ਆਈ ਤਾਜਾ ਵੱਡੀ ਖਬਰ 

ਨੌਜਵਾਨੀ ਦੀ ਉਮਰ ਬਹੁਤ ਕੁਝ ਸਿੱਖਣ ਦੀ ਹੁੰਦੀ ਹੈ ਜਿਸ ਤੋਂ ਬਾਅਦ ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਹੈ। ਸ਼ੁਰੂਆਤੀ ਸਮੇਂ ਦੌਰਾਨ ਸਕੂਲ ਵਿਚੋਂ ਕੀਤੀ ਗਈ ਪੜ੍ਹਾਈ ਹੀ ਉਸ ਦੇ ਸਭ ਤੋਂ ਵੱਧ ਕੰਮ ਆਉਂਦੀ ਹੈ। ਕੋਰੋਨਾ ਵਾਇਰਸ ਦੇ ਘਟਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਆਉਣ ਦੇ ਲਈ ਹੁਣ ਖੁੱਲ੍ਹ ਦਿੱਤੀ ਗਈ ਹੈ ਜਿਸਦੇ ਚਲਦੇ ਹੋਏ ਬਹੁਤ ਸਾਰੇ ਵਿਦਿਆਰਥੀ ਸਕੂਲਾਂ-ਕਾਲਜਾਂ ਵਿੱਚ ਹੋ ਰਹੇ ਇਮਤਿਹਾਨਾਂ ਸਬੰਧੀ ਆ ਰਹੇ ਹਨ।

ਪਰ ਹੁਸ਼ਿਆਰਪੁਰ ਵਿਖੇ ਘਰੋਂ ਪੇਪਰ ਦੇਣ ਦੇ ਲਈ ਗਿਆ ਇੱਕ ਵਿਦਿਆਰਥੀ ਮੁੜ ਘਰ ਨਹੀਂ ਆਇਆ। ਰਸਤੇ ਵਿਚ ਉਸ ਦੀ ਰੇਲ ਦੁਰਘਟਨਾ ਵਿੱਚੋ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਮੇਹਰਬਾਨ ਸਿੰਘ ਪੁੱਤਰ ਨਾਨਕ ਸਿੰਘ ਮੁਹੱਲਾ ਕੀਰਤੀ ਨਗਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮੇਹਰਬਾਨ ਦੀ ਉਮਰ 16 ਸਾਲ ਸੀ ਅਤੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰ ਵਿਚ 8ਵੀਂ ਕਲਾਸ ਦਾ ਵਿਦਿਆਰਥੀ ਸੀ।

ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀਖਿਆਵਾਂ ਵਿੱਚ ਹਾਜ਼ਰ ਹੋਣ ਦੇ ਲਈ ਉਹ ਘਰੋਂ ਪੈਦਲ ਹੀ ਸਕੂਲ ਨੂੰ ਜਾ ਰਿਹਾ ਸੀ। ਜਦੋਂ ਉਹ ਰਸਤੇ ਵਿਚ ਪੈਂਦੀਆਂ ਰੇਲਵੇ ਲਾਈਨਾਂ ਨੂੰ ਕ੍ਰਾਸ ਕਰ ਰਿਹਾ ਸੀ ਤਾਂ ਜਲੰਧਰ ਵੱਲੋਂ ਆ ਰਹੀ ਮਾਲ ਗੱਡੀ ਦੇ ਨਾਲ ਟਕਰਾ ਗਿਆ। ਇਸ ਟੱਕਰ ਤੋਂ ਬਾਅਦ ਮੇਹਰਬਾਨ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਲੋਕਾਂ ਨੇ ਚੁੱਕ ਕੇ ਸਿਵਲ ਹਸਪਤਾਲ ਭਰਤੀ ਕਰਵਾ ਦਿੱਤਾ।

ਮੇਹਰਵਾਨ ਸਿੰਘ ਦੀ ਹਾਲਤ ਜ਼ਿਆਦਾ ਸੀ ਜਿਸ ਲਈ ਉਸ ਨੂੰ ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਜ਼ਖ਼ਮਾਂ ਦੀ ਤਾ- ਬ ਨਾ ਝੱਲਦੇ ਹੋਏ ਮੇਹਰਬਾਨ ਸਿੰਘ ਦੀ ਮੌਤ ਹੋ ਗਈ। ਇਸ ਮੌਤ ਦੀ ਖਬਰ ਥਾਣਾ ਮਾਡਲ ਟਾਊਨ ਵਿੱਚ ਪੈਂਦੀ ਚੌਂਕੀ ਪੁਰਹੀਰਾਂ ਦੀ ਪੁਲਸ ਨੂੰ ਮਿਲੀ ਜਿੱਥੇ ਪੁਲਿਸ ਨੇ   ਪੋ-ਸ-ਟ-ਮਾ-ਰ-ਟ-ਮ ਲਈ ਰਖਵਾ ਦਿੱਤਾ ਹੈ। ਜ਼ਿਕਰ ਯੋਗ ਹੈ ਕਿ ਹਸਪਤਾਲ ਵਿਚ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਕੂਲ ਜਾਣ ਸਮੇਂ ਮਿਹਰਬਾਨ ਸਿੰਘ ਨੇ ਕੰਨਾਂ ਵਿਚ ਹੈਡ ਫੋਨ ਲਗਾਏ ਹੋਏ ਸਨ। ਸ਼ਾਇਦ ਇਸ ਕਾਰਨ ਹੀ ਉਸ ਨੂੰ ਜਲੰਧਰ ਵਾਲੇ ਪਾਸਿਓ ਆ ਰਹੀ ਮਾਲ ਗੱਡੀ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ।


                                       
                            
                                                                   
                                    Previous Postਵੱਡੀ ਖੁਸ਼ਖਬਰੀ – ਇਹਨਾਂ  ਲੋਕਾਂ ਲਈ ਆਈ ਵੱਡੀ ਖਬਰ  31 ਦਸੰਬਰ ਤਕ ਮਿਲ ਸਕਦਾ ਇਹ ਵੱਡਾ ਤੋਹਫ਼ਾ
                                                                
                                
                                                                    
                                    Next Postਹੁਣ ਦਿੱਲੀ ਧਰਨੇ ਤੇ ਗਏ ਕਿਸਾਨਾਂ ਨੇ ਕਰਤਾ ਇਹ ਅਨੋਖਾ ਕੰਮ, ਸਾਰੇ ਸੰਸਾਰ ਤੇ ਹੋ ਗਈ ਬੱਲੇ ਬੱਲੇ
                                                                
                            
               
                            
                                                                            
                                                                                                                                            
                                    
                                    
                                    




