ਹਾਂਗਕਾਂਗ ਤੋਂ ਆਈ ਏਅਰ ਇੰਡੀਆ ਦੀ ਏ-321 ਫਲਾਈਟ ਦਿੱਲੀ ਹਵਾਈ ਅੱਡੇ ‘ਤੇ ਉਤਰਨ ਦੇ ਤੁਰੰਤ ਬਾਅਦ, ਜਹਾਜ਼ ਦੇ ਸਹਾਇਕ ਪਾਵਰ ਯੂਨਿਟ (ਏ.ਪੀ.ਯੂ.) ਵਿੱਚ ਅੱਗ ਲੱਗ ਗਈ। ਹਾਲਾਂਕਿ, ਸਾਰੇ ਯਾਤਰੀ ਅਤੇ ਜਹਾਜ਼ ਦਾ ਸਟਾਫ ਸੁਰੱਖਿਅਤ ਹੈ।
ਏਅਰਲਾਈਨ ਦੇ ਪ੍ਰਵਕਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ 22 ਜੁਲਾਈ ਨੂੰ ਫਲਾਈਟ ਨੰਬਰ ਏ.ਆਈ. 315 ਦੇ ਗੇਟ ’ਤੇ ਪਹੁੰਚਣ ਮਗਰੋਂ ਵਾਪਰੀ, ਜਦੋਂ ਯਾਤਰੀ ਜਹਾਜ਼ ਤੋਂ ਉਤਰਨ ਦੀ ਤਿਆਰੀ ਕਰ ਰਹੇ ਸਨ। ਅੱਗ ਲੱਗਣ ਤੋਂ ਬਾਅਦ ਸਿਸਟਮ ਨੇ ਸੁਰੱਖਿਆ ਨਿਯਮਾਂ ਅਨੁਸਾਰ ਏ.ਪੀ.ਯੂ. ਨੂੰ ਆਪਣੇ ਆਪ ਬੰਦ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਜਹਾਜ਼ ਨੂੰ ਥੋੜ੍ਹਾ ਬਹੁਤ ਨੁਕਸਾਨ ਹੋਇਆ ਹੈ, ਪਰ ਕਿਸੇ ਵੀ ਯਾਤਰੀ ਜਾਂ ਕ੍ਰਿਊ ਮੈਂਬਰ ਨੂੰ ਚੋਟ ਨਹੀਂ ਆਈ। ਜਹਾਜ਼ ਨੂੰ ਜਾਂਚ ਲਈ ਰੋਕ ਦਿੱਤਾ ਗਿਆ ਹੈ ਅਤੇ ਸਾਰੇ ਰੈਗੂਲੇਟਰੀ ਅਧਿਕਾਰੀਆਂ ਨੂੰ ਇਸ ਦੀ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਉਡਾਣ ਦੁਪਹਿਰ 12:12 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰੀ ਸੀ।