾਇਕਾ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਕਿ ਇਹ ਮਸ਼ਹੂਰ ਗਾਇਕਾ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਚੁੱਕੇ ਹੈ l 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਵੱਲੋਂ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਗਾਇਕਾ ਕਾਫੀ ਬਿਮਾਰ ਸੀ l ਜਿਸ ਤੇ ਚਲਦੇ ਦਿੱਲੀ ਦੇ ਏਮਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚਲਦਾ ਪਿਆ ਸੀ ਤੇ ਇਸੇ ਹਸਪਤਾਲ ਦੇ ਵਿੱਚ ਉਹਨਾਂ ਵੱਲੋਂ ਆਪਣੇ ਪ੍ਰਾਣ ਤਿਆਗ ਦਿੱਤੇ ਗਏ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ  ਉਹ 2017 ਤੋਂ ਮਲਟੀਪਲ ਮਾਈਲੋਮਾ, ਜਾਣੀ ਬਲੱਡ ਕੈਂਸਰ ਦੀ ਇਕ ਕਿਸਮ ਤੋਂ ਪੀੜਤ ਸੀ। ਦੱਸ ਦਈਏ ਕਿ ਇਸ ਗਾਇਕਾਂ ਨੂੰ ਬਿਹਾਰ ਦੀ ਕਿਲਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ l ਉਨਾਂ ਦੇ ਮਸ਼ਹੂਰ ਗੀਤ ਵਿਆਹਾਂ ਤੇ ਛੱਟ ਪੂਜਾ ਮੌਕੇ ਗਾਏ ਜਾਂਦੇ ਸਨ l ਉਨਾਂ ਨੇ ਸਿਰਫ ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੋਈ ਸੀ , ਪਰ ਅੱਜ ਉਹਨਾਂ ਦੇ ਦੇਹਾਂਤ ਦੇ ਚਲਦੇ ਉਹਨਾਂ ਦੇ ਫੈਂਸ ਵਿੱਚ ਸੋਗ ਦੀ ਲਹਿਰ ਹੈ ਤੇ ਲਗਾਤਾਰ ਇਸ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ l

                                       
                            
                                                                   
                                    Previous Postਹਸਪਤਾਲ ਚ ਹੋਏ ਏਲੀਅਨ ਵਰਗੇ ਜੁੜਵਾ ਬੱਚੇ, ਦੇਖ ਹਰੇਕ ਦੇ ਹੋ ਗਏ ਲੂ ਕੰਡੇ ਖੜੇ
                                                                
                                
                                                                    
                                    Next Postਪੰਜਾਬ ਦੇ ਇਸ ਇਕੋ ਪਿੰਡ ਦੇ 2 ਵਿਅਕਤੀ ਰਾਤੋ ਰਾਤ ਹੋ ਗਏ ਮਾਲਾਮਾਲ , ਨਿਕਲੀ ਲਾਟਰੀ
                                                                
                            
               
                            
                                                                            
                                                                                                                                            
                                    
                                    
                                    




