ਆਈ ਤਾਜ਼ਾ ਵੱਡੀ ਖਬਰ 

ਜਿੱਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਕਤਲਕਾਂਡ ਦੀ ਜ਼ਿੰਮੇਵਾਰੀ ਜਿਥੇ ਜੇਲ ਵਿੱਚ ਬੰਦ ਲਾਰੈਂਸ ਬਿਸ਼ਨੋਈ ਵੱਲੋਂ ਲਈ ਗਈ ਸੀ ਅਤੇ ਕੈਨੇਡਾ ਵਿੱਚ ਗੋਲਡੀ ਬਰਾੜ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਉਥੇ ਹੀ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਜਿਥੇ ਪੁਲਸ ਵੱਲੋਂ ਪੰਜਾਬ ਲਿਆਦਾ ਗਿਆ ਹੈ। ਇਸ ਮਾਮਲੇ ਸਬੰਧੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਥੇ ਹੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਸ ਕਤਲ ਦਾ ਪਿਛਲੇ ਸਾਲ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਨੂੰ ਦੱਸਿਆ ਗਿਆ ਹੈ।

ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਸਿੰਘ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮੈਨੇਜਰ ਸ਼ਗਨਪ੍ਰੀਤ ਬਾਰੇ ਹਾਈ ਕੋਰਟ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਨੂੰ ਇਹ ਝਟਕਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਬੀਤੇ ਸਾਲ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕਾਂਡ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਉਥੇ ਹੀ ਸਰਕਾਰੀ ਵਕੀਲ ਵੱਲੋਂ ਆਖਿਆ ਗਿਆ ਸੀ ਕਿ ਵਿੱਕੀ ਮਿੱਡੂਖੇੜਾ ਕਤਲ ਕਾਂਡ ਵਿੱਚ ਸ਼ਾਮਲ ਹੋਣ ਦੇ ਸਾਰੇ ਸਬੂਤ ਮੌਜੂਦ ਹਨ ਜਿਸ ਚ ਸ਼ਗਨਪ੍ਰੀਤ ਸਿੰਘ ਦੀ ਸ਼ਮੂਲੀਅਤ ਜ਼ਾਹਿਰ ਹੋ ਰਹੀ ਹੈ।

ਇਸ ਲਈ ਹੀ ਉਸ ਨੂੰ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਧਰ ਅੱਜ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸ਼ਗਨਪ੍ਰੀਤ ਸਿੰਘ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਹੈ ਅਤੇ ਉਸ ਵੱਲੋਂਅਗਾਊ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ।

ਉੱਥੇ ਹੀ ਅੱਜ ਅਦਾਲਤ ਵੱਲੋਂ ਇਸ ਫੈਸਲੇ ਦੀ ਸੁਣਵਾਈ ਕਰਦਿਆਂ ਹੋਇਆ , ਸ਼ਗਨਪ੍ਰੀਤ ਸਿੰਘ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਜਿੱਥੇ ਹਾਈਕੋਰਟ ਵੱਲੋਂ ਉਸ ਦੇ ਵਕੀਲ ਤੋਂ ਪੁੱਛਿਆ ਗਿਆ ਹੈ ਕਿ ਅਗਰ ਅੰਤ੍ਰਿਮ ਜ਼ਮਾਨਤ ਸ਼ਗਨਪ੍ਰੀਤ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਪਟੀਸ਼ਨ ਬਾਅਦ ਵਿੱਚ ਡਿਸਮਿਸ ਵੀ ਹੋ ਸਕਦੀ ਹੈ, ਅਗਰ ਉਹ ਭਾਰਤ ਆਏਗਾ। ਇਸ ਬਾਬਤ ਹੀ ਹਾਈ ਕੋਰਟ ਵੱਲੋਂ ਜਿੱਥੇ ਸ਼ਗਨਪ੍ਰੀਤ ਐਡਵੋਕੇਟ ਕਨਿਕਾ ਆਹੂਜਾ ਨੂੰ ਇਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜਿੱਥੇ ਉਹ ਸ਼ਗਨਪ੍ਰੀਤ ਨਾਲ ਗੱਲ ਕਰਕੇ ਦੱਸੇਗੀ ਕਿ ਉਹ ਭਾਰਤ ਪਰਤੇਗਾ।


                                       
                            
                                                                   
                                    Previous Postਇਸ ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ, ਬੋਲੀਵੁਡ ਚ ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਕੇਂਦਰ ਸਰਕਾਰ ਵਲੋਂ ਜਾਰੀ ਹੋਇਆ ਦਵਾਈਆਂ ਦੀਆਂ ਕੀਮਤਾਂ ਨੂੰ ਲੈਕੇ 30 ਸਤੰਬਰ ਤਕ ਇਹ ਹੁਕਮ
                                                                
                            
               
                            
                                                                            
                                                                                                                                            
                                    
                                    
                                    




