ਹੁਣੇ ਆਈ ਤਾਜਾ ਵੱਡੀ ਖਬਰ 

ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰਖਦੇ ਹੋਏ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਹਨ। ਜਿਥੇ ਤਿਉਹਾਰਾਂ ਦਾ ਮੌਸਮ ਚਲ ਰਿਹਾ ਹੈ, ਉਥੇ ਹੀ ਲੋਕਾਂ ਦੀ ਸੁਰੱਖਿਆ ਲਈ ਚੌਕਸੀ ਵੀ ਵਰਤੀ ਜਾ ਰਹੀ ਹੈ।ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਸਭ ਕੀਤਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਹੀ ਪੰਜਾਬ ਦੇ ਇਕ ਜਿਲ੍ਹੇ ਵਿੱਚ ਮਿਲਟਰੀ ਰੰਗ ਦੀ ਵਰਦੀ ਅਤੇ ਗੱਡੀਆਂ ਦੇ ਉੱਤੇ ਵੀ ਪਾਬੰਦੀ ਲਗਾਈ ਗਈ ਸੀ, ਤਾਂ ਜੋ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ।

ਇਸ ਤਰ੍ਹਾਂ ਪਤੰਗਾ ਲਈ ਚਾਇਨਾ ਡੋਰ ਦੇ ਉਪਰ ਵੀ ਪਾਬੰਦੀ ਲਾਗੂ ਕੀਤੀ ਗਈ ਸੀ। ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਹੁਣ ਇਸ ਤਰ੍ਹਾਂ ਹੀ ਡ੍ਰੋਨ ਦੇ ਇਸਤੇਮਾਲ ਉੱਤੇ ਪਾਬੰਦੀ ਲੱਗੀ, ਤਾਂ ਜੋ ਇਸ ਦੀ ਕੋਈ ਦੁਰਵਰਤੋਂ ਨਾ ਕਰ ਸਕੇ। ਹੁਣ ਪੰਜਾਬ ਦੇ ਵਿੱਚ ਵਿਆਹਾਂ ਤੇ ਇਹ ਪਾਬੰਦੀ 24 ਜਨਵਰੀ 2021 ਤੱਕ ਲਾਗੂ ਕਰ ਦਿੱਤੀ ਗਈ ਹੈ। ਸ਼ਰਾਰਤੀ ਅਨਸਰਾਂ ਵੱਲੋਂ ਜ਼ਿਲ੍ਹਾ ਤਰਨਤਾਰਨ ਵਿਚ ਡਰੋਨ ਦੀ ਮਦਦ ਨਾਲ ਹਥਿਆਰਾਂ ਦੀ। ਸ-ਮੱ-ਗ-ਲਿੰ-ਗ । ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਜਿਸ ਤੋਂ ਬਾਅਦ ਵਧੀਕ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਸ:  ਗੁਰਜੀਤ ਸਿੰਘ ਪੀ ਸੀ ਐਸ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਰੀਦਕੋਟ ਦੀ ਹੱਦ ਅੰਦਰ ਡਰੋਨ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਿਨਾਂ ਫਲਾਇੰਗ ਆਬਜੈਕਟ ਦੀ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਗਈ ਹੈ।  ਇਹ ਪਾਬੰਦੀ ਹੁਣ 24 ਜਨਵਰੀ 2021 ਤੱਕ ਲਾਗੂ ਰਹੇਗੀ।

ਅਗਰ ਕਿਸੇ ਵਿਅਕਤੀ ਵੱਲੋਂ ਵਿਆਹ-ਸ਼ਾਦੀਆਂ ਤੇ ਹੋਰ ਧਾਰਮਿਕ ਜਾ ਸਭਿਆਚਾਰਕ ਪ੍ਰੋਗਰਾਮਾਂ ਲਈ ਡਰੋਨ ਦੀ ਵਰਤੋਂ ਕਰਨੀ ਹੈ ਤਾਂ ਉਸ ਦੀ ਵਰਤੋਂ ਲਈ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਜਾਜਤ ਲੈਣੀ ਹੋਵੇਗੀ। ਉਸ ਤੋਂ ਬਾਅਦ ਹੀ ਡਰੋਨ ਦੀ ਵਰਤੋਂ ਕੀਤੀ ਜਾਵੇਗੀ। ਜੇਕਰ ਕੋਈ ਵਿਅਕਤੀ ਬਿਨਾਂ ਇਜਾਜ਼ਤ ਤੋ ਡਰੋਨ ਦੀ ਵਰਤੋਂ ਕਰਦਾ ਹੈ, ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਡਰੋਨ ਦੀ ਮਦਦ ਨਾਲ ਲੋਕਾਂ ਦੀ ਜਾਨ-ਮਾਲ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਲੋਕਾਂ ਦੀ ਸੁਰੱਖਿਆ ਲਈ ਹੀ ਇਹ ਕਦਮ ਚੁੱਕਿਆ ਜਾ ਰਿਹਾ ਹੈ।


                                       
                            
                                                                   
                                    Previous Postਅੰਮ੍ਰਿਤਸਰ ਏਅਰਪੋਰਟ ਤੋਂ ਆਈ ਅਜਿਹੀ ਖਬਰ ਹਰ ਕੋਈ ਰਹਿ ਗਿਆ ਹੈਰਾਨ – ਸਾਰੇ ਪਾਸੇ ਹੋ ਰਹੀ ਚਰਚਾ
                                                                
                                
                                                                    
                                    Next Postਹੁਣੇ ਹੁਣੇ ਦੁੱਖੀ ਹੋ ਕੇ ਭਰੇ ਮਨ ਨਾਲ ਗੁਰਦਾਸ ਮਾਨ ਨੇ  ਕੀਤਾ ਇਹ ਕੰਮ   – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



