ਸੋਮਵਾਰ ਦਿਨ ਚੜ੍ਹਦੇ ਤੋਂ 9 ਘੰਟੇ ਦਾ ਬਿਜਲੀ ਕੱਟ! ਪੰਜਾਬ ਦੇ ਇਹ ਇਲਾਕੇ ਹੋਣਗੇ ਪ੍ਰਭਾਵਿਤ

ਨਿਹਾਲ ਸਿੰਘ ਵਾਲਾ : 66 ਕੇ.ਵੀ. ਲਾਈਨਾਂ ‘ਤੇ ਰਖ-ਰਖਾਅ ਦੇ ਕੰਮ ਕਰਕੇ 16 ਮਾਰਚ ਨੂੰ 66 ਕੇ.ਵੀ. ਗਰਿਡ ਪੱਤੋ ਹੀਰਾ ਸਿੰਘ ਤੋਂ ਚੱਲਣ ਵਾਲੇ ਸਾਰੇ ਅਰਬਨ, ਯੂ.ਪੀ.ਐੱਸ. ਅਤੇ ਮੋਟਰ ਫੀਡਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ। ਇਸ ਕਾਰਨ ਇਨ੍ਹਾਂ ਫੀਡਰਾਂ ਨਾਲ ਸੰਬੰਧਤ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਜੇ.ਈ. ਰਜੇਸ਼ ਕੁਮਾਰ ਵੱਲੋਂ ਦਿੱਤੀ ਗਈ ਹੈ।

ਜਾਡਲਾ : 220 ਕੇ.ਵੀ. ਸਬ ਸਟੇਸ਼ਨ ਜਾਡਲਾ ਤੋਂ ਚੱਲਦੇ 11 ਕੇ.ਵੀ. ਜਾਡਲਾ ਸਿਟੀ ਫੀਡਰ (ਕੈਟਾਗਰੀ ਨੰਬਰ 1) ‘ਤੇ ਜਰੂਰੀ ਮੁਰੰਮਤ ਦੇ ਕੰਮ ਕਰਕੇ 16 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਜਾਡਲਾ ਅਤੇ ਲੰਗੜੋਆ ਪਿੰਡਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਦਸੂਹਾ : ਉਪ ਮੰਡਲ ਸ਼ਹਿਰੀ ਦਸੂਹਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ.ਵੀ. ਹਮਜ਼ਾ ਯੂ.ਪੀ.ਐੱਸ. ਫੀਡਰ ‘ਤੇ ਜਰੂਰੀ ਮੁਰੰਮਤ ਦੇ ਕੰਮ ਕਰਕੇ 16 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਕਾਰਨ ਖੈਰਾਬਾਦ, ਹਮਜ਼ਾ, ਡੁਗਰੀ, ਸਫਦਲਪੁਰ ਕੁੱਲੀਆਂ, ਪੱਸੀ ਬੈਟ, ਖੋਲੇ, ਪੁਰਾਣਾ ਗਾਲੋਵਾਲ, ਪੱਤੀ ਮਹੈਸਰਾ, ਪੰਡੋਰੀ ਅਰਾਈਆਂ, ਖੋਖਰਾਂ, ਆਕੀ ਟੁੰਡਾ, ਭੂਸ਼ਾ, ਕੇਰੇ ਅਤੇ ਰਾਜਪੁਰਾ ਆਦਿ ਇਲਾਕਿਆਂ ਵਿੱਚ ਬਿਜਲੀ ਸਪਲਾਈ ‘ਤੇ ਅਸਰ ਪਵੇਗਾ। ਉਪ ਮੰਡਲ ਅਧਿਕਾਰੀ ਨੇ ਲੋਕਾਂ ਨੂੰ ਇਸ ਦੌਰਾਨ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਹੈ।