ਆਈ ਤਾਜ਼ਾ ਵੱਡੀ ਖਬਰ 

ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ । ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ। ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਦੇ ਚੱਲਦੇ ਉਨ੍ਹਾਂ ਨੂੰ ਬਾਅਦ ਵਿੱਚ ਸਰਕਾਰਾਂ ਤੋਂ ਮਦਦ ਲੈਣੀ ਪੈਂਦੀ ਹੈ । ਇਨ੍ਹੀਂ ਦਿਨੀਂ ਇਕ ਅਜਿਹੀ ਲੜਕੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਦੱਸ ਦੇਈਏ ਕਿ ਪੰਜਾਬ ਦੇ ਜ਼ਿਲਾ ਤਰਨਤਾਰਨ ਦੀ ਰਹਿਣ ਵਾਲੀ ਇਕ ਲੜਕੀ ਨੂੰ ਵਿਦੇਸ਼ ਦੇ ਵਿੱਚ ਪਿਤਾ ਦੇ ਇਲਾਜ ਲਈ ਖਰਚ ਕੀਤੇ ਤਿੰਨ ਲੱਖ ਰੁਪਏ ਦਾ ਕਰਜ਼ਾ ਮੋੜਨ ਲਈ ਬੰਧਕ ਬਣਾਇਆ ਗਿਆ ਹੈ ।

ਜਿਸ ਦੇ ਚਲਦੇ ਗ਼ਰੀਬ ਨੌਜਵਾਨ ਕੁੜੀ ਦੇ ਵੱਲੋਂ ਭਾਰਤ ਵਾਪਸ ਆਉਣ ਲਈ ਹੁਣ ਸਰਕਾਰਾਂ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ । ਬੰਧਕ ਬਣਾਈ ਤਰਨਤਾਰਨ ਦੀ ਕੁੜੀ ਨੇ ਵੀਡੀਓ ਬਣਾ ਕੇ ਦੱਸਿਆ ਹੈ ਕਿ ਮਸਕਟ ਵਿਖੇ ਜਿੱਥੇ ਉਸ ਕੋਲੋਂ ਭੁੱਖੇ ਪਿਆਸੇ ਕੰਮ ਕਰਵਾਇਆ ਜਾਂਦਾ ਰਿਹਾ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਚਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਕੁੜੀਆਂ ਨੂੰ ਮਸਕਟ ਵਿਖੇ ਬੰਧਕ ਬਣਾਇਆ ਗਿਆ ਹੈ ਤੇ ਉਨ੍ਹਾਂ ਤੇ ਤਸ਼ੱਦਦ ਕੀਤੇ ਜਾ ਰਹੇ ਹਨ ।

ਜਿਸ ਬਾਬਤ ਹੁਣ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਜਲਦ ਹੀ ਇਨ੍ਹਾਂ ਦੀ ਰਿਹਾਇਸ਼ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ । ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਮਨਪ੍ਰੀਤ ਕੌਰ ਵੱਲੋਂ ਇਕ ਵੀਡੀਓ ਜਾਰੀ ਕਰਦੇ ਹੋਏ ਸਰਕਾਰ ਵੱਲੋਂ ਭਾਰਤ ਵਾਪਸ ਆਉਣ ਦੀ ਗੁਹਾਰ ਲਗਾਈ ਗਈ ਹੈ ।

ਵੀਡੀਓ ਵਿੱਚ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਹ ਮਸਕਟ ਵਿਖੇ ਕੁਝ ਵਿਅਕਤੀਆਂ ਦੇ ਚੁੰਗਲ ਵਿੱਚ ਫਸੀ ਹੋਈ ਹੈ । ਜਿੱਥੇ ਉਸ ਨੂੰ ਦੇਰ ਰਾਤ ਭੁੱਖੇ ਪਿਆਸੇ ਲਗਾਤਾਰ ਉਸਦੇ ਕੋਲੋਂ ਕੰਮ ਕਰਵਾਇਆ ਜਾਂਦਾ ਹੈ । ਮਨਪ੍ਰੀਤ ਨੇ ਰੋਂਦੇ ਹੋਏ ਦੱਸਿਆ ਕਿ ਉਹ ਆਪਣੇ ਘਰ ਦੇ ਮਾੜੇ ਹਾਲਾਤਾਂ ਨੂੰ ਸੁਧਾਰਨ ਲਈ ਤੇ ਕਰਜ਼ਾ ਉਤਾਰਨ ਲਈ ਵਿਦੇਸ਼ ਮਿਹਨਤ ਕਰਨ ਲਈ ਪਹੁੰਚੀ ਸੀ , ਪਰ ਇੱਥੇ ਇੱਕ ਦਫ਼ਤਰ ਵਿੱਚ ਉਸ ਨੂੰ ਕੈਦ ਕਰਕੇ ਤਸੀਹੇ ਦਿੱਤੇ ਜਾ ਰਹੇ ਹਨ ।

Home  ਤਾਜਾ ਖ਼ਬਰਾਂ  ਵਿਦੇਸ਼ ਗਈ ਪੰਜਾਬੀ ਨੌਜਵਾਨ ਕੁੜੀ ਨੇ ਵੀਡੀਓ ਬਣਾ ਆਪਣੀ ਹਾਲਤ ਰੋ ਰੋ ਦੱਸੀ, ਹੱਡਬੀਤੀ ਸੁਣ ਹਰੇਕ ਰਹਿ ਗਿਆ ਹੈਰਾਨ
                                                      
                              ਤਾਜਾ ਖ਼ਬਰਾਂ                               
                              ਵਿਦੇਸ਼ ਗਈ ਪੰਜਾਬੀ ਨੌਜਵਾਨ ਕੁੜੀ ਨੇ ਵੀਡੀਓ ਬਣਾ ਆਪਣੀ ਹਾਲਤ ਰੋ ਰੋ ਦੱਸੀ, ਹੱਡਬੀਤੀ ਸੁਣ ਹਰੇਕ ਰਹਿ ਗਿਆ ਹੈਰਾਨ
                                       
                            
                                                                   
                                    Previous Postਕੈਨੇਡਾ ਤੋਂ ਆਈ ਵੱਡੀ ਖਬਰ, ਹੋਗਿਆ ਇਹ ਐਲਾਨ- ਭਾਰਤ ਦੇ ਮੌਸਮ ਨੂੰ ਦੇਖਦੇ ਹੋਏ
                                                                
                                
                                                                    
                                    Next Postਪੰਜਾਬ ਚ ਇਥੇ ਸਕੂਲੀ ਵਿੱਦਿਆਰਥੀਆਂ ਨਾਲ ਵਾਪਰਿਆ ਭਿਆਨਕ ਹਾਦਸਾ – ਕਈ ਵਿਦਿਆਰਥੀ ਹੋਏ ਜਖਮੀ
                                                                
                            
               
                            
                                                                            
                                                                                                                                            
                                    
                                    
                                    




