ਪੰਜਾਬ ਚ ਰਹਿਣ ਵਾਲੇ ਕਰ ਲੈਣ ਇਹ ਕੰਮ
ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕੀਤੀ ਗਈ ਹੈ, ਜਿਸ ਅਧੀਨ ਵੱਸਣ ਵਾਲੇ ਨਿਵਾਸੀਆਂ ਨੂੰ 31 ਜੁਲਾਈ 2025 ਤੱਕ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਇਕਮੁਸ਼ਤ ਜਮ੍ਹਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ।
ਨਗਰ ਕੌਂਸਲ ਖਰੜ ਦੇ ਈ.ਓ. ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਜੋ ਵਿਅਕਤੀ ਆਪਣੇ ਪਿਛਲੇ ਕਿਸੇ ਵੀ ਸਾਲ ਦਾ ਪ੍ਰਾਪਰਟੀ ਟੈਕਸ ਅਜੇ ਤੱਕ ਜਮ੍ਹਾਂ ਨਹੀਂ ਕਰਵਾ ਸਕੇ, ਉਹ ਇਸ ਤਾਰੀਖ ਤੋਂ ਪਹਿਲਾਂ ਟੈਕਸ ਜਮ੍ਹਾਂ ਕਰਵਾ ਕੇ ਵਿਆਜ਼ ਅਤੇ ਜੁਰਮਾਨੇ ਤੋਂ ਪੂਰੀ ਛੋਟ ਲੈ ਸਕਦੇ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ 31 ਜੁਲਾਈ ਤੋਂ ਬਾਅਦ ਟੈਕਸ ਜਮ੍ਹਾਂ ਕਰਵਾਉਣ ‘ਤੇ 50% ਜੁਰਮਾਨਾ ਅਤੇ 20% ਪੈਨਲਟੀ ਵਜੋਂ ਵਾਧੂ ਰਕਮ ਲਾਗੂ ਹੋਵੇਗੀ। ਇਸ ਲਈ ਲੋਕਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਸਰਕਾਰ ਦੀ ਇਸ ਸਕੀਮ ਦਾ ਲਾਭ ਲੈਣ ਲਈ ਜਲਦ ਤੋਂ ਜਲਦ ਆਪਣਾ ਬਕਾਇਆ ਟੈਕਸ ਜਮ੍ਹਾਂ ਕਰਵਾਇਆ ਜਾਵੇ।
                                                                            
                                                                                                                                            
                                    
                                    
                                    



