ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਖਰਾਬ ਮੌਸਮ ਦੀ ਚੇਤਾਵਨੀ ਨੂੰ ਦੇਖਦੇ ਹੋਏ ਵੈਸ਼ਣੋ ਦੇਵੀ ਯਾਤਰਾ 5 ਤੋਂ 7 ਅਕਤੂਬਰ 2025 ਲਈ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਹੈ। ਪ੍ਰਸ਼ਾਸਨ ਦੇ ਮੁਤਾਬਕ ਯਾਤਰਾ 8 ਅਕਤੂਬਰ 2025 ਤੋਂ ਦੁਬਾਰਾ ਸ਼ੁਰੂ ਹੋਵੇਗੀ।
ਸ਼੍ਰਾਈਨ ਬੋਰਡ ਨੇ ਭਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਯਾਤਰਾ ਨਾਲ ਜੁੜੀ ਤਾਜ਼ਾ ਜਾਣਕਾਰੀ ਲਈ ਕੇਵਲ ਅਧਿਕਾਰਿਕ ਸੂਤਰਾਂ ਅਤੇ ਨੋਟੀਫਿਕੇਸ਼ਨਾਂ ‘ਤੇ ਹੀ ਨਿਰਭਰ ਕਰਨ। ਇਸ ਫੈਸਲੇ ਦਾ ਮਕਸਦ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਯਕੀਨੀ ਬਣਾਉਣਾ ਹੈ।