BREAKING NEWS
Search

ਵਿਦੇਸ਼ ਚ ਪੰਜਾਬੀ ਧੀ ਨੇ ਕੀਤਾ ਅਜਿਹਾ ਕੰਮ ਕੇ ਰਾਸ਼ਟਰਪਤੀ ਨੇ ਖੁਦ ਕੀਤਾ ਸਨਮਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀਆਂ ਦਾ ਰੁਝਾਨ ਲਗਾਤਾਰ ਹੀ ਵਿਦੇਸ਼ਾਂ ਵੱਲ ਵਧ ਰਿਹਾ ਹੈ । ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਜਾ ਕੇ ਜਿੱਥੇ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਵੱਖ ਵੱਖ ਕਾਰਜ ਕਰਦੇ ਹਨ, ਉੱਥੇ ਹੀ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਵਿਦੇਸ਼ੀ ਧਰਤੀ ਤੇ ਕੁਝ ਅਜਿਹੇ ਕੰਮ ਕਰ ਦਿੱਤੇ ਜਾਂਦੇ ਹਨ ਜਿਸ ਦੇ ਚੱਲਦੇ ਵਿਦੇਸ਼ਾਂ ਦੇ ਵਿਚ ਉਨ੍ਹਾਂ ਦੇ ਨਾਲ ਨਾਲ ਭਾਰਤ ਦੇਸ਼ ਦਾ ਨਾਮ ਵੀ ਰੋਸ਼ਨ ਹੁੰਦਾ ਹੈ । ਹੁਣ ਤਕ ਬਹੁਤ ਸਾਰੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੱਖ ਵੱਖ ਖੇਤਰਾਂ ਵਿੱਚ ਉਪਲੱਬਧੀ ਹਾਸਲ ਕਰ ਕੇ ਆਪਣਾ ਤੇ ਪੰਜਾਬ ਸਮੇਤ ਭਾਰਤ ਦਾ ਨਾਂ ਵੀ ਰੌਸ਼ਨ ਕੀਤਾ ਜਾਂਦਾ ਹੈ ।

ਇਸ ਵੱਡੀ ਉਪਲੱਬਧੀ ਦੇ ਹਾਸਲ ਹੋਣ ਤੋਂ ਬਾਅਦ ਸਮੁੱਚੇ ਦੇਸ਼ ਵਾਸੀਆਂ ਦੇ ਵਿੱਚ ਇੱਕ ਖ਼ੁਸ਼ੀ ਦੀ ਲਹਿਰ ਉੱਠ ਪੈਂਦੀ ਹੈ ਤੇ ਅਜਿਹਾ ਹੀ ਹੁਣ ਇਕ ਹੋਰ ਪੰਜਾਬ ਦੀ ਧੀ ਨੇ ਭਾਰਤ ਦੇਸ਼ ਦਾ ਨਾਂ ਵਿਦੇਸ਼ੀ ਧਰਤੀ ਦੇ ਉੱਪਰ ਰੌਸ਼ਨ ਕੀਤਾ ਹੈ । ਕਿ ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜ ਚੁੱਕੀ ਹੈ ।ਦਰਅਸਲ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਗੁਰਜੀਤ ਕੌਰ ਜੋ ਕਿ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਹੁਸ਼ਿਆਰ ਹੈ ਤੇ ਪਿਛਲੇ ਕਈ ਸਾਲਾਂ ਤੋਂ ਉਹ ਆਪਣੀ ਕਲਾਸ ਦੇ ਵਿੱਚੋਂ ਸਭ ਤੋਂ ਵੱਧ ਅੰਕ ਹਾਸਲ ਕਰਦੀ ਆਈ ਹੈ ਤੇ ਜਦੋਂ ਹੁਣ ਉਹ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਹ ਰੋਮ ਦੀ ਯੂਨੀਵਰਸਿਟੀ ਦੇ ਵਿੱਚ ਉਸਦੇ ਵੱਲੋਂ ਦਾਖਲਾ ਲਿਆ ਗਿਆ ਹੈ ਅਤੇ ਜਿਸ ਦੀ ਮਿਹਨਤ ਅਤੇ ਪੜ੍ਹਾਈ ਦੇ ਵਿੱਚ ਲਗਨ ਦੇ ਚੱਲਦੇ ਹੁਣ ਇਟਲੀ ਦੇ ਰਾਸ਼ਟਰਪਤੀ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ।

ਬਹੁਤ ਹੀ ਵੱਡੀ ਉਪਲੱਬਧੀ ਇਸ ਪੰਜਾਬ ਦੀ ਧੀ ਵੱਲੋਂ ਹਾਸਲ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਇਟਲੀ ਦੇ ਰਾਸ਼ਟਰਪਤੀ ਦੇ ਵੱਲੋਂ ਕਿਸੇ ਭਾਰਤੀ ਨੂੰ ਪੜ੍ਹਾਈ ਵਿੱਚ ਟੌਪ ਕਰਨ ਦੇ ਚੱਲਦੇ ਸਨਮਾਨਿਤ ਕੀਤਾ ਗਿਆ ਹੋਵੇ । ਉੱਥੇ ਹੀ ਗੁਰਜੀਤ ਕੌਰ ਦੇ ਵੱਲੋਂ ਇਸ ਉਪਲੱਬਧੀ ਨੂੰ ਹਾਸਲ ਕਰਨ ਤੋਂ ਬਾਅਦ ਸਮੁੱਚੇ ਦੇਸ਼ ਭਰ ਦੇ ਲੋਕਾਂ ਦੇ ਵਿਚ ਖੁਸ਼ੀ ਦੀ ਲਹਿਰ ਹੈ ਤੇ ਗੁਰਜੀਤ ਕੌਰ ਦਾ ਪਰਿਵਾਰ ਵੀ ਕਾਫੀ ਮਾਣ ਮਹਿਸੂਸ ਕਰਦਾ ਨਜ਼ਰ ਆ ਰਿਹਾ ਹੈ ਆਪਣੀ ਬੱਚੀ ਤੇ ।

ਉਥੇ ਹੀ ਜਦੋਂ ਮੀਡੀਆ ਤੇ ਵੱਲੋਂ ਗੁਰਜੀਤ ਕੌਰ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਬੱਚੀ ਦੇ ਵੱਲੋਂ ਜੋ ਉਪਲੱਬਧੀ ਹਾਸਲ ਕੀਤੀ ਗਈ ਹੈ ਉਹ ਉਨ੍ਹਾਂ ਦੇ ਲਈ ਕਿਸੇ ਸੁਪਨੇ ਦੇ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਟਲੀ ਦੇ ਰਾਸ਼ਟਰਪਤੀ ਦੇ ਵੱਲੋਂ ਜਿਹੜੇ 25 ਟੌਪਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੇ ਵਿੱਚੋਂ ਇੱਕ ਉਨ੍ਹਾਂ ਦੀ ਬੇਟੀ ਵੀ ਹੈ ਤੇ ਅੱਜ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਆਪਣੀ ਬੱਚੀ ਦੇ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ ।