BREAKING NEWS
Search

ਵਿਦੇਸ਼ ਜਾਣ ਵਾਲੇ ਪੰਜਾਬੀਆਂ ਲਈ ਆ ਗਈ ਇਹ ਵੱਡੀ ਖਬਰ – ਹੁਣ ਹੋ ਗਿਆ ਇਹ ਐਲਾਨ, ਲਗੀਆਂ ਮੌਜਾਂ

ਆਈ ਤਾਜ਼ਾ ਵੱਡੀ ਖਬਰ 

ਅੱਜਕੱਲ੍ਹ ਪੰਜਾਬ ਦੇ ਨੌਜ਼ਵਾਨਾਂ ਦੇ ਵਿੱਚ ਲਗਾਤਾਰ ਵਿਦੇਸ਼ੀ ਧਰਤੀ ਤੇ ਜਾਣ ਦਾ ਰੁਝਾਨ ਵਧ ਰਿਹਾ ਹੈ । ਨੌਜਵਾਨ ਬਾਰ੍ਹਵੀਂ ਜਮਾਤ ਤਕ ਪੰਜਾਬ ਦੇ ਵਿੱਚ ਪੜ੍ਹਦੇ ਨੇ ਤੇ ਫਿਰ ਜਾਂ ਤਾਂ ਆਈਲੈੱਟਸ ਕਰਕੇ ਵਿਦੇਸ਼ੀ ਧਰਤੀ ਵੱਲ ਜਾਂਦੇ ਹਨ ਜਾਂ ਫਿਰ ਉਨ੍ਹਾਂ ਦੇ ਵੱਲੋਂ ਵੱਖ-ਵੱਖ ਹੱਥਕੰਡੇ ਅਪਣਾ ਕੇ ਵਿਦੇਸ਼ੀ ਧਰਤੀ ਵੱਲ ਰੁਖ਼ ਕੀਤਾ ਜਾਂਦਾ ਹੈ । ਪਰ ਕੋਰੋਨਾ ਦੇ ਚੱਲਦੇ ਵਿਦੇਸ਼ੀ ਧਰਤੀ ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਕਿਉਂਕਿ ਕੋਰੋਨਾ ਕਾਰਨ ਦੇ ਸਰਕਾਰਾਂ ਦੇ ਵੱਲੋਂ ਅੰਤਰਰਾਸ਼ਟਰੀ ਉਡਾਣਾਂ ਤੇ ਰੋਕ ਲਗਾਈ ਗਈ ਸੀ । ਪਰ ਹੁਣ ਜਿਵੇਂ ਦੇਸ਼ ਵਿੱਚੋਂ ਕੋਰੋਨਾ ਦੇ ਮਾਮਲੇ ਘੱਟ ਰਹੇ ਨੇ ਉਸ ਦੇ ਚੱਲਦੇ ਲੱਗੀਆ ਹੋਈਆ ਪਾਬੰਦੀਆਂ ਨੂੰ ਸਮੇਂ ਸਮੇਂ ਤੇ ਹਟਾਇਆ ਜਾ ਰਿਹਾ ਹੈ ।

ਤੇ ਹੁਣ ਅਜਿਹੇ ਵੀ ਕਾਰਜ ਅਤੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਵਿਦੇਸ਼ੀ ਧਰਤੀ ਤੇ ਜਾਣ ਵਾਲੇ ਲੋਕਾਂ ਨੂੰ ਹੋ ਰਹੀਆਂ ਦਿੱਕਤਾਂ ਦਾ ਹੱਲ ਕੀਤਾ ਜਾ ਰਿਹਾ ਹੈ । ਦਰਅਸਲ ਹੁਣ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਹੁਣ ਏਅਰ ਇੰਡੀਆ ਦੁਆਰਾ ਯੂਰਪ ਦੇ ਤੀਜੇ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਨਾਲ ਜੁੜਣ ਜਾ ਰਿਹਾ ਹੈ। ਵਿਦੇਸ਼ੀ ਧਰਤੀ ਤੇ ਜਾਣ ਵਾਲੇ ਲੋਕਾਂ ਦੇ ਲਈ ਇਕ ਬਹੁਤ ਹੀ ਚੰਗੀ ਖਬਰ ਹੈ ।

ਅਤੇ ਹੁਣ ਇਹ ਉਪਰਾਲਾ ਸ਼ੁਰੂ ਕਰਦੇ ਹੋਏ ਏਅਰ ਇੰਡੀਆ ਵਲੋਂ 8 ਸਤੰਬਰ ਤੋਂ ਵਿਸ਼ਵ ਦੇ ਇਤਿਹਾਸਕ ਸ਼ਹਿਰਾਂ, ਅੰਮ੍ਰਿਤਸਰ ਤੇ ਰੋਮ ਵਿਚਕਾਰ ਹਰ ਹਫਤੇ ਵਿੱਚ ਇੱਕ ਸਿੱਧੀ ਉਡਾਣ ਮੁੜ ਸ਼ੁਰੂ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਉਡਾਣਾਂ ਦੀ ਆਨਲਾਈਨ ਟਿਕਟ ਬੁਕਿੰਗ ਏਅਰ ਇੰਡੀਆ ਦੀ ਵੈੱਬਸਾਈਟ ਤੇ ਅਠਾਈ ਅਕਤੂਬਰ ਤੱਕ ਉਪਲੱਬਧ ਹੈ ।

ਕੋਰੋਨਾ ਦੇ ਚੱਲਦੇ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਸਨ ਪਰ ਹੁਣ ਜਿਵੇਂ ਜਿਵੇਂ ਕੋਰੋਨਾ ਦੇ ਮਾਮਲੇ ਘੱਟ ਰਹੇ ਨੇ ਉਸਦੇ ਚਾਹੁੰਦੇ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਇਟਲੀ ਸਰਕਾਰ ਦੇ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀਆਂ ਤੋਂ ਛੋਟ ਨਾਲ ਏਅਰ ਇੰਡੀਆ ਵੱਲੋਂ ਹੁਣ ਇਸ ਸਿੱਧੀ ਉਡਾਣ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।ਪੰਜਾਬੀਆਂ ਦੇ ਲਈ ਇਕ ਚੰਗੀ ਤੇ ਖੁਸ਼ੀ ਭਰੀ ਖਬਰ ਹੈ ਕਿ ਹੁਣ ਉਨ੍ਹਾਂ ਨੂੰ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਆ ਰਹੀਆਂ ਦਿੱਕਤਾਂ ਦੀ ਵਿਚੋਂ ਇਕ ਦਿੱਕਤ ਨੂੰ ਹੱਲ ਕੀਤਾ ਗਿਆ ਹੈ ।