ਜਲੰਧਰ – ਮੌਸਮ ਵਿਭਾਗ ਨੇ ਪੰਜਾਬ ਦੇ ਲੋਕਾਂ ਲਈ ਅਗਲੇ 5 ਦਿਨਾਂ ਦੀ ਮੌਸਮੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਵਿਭਾਗ ਮੁਤਾਬਕ 8 ਮਈ ਤੋਂ 12 ਮਈ ਤੱਕ ਪੰਜਾਬ ਵਿੱਚ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਕਈ ਥਾਵਾਂ ’ਤੇ ਗੜੇਮਾਰੀ ਹੋ ਸਕਦੀ ਹੈ। ਹਾਲਾਂਕਿ ਅੱਜ ਮੌਸਮ ਸੁੱਕਾ ਰਹੇਗਾ, ਪਰ 10 ਅਤੇ 11 ਮਈ ਨੂੰ ਮੌਸਮ ਦੇ ਬਦਲਣ ਅਤੇ ਹਲਚਲ ਵਾਲੀ ਸਥਿਤੀ ਬਣ ਸਕਦੀ ਹੈ।
ਚੇਤਾਵਨੀ ਹੇਠ ਆਉਣ ਵਾਲੇ ਜ਼ਿਲ੍ਹੇ ਹਨ: ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਬਠਿੰਡਾ, ਮੋਹਾਲੀ, ਲੁਧਿਆਣਾ, ਬਰਨਾਲਾ, ਮਾਨਸਾ, ਫਾਜ਼ਿਲਕਾ, ਰੂਪਨਗਰ, ਸੰਗਰੂਰ ਅਤੇ ਸ਼ਹੀਦ ਭਗਤ ਸਿੰਘ ਨਗਰ।
12 ਮਈ ਨੂੰ ਮੌਸਮ ਸਧਾਰਨ ਰਹਿਣ ਦੀ ਸੰਭਾਵਨਾ ਹੈ ਅਤੇ ਕਿਸੇ ਤਰ੍ਹਾਂ ਦੀ ਅਲਰਟ ਜਾਰੀ ਨਹੀਂ ਹੋਈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦਰਸਾਇਆ ਹੈ ਕਿ ਪੰਜਾਬ ਵਿੱਚ ਤਾਪਮਾਨ ਵਿੱਚ ਔਸਤ 0.3 ਡਿਗਰੀ ਸੈਲਸੀਅਸ ਵਾਧਾ ਹੋਇਆ ਹੈ, ਜੋ ਕਿ ਆਮ ਨਾਲੋਂ ਲਗਭਗ 4.5 ਡਿਗਰੀ ਵੱਧ ਹੈ। ਇਸ ਤਰ੍ਹਾਂ ਦੀ ਵਾਧੂ ਗਰਮੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਕੱਲ੍ਹ ਵੀ ਕਈ ਇਲਾਕਿਆਂ ਵਿਚ ਹਵਾਵਾਂ ਦੇ ਨਾਲ ਮੀਂਹ ਹੋਇਆ ਸੀ, ਜਿਸ ਕਾਰਨ ਕੁਝ ਥਾਵਾਂ ’ਤੇ ਤਾਪਮਾਨ ਵਿੱਚ ਅਸਰ ਪਿਆ।