BREAKING NEWS
Search

ਸੰਗਤ ਨਾਲ ਭਰੀ ਗੱਡੀ ਨਾਲ ਹੋਇਆ ਭਿਆਨਕ ਹਾਦਸਾ ਵਾਪਰਿਆ ਇਹ ਭਾਣਾ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਕਈ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਜਾਂਦੀ ਹੈ। ਉੱਥੇ ਹੀ ਯਾਤਰਾ ਦੌਰਾਨ ਵਾਹਨ ਨਾਲ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਵਾਪਰ ਰਹੇ ਸੜਕ ਹਾਦਸਿਆਂ ਦੇ ਵਿੱਚ ਜਿੱਥੇ ਸੰਗਤ ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਉੱਥੇ ਹੀ ਸਿੱਖ ਸੰਗਤ ਨੂੰ ਵੀ ਝੰਜੋੜਿਆ ਕੇ ਰੱਖ ਦਿੰਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਖੁਸ਼ੀ ਖੁਸ਼ੀ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ ਆਪਣੇ ਘਰ ਤੋਂ ਜਾਇਆ ਜਾਂਦਾ ਹੈ ਉੱਥੇ ਹੀ ਰਸਤੇ ਵਿੱਚ ਕਈ ਤਰ੍ਹਾਂ ਦੇ ਭਿਆਨਕ ਸੜਕ ਹਾਦਸੇ ਵਾਪਰਨ ਕਾਰਨ ਲੋਕਾਂ ਦੇ ਮਨ ਵਿੱਚ ਡਰ ਵੀ ਪੈਦਾ ਹੋ ਜਾਂਦਾ ਹੈ। ਹੁਣ ਸੰਗਤ ਨਾਲ ਭਰੀ ਗੱਡੀ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਅਮ੍ਰਿਤਸਰ ਚੁੰਗੀ ਦੇ ਨੇੜੇ ਰਹਿਣ ਵਾਲੀਆਂ ਸੰਗਤਾਂ ਨਾਲ ਭਰਿਆ ਹੋਇਆ ਛੋਟਾ ਹਾਥੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਸੀ। ਜਦੋਂ ਕਿ ਸੰਗਤ ਨਾਲ ਭਰਿਆ ਹੋਇਆ ਛੋਟਾ ਹਾਥੀ ਵਾਪਸ ਅੰਮ੍ਰਿਤਸਰ ਜਾਣ ਲਈ ਫੱਤੂਢੀਂਗਾ ਰਾਹੀ ਕਪੂਰਥਲਾ ਜਾ ਰਿਹਾ ਸੀ, ਜਦੋਂ ਇਹ ਛੋਟਾ ਹਾਥੀ ਸੁਲਤਾਨਪੁਰ ਲੋਧੀ ਰੋਡ ਤੇ ਸਥਿਤ ਆਕਾਲ ਅਕੈਡਮੀ ਦੇ ਕੋਲ ਪਹੁੰਚਿਆ ਤਾਂ ਅਚਾਨਕ ਹੀ ਇਹ ਸੜਕ ਹਾਦਸਾ ਵਾਪਰ ਗਿਆ।

ਇਸ ਵਿੱਚ ਸਵਾਰ ਯਾਤਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਓਵਰਟੇਕ ਕਰਦੇ ਹੋਏ ਬੇਕਾਬੂ ਹੋ ਗਿਆ , ਅਤੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟ ਗਿਆ।ਇਸ ਭਿਆਨਕ ਹਾਦਸੇ ਵਿਚ ਜਿੱਥੇ ਚਾਲਕ ਦੀ ਮੌਤ ਹੋ ਗਈ ਉਥੇ ਹੀ ਜ਼ਖ਼ਮੀ ਹਾਲਤ ਵਿੱਚ ਬਹੁਤ ਸਾਰੇ ਲੋਕਾਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਗੁਰਦੁਆਰਾ ਸਾਹਿਬ ਤੋਂ ਵੀ ਐਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਵੀ ਆਪਣੇ ਨਾਲ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੂੰ ਲੈ ਕੇ ਤੁਰੰਤ ਹਸਪਤਾਲ ਪਹੁੰਚੇ।

ਅਤੇ ਵਿਧਾਇਕ ਚੀਮਾ ਵੱਲੋਂ ਵੀ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਤੁਰੰਤ ਹਸਪਤਾਲ ਪਹੁੰਚ ਕੀਤੀ। ਉੱਥੇ ਹੀ ਐੱਸ ਐਮ ਓ ਰਵਿੰਦਰ ਸ਼ੁਭ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਕੁਝ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਅਤੇ ਕੁਝ ਦੇ ਪਰਵਾਰਿਕ ਮੈਂਬਰ ਆਪਣੀ ਮਰਜ਼ੀ ਨਾਲ ਕਪੂਰਥਲਾ ਲੈ ਗਏ ਹਨ। ਉੱਥੇ ਹੀ ਵਿਧਾਇਕ ਚੀਮਾ ਵੱਲੋਂ ਆਖਿਆ ਗਿਆ ਹੈ ਕਿ ਸਾਰੇ ਜ਼ਖ਼ਮੀਆਂ ਦਾ ਫਰੀ ਇਲਾਜ ਹੋਵੇਗਾ।