ਸਕੂਲਾਂ ਦਾ ਬਦਲਿਆ ਸਮਾਂ, 8ਵੀਂ ਤੱਕ ਦੇ ਬੱਚਿਆਂ ਦਾ ਕੀ ਹੈ ਨਵੀਂ Timing

ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਨੇ ਰਫ਼ਤਾਰ ਫੜ ਲਈ ਹੈ, ਜਿਸਦਾ ਅਸਰ ਹੁਣ ਬਿਹਾਰ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ। ਸਵੇਰ ਦੇ ਸਮੇਂ ਚੱਲ ਰਹੀ ਠੰਡੀ ਹਵਾ ਕਰਕੇ ਤਾਪਮਾਨ ਇਸ ਕਦਰ ਘੱਟ ਗਿਆ ਹੈ ਕਿ ਮਾਪਿਆਂ ਲਈ ਬੱਚਿਆਂ ਨੂੰ ਸਕੂਲ ਭੇਜਣਾ ਮੁਸ਼ਕਲ ਬਣ ਗਿਆ ਹੈ। ਇਸਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਨਾ ਪ੍ਰਸ਼ਾਸਨ ਨੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਵਿੱਚ ਸਵੇਰ ਦੀ ਤੇਜ਼ ਠੰਢ ਅਤੇ ਲਗਾਤਾਰ ਘੱਟਦੇ ਤਾਪਮਾਨ ਨੂੰ ਵੇਖਦਿਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੀ-ਸਕੂਲਾਂ, ਆਂਗਣਵਾੜੀਆਂ ਅਤੇ ਜ਼ਿਲ੍ਹੇ ਦੇ ਸਭ ਨਿੱਜੀ-ਸਰਕਾਰੀ ਸਕੂਲਾਂ ਦੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਨਵਾਂ ਸਮਾਂ ਨਿਰਧਾਰਤ ਕੀਤਾ ਹੈ। ਹੁਣ ਇਹਨਾਂ ਬੱਚਿਆਂ ਦੀਆਂ ਕਲਾਸਾਂ ਸਵੇਰੇ 8:30 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4:00 ਵਜੇ ਤੱਕ ਚਲਣਗੀਆਂ।

ਇਹ ਨਵੀਂ ਵਿਵਸਥਾ 11 ਦਸੰਬਰ 2025 ਤੋਂ ਲਾਗੂ ਹੋ ਚੁੱਕੀ ਹੈ ਅਤੇ 18 ਦਸੰਬਰ 2025 ਤੱਕ ਜਾਰੀ ਰਹੇਗੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਛੋਟੇ ਬੱਚੇ ਠੰਢ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੇਰ ਦੀਆਂ ਕਲਾਸਾਂ ਦੇ ਸਮੇਂ ਵਿੱਚ ਦੇਰੀ ਕੀਤੀ ਗਈ ਹੈ। ਹੁਕਮਾਂ ਵਿੱਚ ਦਰਸਾਇਆ ਗਿਆ ਹੈ ਕਿ ਤੀਖ਼ੀ ਠੰਢ ਅਤੇ ਲਗਾਤਾਰ ਡਿੱਗਦੇ ਤਾਪਮਾਨ ਕਾਰਨ ਬੱਚਿਆਂ ਦੀ ਸਿਹਤ ‘ਤੇ ਬੁਰਾ ਅਸਰ ਪੈ ਸਕਦਾ ਹੈ, ਜਿਸ ਕਰਕੇ ਅਸਥਾਈ ਤਬਦੀਲੀ ਕਰਨੀ ਜ਼ਰੂਰੀ ਸੀ। ਪਿਛਲੇ ਕੁਝ ਦਿਨਾਂ ਤੋਂ ਬਿਹਾਰ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਤੀਬਰ ਗਿਰਾਵਟ ਆਈ ਹੈ। ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਪਾਰਾ 9 ਤੋਂ 14 ਡਿਗਰੀ ਦੇ ਵਿਚਕਾਰ ਹੈ, ਜਦੋਂ ਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ 24 ਤੋਂ 28 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾ ਰਿਹਾ ਹੈ। ਸਵੇਰ ਅਤੇ ਸ਼ਾਮ ਨੂੰ ਠੰਢ ਨਾਲ ਨਾਲ ਸੀਤਲਹਿਰ ਵਰਗਾ ਅਹਿਸਾਸ ਹੋ ਰਿਹਾ ਹੈ।