ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਨੌਜਵਾਨ ਅੱਜ ਦੇ ਸਮੇਂ ਵਿੱਚ ਵਿਦੇਸ਼ ਦੀ ਧਰਤੀ ਤੇ ਜਾ ਕੇ ਪੜ੍ਹਾਈ ਕਰਨਾ ਪਸੰਦ ਕਰ ਰਹੇ ਹਨ ਇਸ ਤੋ ਇਲਾਵਾ ਕਈ ਵਾਰੀ ਪੜ੍ਹਾਈ ਦੇ ਨਾਲ-ਨਾਲ ਉਹ ਵਿਦਿਆਰਥੀ ਪੈਸੇ ਦੇ ਲਈ ਕੰਮ ਕਰਦੇ ਹਨ ਤੇ ਨੌਕਰੀ ਕਰਨੀ ਸ਼ੁਰੂ ਕਰ ਦਿੰਦੇ ਹਨ। ਮਾਪਿਆਂ ਨੇ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਵੱਡੇ ਸੁਪਨੇ ਸਜਾ ਕੇ ਵਿਦੇਸ਼ ਦੀ ਧਰਤੀ ਤੇ ਵਧੇਰੇ ਖ਼ਰਚ ਕਰਕੇ ਭੇਜਿਆ ਜਾਂਦਾ ਹੈ। ਪਰ ਕਈ ਵਾਰੀ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਨਾਲ ਕਿ ਮਾਪਿਆਂ ਦੀ ਸੁਪਨੇ ਅਧੂਰੇ ਰਹਿ ਜਾਂਦੇ ਹਨ। ਇਸੇ ਤਰ੍ਹਾਂ ਵਿਦੇਸ਼ ਦੀ ਧਰਤੀ ਤੋਂ ਇੱਕ ਹੋਰ ਖਬਰ ਸਾਹਮਣੇ ਆਈ ਹੈ। ਇਸ ਖਬਰ ਤੋਂ ਬਾਅਦ ਇਲਾਕੇ ਦੀ ਵਿਚ ਹਰ ਪਾਸੇ ਸੋਗ ਦੀ ਲਹਿਰ ਹੈ।

ਦਰਅਸਲ ਇਹ ਖ਼ਬਰ ਨਿਊਜ਼ੀਲੈਂਡ ਦੀ ਧਰਤੀ ਉਤੇ ਵਾਪਰੇ ਭਿਆਨਕ ਸੜਕ ਹਾਦਸੇ ਦੀ ਹੈ। ਇਹ ਸੜਕ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਹਾਦਸੇ ਦੀ ਸ਼ਿਕਾਰ ਹੋਈ ਇੱਕ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਔਰਤ ਦੀ ਪਹਿਚਾਣ ਅੱਪਰ ਨਾਰਥ ਵਿੱਚ ਰਹਿੰਦੀ ਨਾਮ ਪਰਵਿੰਦਰ ਕੌਰ ਉਮਰ 28 ਸਾਲ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਲਵਿੰਦਰ ਕੌਰ ਪੰਜਾਬੀ ਮੂਲ ਦੀ ਮਹਿਲਾ ਹੈ ਅਤੇ ਜੋ 2004 ਵਿੱਚ ਨਿਊਜ਼ੀਲੈਂਡ ਵਿਚ ਵਰਕ ਵੀਜੇ ਉਤੇ ਗਈ ਸੀ ਅਤੇ ਉਥੇ ਬਤੌਰ ਨਰਸ ਕੰਮ ਕਰਦੀ ਸੀ।

ਦਈਏ ਕਿ ਪਲਵਿੰਦਰ ਕੌਰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਅਨੈਤ ਪੁਰਾ ਨਾਲ ਸਬੰਧ ਰੱਖਦੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਦੋਂ ਪਲਵਿੰਦਰ ਕੌਰ ਰਾਤ ਦੇ ਸਮੇਂ ਆਪਣੀ ਨੌਕਰੀ ਦੀ ਛੁਟੀ ਤੋਂ ਬਾਅਦ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਉਸ ਦੀ ਕਾਰ ਯੂ ਟੀ ਈ ਨਾਲ ਟਕਰਾ ਗਈ।

ਜਿਸ ਤੋਂ ਬਾਅਦ ਜਾਣਕਾਰੀ ਦੇ ਅਨੁਸਾਰ ਉਸ ਨੂੰ ਜ਼ੇਰੇ ਇਲਾਜ਼ ਲਈ ਹੈਲੀਕਾਪਟਰ ਦੀ ਸਹਾਇਤਾ ਰਾਹੀਂ ਹਸਪਤਾਲ ਵਿਚ ਲਿਜਾਇਆ ਗਿਆ। ਪਰ ਹਸਪਤਾਲ ਦੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਫਿਲਹਾਲ ਮ੍ਰਿਤਕ ਐਸ ਏ ਐਫ ਐਸ ਉਟਾਹੂਹੂ ਦੇ ਸਪੁਰਦ ਹੈ। ਜਾਣਕਾਰੀ ਦੇ ਅਨੁਸਾਰ ਪਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਇੰਡੀਆ ਭੇਜਣ ਲਈ ਅਪੀਲ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਵਿਦੇਸ਼ ਚ ਵਾਪਰਿਆ ਕਹਿਰ – 28 ਸਾਲਾਂ ਦੀ ਪੰਜਾਬੀ ਕੁੜੀ ਨੂੰ ਕੰਮ ਤੋਂ ਘਰੇ ਜਾਂਦਿਆਂ ਅਚਾਨਕ ਮਿਲੀ ਇਸ ਤਰਾਂ ਮੌਤ
                                                      
                              ਤਾਜਾ ਖ਼ਬਰਾਂ                               
                              ਵਿਦੇਸ਼ ਚ ਵਾਪਰਿਆ ਕਹਿਰ – 28 ਸਾਲਾਂ ਦੀ ਪੰਜਾਬੀ ਕੁੜੀ ਨੂੰ ਕੰਮ ਤੋਂ ਘਰੇ ਜਾਂਦਿਆਂ ਅਚਾਨਕ ਮਿਲੀ ਇਸ ਤਰਾਂ ਮੌਤ
                                       
                            
                                                                   
                                    Previous Postਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ – ਪੰਜਾਬੀਆਂ ਚ ਖੁਸ਼ੀ ਦੀ ਲਹਿਰ
                                                                
                                
                                                                    
                                    Next Postਮਸ਼ਹੂਰ ਐਕਟਰ ਅਨੁਪਮ ਖੇਰ ਨਾਲ ਮਾੜੀ ਹੋ ਗਈ – ਖੁਦ ਨੂੰ ਕਹਿਣਾ ਪਿਆ ਚੁੱਲੂ ਭਰ ਪਾਣੀ ਚ ਡੁੱਬ ਮਰਾਂ
                                                                
                            
               
                            
                                                                            
                                                                                                                                            
                                    
                                    
                                    



