ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਲਕੇ ਸ਼ਨੀਵਾਰ 16 ਮਈ ਨੂੰ ਲੰਬੇ ਪਾਵਰ ਕੱਟ ਲੱਗਣਗੇ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮਾਂ ਕਾਰਨ ਕਈ ਫੀਡਰਾਂ ਦੀ ਬਿਜਲੀ ਸਪਲਾਈ ਕੁਝ ਘੰਟਿਆਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਵਿਭਾਗ ਨੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਲਈ ਪਹਿਲਾਂ ਹੀ ਸਮਾਂ-ਸੂਚੀ ਜਾਰੀ ਕਰ ਦਿੱਤੀ ਹੈ।
ਤਲਵਾੜਾ ਖੇਤਰ ਵਿੱਚ 66 ਕੇਵੀ ਅਮਰੋਹ ਤੋਂ ਚੱਲਦੇ 11 ਕੇਵੀ ਰਾਮਗੜ੍ਹ ਫੀਡਰ ਦੀ ਮੁਰੰਮਤ ਕਾਰਨ 16 ਮਈ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਅਮਰੋਹ, ਨੰਗਲ ਖਨੌੜਾ, ਧਰਮਪੁਰ ਕਰਟੋਲੀ, ਰਾਮਗੜ੍ਹ ਭਵਨੌਰ, ਝਰੇੜਾ ਸੰਧਾਨੀ ਸਮੇਤ ਕਈ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਨਵਾਂਸ਼ਹਿਰ ਵਿੱਚ ਵੀ 132 ਕੇਵੀ ਸਬ ਸਟੇਸ਼ਨ ਤੋਂ ਚੱਲਦੇ 11 ਕੇਵੀ ਚੰਡੀਗੜ੍ਹ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ ਡੀਸੀ ਕੰਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਦਫ਼ਤਰ, ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਂਕ, ਬਾਗ ਕਾਲੋਨੀ ਅਤੇ ਗੜਸ਼ੰਕਰ ਰੋਡ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।
ਜਲੰਧਰ ਸ਼ਹਿਰ ਵਿੱਚ ਵੀ ਵੱਖ-ਵੱਖ 11 ਕੇਵੀ ਫੀਡਰਾਂ ਦੀ ਮੁਰੰਮਤ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ। ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰੇਲਵੇ ਰੋਡ, ਮੰਡੀ ਰੋਡ, ਪ੍ਰਤਾਪ ਬਾਗ, ਭਗਤ ਸਿੰਘ ਚੌਕ, ਪੰਜ ਪੀਰ ਚੌਕ ਅਤੇ ਕ੍ਰਿਸ਼ਨਾ ਨਗਰ ਆਦਿ ਖੇਤਰ ਪ੍ਰਭਾਵਿਤ ਰਹਿਣਗੇ। ਇਸੇ ਤਰ੍ਹਾਂ ਕਿਲਾ ਮੁਹੱਲਾ ਫੀਡਰ ਅਧੀਨ ਧਨ ਮੁਹੱਲਾ, ਕਾਜ਼ੀ ਮੁਹੱਲਾ, ਖਿੰਗੜਾ ਗੇਟ, ਪੰਜ ਪੀਰ ਬਾਜ਼ਾਰ ਅਤੇ ਅੱਡਾ ਹੁਸ਼ਿਆਰਪੁਰ ਇਲਾਕਿਆਂ ਵਿੱਚ ਵੀ ਬਿਜਲੀ ਬੰਦ ਰਹੇਗੀ। ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਅਰਬਨ ਅਸਟੇਟ ਫੀਡਰ ਬੰਦ ਰਹਿਣ ਕਾਰਨ ਬਸ਼ੀਰਪੁਰਾ, ਕਮਲ ਵਿਹਾਰ ਅਤੇ ਠਾਕੁਰ ਸਿੰਘ ਕਾਲੋਨੀ ਵਿੱਚ ਸਪਲਾਈ ਪ੍ਰਭਾਵਿਤ ਰਹੇਗੀ।
ਸ੍ਰੀ ਮੁਕਤਸਰ ਸਾਹਿਬ ਵਿੱਚ ਨਵੀਂ ਲਾਈਨ ਖਿੱਚਣ ਦੇ ਕੰਮ ਕਾਰਨ 11 ਕੇਵੀ ਮਲੋਟ ਰੋਡ, ਬੱਸ ਸਟੈਂਡ, ਦਾਣਾ ਮੰਡੀ ਅਤੇ ਬਲਮਗੜ੍ਹ ਰੋਡ ਫੀਡਰਾਂ ਦੀ ਬਿਜਲੀ ਸਪਲਾਈ 16 ਮਈ ਨੂੰ ਸਵੇਰੇ 6 ਵਜੇ ਤੋਂ 9:45 ਵਜੇ ਤੱਕ ਬੰਦ ਰਹੇਗੀ। ਬਿਜਲੀ ਵਿਭਾਗ ਨੇ ਲੋਕਾਂ ਨੂੰ ਪਹਿਲਾਂ ਤੋਂ ਤਿਆਰੀ ਕਰਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।



