BREAKING NEWS
Search

ਸਾਵਧਾਨ : ਹਵਾਈ ਯਾਤਰਾਂ ਕਰਨ ਵਾਲਿਆਂ ਲਈ ਆਈ ਇਹ ਵੱਡੀ ਖਬਰ , ਦੇਖਿਓ ਕਿਤੇ ਰਗੜੇ ਨਾ ਜਾਇਓ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੋਈ ਵੀ ਦੇਸ਼ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ। ਸਭ ਦੇਸ਼ਾਂ ਨੂੰ ਇਸ ਦੇ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ। ਪਰ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਭ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸਰਦੀ ਦੇ ਵਧਣ ਨਾਲ ਕਰੋਨਾ ਕੇਸਾਂ ਵਿੱਚ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਸੀ। ਵਿਸ਼ਵ ਵਿੱਚ ਫੈਲੀ ਹੋਈ ਕੋਰੋਨਾ ਦਾ ਅਜੇ ਖ਼ਾਤਮਾ ਨਹੀਂ ਹੋਇਆ ਕਿ ਪੂਰੀ ਦੁਨੀਆਂ ਫਿਰ ਤੋਂ ਫਿਕਰਾਂ ਵਿੱਚ ਪੈ ਗਈ ਹੈ।

ਪਿਛਲੇ ਕੁਝ ਦਿਨਾਂ ਤੋਂ ਬ੍ਰਿਟੇਨ ਵਿਚ ਕਰੋਨਾ ਵਾਇਰਸ ਦੇ ਨਵੀਂ ਕਿਸਮ ਦੇ ਕੇਸ ਮਿਲਣ ਕਾਰਨ ਦੁਨੀਆਂ ਇਕ ਵਾਰ ਫਿਰ ਤੋਂ ਚਿੰਤਾ ਵਿੱਚ ਹੈ। ਬ੍ਰਿਟੇਨ ਵਿਚ ਮਿਲਣ ਵਾਲੇ ਕੇਸਾਂ ਦੇ ਮੱਦੇਨਜ਼ਰ ਹੀ ਬਹੁਤ ਸਾਰੇ ਦੇਸ਼ਾਂ ਵਲੋ ਹਵਾਈ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਹੁਣ ਹਵਾਈ ਸਫਰ ਕਰਨ ਵਾਲਿਆਂ ਲਈ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ । ਕਰੋਨਾ ਨੂੰ ਵੇਖਦੇ ਹੋਏ ਲੋਕਾਂ ਨੂੰ ਹਵਾਈ ਸਫ਼ਰ ਦੌਰਾਨ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਪਰ ਕੁਝ ਲੋਕਾਂ ਵੱਲੋਂ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਦੀ ਇੱਕ ਅਲਾਸਕਾ ਏਅਰਲਾਈਨ ਵਿੱਚ,ਜਿਸ ਨੇ ਵਾਸ਼ਿੰਗਟਨ ਦੇ ਡੂਲੇਸ ਹਵਾਈ ਅੱਡੇ ਤੋਂ ਵੀਰਵਾਰ ਉਡਾਣ ਭਰੀ ਸੀ। ਜਦ ਕਿ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਮਾਸਕ ਨਾਲ ਮੂੰਹ ਢਕਣਾ ਲਾਜ਼ਮੀ ਕੀਤਾ ਗਿਆ ਹੈ। ਇਸ ਏਅਰਲਾਈਨ ਵਿਚ 14 ਯਾਤਰੀਆਂ ਵੱਲੋਂ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਕਾਰਣ ਜਹਾਜ ਦੇ ਹੋਰ ਯਾਤਰੀਆਂ ਨੂੰ ਵੀ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪਿਆ।

ਇਹਨਾ 14 ਯਾਤਰੀਆਂ ਵੱਲੋਂ ਜਹਾਜ਼ ਦੇ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਨਾਲ ਬਹਿਸ ਵੀ ਕੀਤੀ ਗਈ । ਇਨ੍ਹਾਂ 14 ਯਾਤਰੀਆਂ ਉੱਪਰ ਭਵਿੱਖ ਵਿਚ ਹਵਾਈ ਸਫਰ ਕਰਨ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਤੱਕ ਮਾਸਕ ਦੀ ਵਰਤੋਂ ਨਾ ਕਰਨ ਵਾਲੇ ਯਾਤਰੀਆਂ ਵਿੱਚ 300 ਤੋਂ ਵਧੇਰੇ ਲੋਕ ਸ਼ਾਮਲ ਹਨ। ਜਿਨ੍ਹਾਂ ਉੱਪਰ ਭਵਿੱਖ ਵਿੱਚ ਹਵਾਈ ਯਾਤਰਾ ਕਰਨ ਤੇ ਪਾਬੰਦੀ ਲਗਾਈ ਗਈ ਹੈ। ਯਾਤਰੀਆਂ ਨਾਲ ਕਾਫੀ ਲੰਮੀ ਬਹਿਸ ਕਾਰਨ ਇਹ ਏਅਰ ਲਾਇਨ ਆਪਣੀ ਅਗਲੀ ਮੰਜ਼ਲ ਵੱਲ ਉਡਾਨ ਭਰ ਸਕੀ।