ਹੁਣੇ ਆਈ ਤਾਜਾ ਵੱਡੀ ਖਬਰ 

ਬਿਜਲੀ ਨਾਲ ਸਬੰਧਿਤ ਕੋਈ ਨਾ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਬਿਜਲੀ ਨਾਲ ਹੋਣ ਵਾਲੇ ਕੰਮ ਕਾਫੀ ਹੱਦ ਤੱਕ ਪ੍ਰਭਾਵਤ ਹੁੰਦੇ ਹਨ। ਬਿਜਲੀ ਪ੍ਰਭਾਵਿਤ ਹੋਣ ਨਾਲ ਉਨ੍ਹਾਂ ਕੰਮਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ਜੋ ਬਿਜਲੀ ਦੀ ਸਪਲਾਈ ਉੱਪਰ ਨਿਰਭਰ ਹੁੰਦੇ ਹਨ। ਇਹ ਵੀ ਜ਼ਿੰਦਗੀ ਵਿੱਚ ਮੁੱਢਲੀ ਸਹੂਲਤ ਬਣ ਗਈ ਹੈ। ਪੰਜਾਬ ਵਿੱਚ ਕਈ ਵਾਰ ਬਿਜਲੀ ਦੀ ਸਮੱਸਿਆ ਪੈਦਾ ਹੋ ਚੁੱਕੀ। ਜਿਸਦੇ ਚਲਦੇ ਹੋਏ ਪੰਜਾਬ ਭਰ ਵਿੱਚ ਬਿਜਲੀ ਕੱਟਾਂ ਵਿੱਚ ਇਜ਼ਾਫਾ ਹੋ ਗਿਆ । ਉਥੇ ਹੀ ਹੁਣ ਪੰਜਾਬ ਵਿੱਚ ਕੱਲ ਨੂੰ  ਕੁਝ  ਥਾਵਾਂ ਤੇ ਬਿਜਲੀ ਬੰਦ ਰਹਿਣ ਸਬੰਧੀ ਖਬਰ ਸਾਹਮਣੇ ਆਈ ਹੈ।

ਲੁਧਿਆਣੇ ਸ਼ਹਿਰ ਅੰਦਰ ਕਈ ਇਲਾਕਿਆਂ ਵਿੱਚ ਕਲ 1 4 ਫਰਵਰੀ ਨੂੰ  ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਜਲੀ ਦੀ ਸਪਲਾਈ ਕੁਝ ਜ਼ਰੂਰੀ ਕੰਮਾਂ ਦੀ ਮੁਰੰਮਤ ਦੇ ਚਲਦਿਆਂ ਬੰਦ ਕੀਤੀ ਗਈ ਹੈ। ਅਗਰ ਤੁਹਾਡਾ ਇਲਾਕਾ ਵੀ ਇਹਨਾਂ ਬਿਜਲੀ ਪ੍ਰਭਾਵਿਤ ਖੇਤਰਾਂ ਵਿਚ ਆਉਂਦਾ ਹੈ ਤਾਂ ਤੁਸੀਂ ਵੀ ਆਪਣੇ ਕੰਮ ਬਿਜਲੀ ਦੀ ਸਪਲਾਈ ਦੇ ਅਨੁਸਾਰ ਪੂਰੇ ਕਰ ਸਕਦੇ ਹੋ।  ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪਾਵਰਕਾਮ ਵੱਲੋਂ ਲੁਧਿਆਣਾ ਸ਼ਹਿਰ ਦੇ 11 ਕੇਵੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਕਈ ਇਲਾਕੇ ਦਿਨਭਰ ਬਿਜਲੀ ਸਪਲਾਈ ਨਾਲ ਵਾਂਝਾ ਰਹਿਣਗੇ।

ਇਸ ਸਬੰਧੀ ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਬਹੁਤ ਸਾਰੇ ਦੁਕਾਨਦਾਰਾਂ ਦੇ ਕੰਮਕਾਜ ਬਿਜਲੀ ਦੀ ਸਪਲਾਈ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਸਕਦੀ ਹੈ। ਇਨ੍ਹਾਂ ਇਲਾਕਿਆਂ ਭਗਤ ਸਿੰਘ ਨਗਰ, ਬਲਾਕ-ਸੀ, ਮਾਡਲ ਟਾਊਨ ਐਕਸਟੈਂਸ਼ਨ, ਦੁੱਗਰੀ ਰੋਡ, ਡਾ. ਅੰਬੇਡਕਰ ਨਗਰ, ਪਾਸਪੋਰਟ ਆਫਿਸ, ਏਰੀਆ ਡੀ ਬਲਾਕ, ਮਾਡਲ ਟਾਊਨ ਐਕਸਟੈਂਸ਼ਨ, ਰਾਮ ਪਾਰਕ ਇਲਾਕਾ, ਸਿਲਵਰ ਸਟੋਨ ਹੋਟਲ ਲਾਈਨ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ 14 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤਕ ਬੰਦ ਰਹੇਗੀ। ਇਸ ਦੇ ਨਾਲ ਹੀ ਭਗਤ ਸਿੰਘ ਨਗਰ, ਕਮਲਾ ਨਗਰ ਬੈਕ ਸਾਈਡ, ਸ਼ੈਵਰੌਨ ਹੋਟਲ, ਜੰਮੂ ਕਾਲੋਨੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ।

ਫੋਰਟਿਸ, ਪਰਫੈਕਟ, ਰਤਨ ਹਮਰ, ਤਿ੍ਵੇਣੀ, ਰਾਮ ਨਗਰ, ਜੀਕੇ ਸਟੇਟ, ਇੰਡਸਟਰੀ ਰੂਬੀ ਡਾਇੰਗ, ਗਰਗ ਫੋਰਗ, ਐੱਮਕੇ ਪ੍ਰਰੋਸੈਸਰ, ਪਟਰੋਲ ਪੰਪ, ਮਹਾਲਕਸ਼ਮੀ, ਰਮਲ ਸਿੰਬਲੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਰਾਤ 7 ਵਜੇ ਤਕ ਬੰਦ ਰਹੇਗੀ। ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਪਹਿਲਾਂ ਹੀ ਬਿਜਲੀ ਦੇ ਕੱਟਾਂ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


                                       
                            
                                                                   
                                    Previous Postਬਾਈਡੇਨ ਦਾ ਫੁਰਮਾਨ 25 ਹਜਾਰ ਲੋਕਾਂ ਨੂੰ ਪਨਾਹ ਦੇ ਲਈ ਅਮਰੀਕਾ ਆਉਣ ਦੀ ਮਿਲੇਗੀ ਇਜਾਜਤ
                                                                
                                
                                                                    
                                    Next Postਕਨੇਡਾ ਚ ਵਿਜ਼ਟਰ ਵੀਜ਼ਾ ਤੇ ਗਇਆਂ  ਲਈ ਆਈ ਵੱਡੀ ਚੰਗੀ ਖਬਰ – ਹੋਇਆ ਇਹ ਐਲਾਨ
                                                                
                            
               
                             
                                                                            
                                                                                                                                             
                                     
                                     
                                    



