ਸਵੇਰੇ ਸਵੇਰੇ ਇਥੇ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , ਘਰਾਂ ਚੋਂ ਬਾਹਰ ਨਿਕਲੇ ਸਹਿਮੇ ਲੋਕ

ਲਹਾਸਾ: ਦੱਖਣ-ਪੱਛਮੀ ਚੀਨ ਦੇ ਸ਼ਿਨਜਿਆਂਗ ਆਟੋਨੋਮਸ ਰੀਜਨ ਵਿੱਚ ਆਉਂਦੇ ਸ਼ਿਗਾਤਸੇ ਸ਼ਹਿਰ ਦੀ ਲਹਾਜ਼ੇ ਕਾਉਂਟੀ ਵਿੱਚ ਸਵੇਰੇ 5:11 ਵਜੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਚੀਨ ਭੂਚਾਲ ਨੈੱਟਵਰਕ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 5.5 ਰਿਕਟਰ ਸਕੇਲ ਤੇ ਦਰਜ ਕੀਤੀ ਗਈ ਅਤੇ ਇਸਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਭੂਚਾਲ ਦਾ ਕੇਂਦਰੀ ਬਿੰਦੂ 28.91° ਉੱਤਰੀ ਅਕਸ਼ਾਂਸ਼ ਅਤੇ 87.54° ਪੂਰਬੀ ਦੇਸ਼ਾਂਤਰ ‘ਤੇ ਸੀ। ਸਥਾਨਕ ਲੋਕਾਂ ਅਨੁਸਾਰ, ਝਟਕੇ ਇੰਨੇ ਤੇਜ਼ ਸਨ ਕਿ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਭੱਜ ਗਏ।

ਸ਼ਿਨਹੂਆ ਨਿਊਜ਼ ਏਜੰਸੀ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, ਹੁਣ ਤੱਕ ਕਿਸੇ ਵੀ ਜਾਨੀ ਜਾਂ ਵੱਡੇ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਰਾਹਤ ਅਤੇ ਬਚਾਅ ਟੀਮਾਂ ਨੂੰ ਤੁਰੰਤ ਪ੍ਰਭਾਵਤ ਇਲਾਕਿਆਂ ਵੱਲ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।