ਆਈ ਤਾਜ਼ਾ ਵੱਡੀ ਖਬਰ 

ਇਨਸਾਨੀ ਜ਼ਿੰਦਗੀ ਦੇ ਵਿੱਚ ਅੱਜ ਇਥੇ ਬਹੁਤ ਸਾਰੇ ਕੰਮਾਂ ਦੀ ਜਗ੍ਹਾ ਮਸ਼ੀਨ ਨੇ ਲੈ ਲਈ ਹੈ ਉਥੇ ਹੀ ਇਨਸਾਨਾਂ ਵਾਂਗ ਕੰਮ ਕਰਨ ਵਾਲੇ ਰੋਬੋਟ ਵੀ ਇਨਸਾਨ ਵੱਲੋਂ ਪੈਦਾ ਕਰ ਦਿੱਤੇ ਗਏ ਹਨ। ਪੂਰੀ ਦੁਨੀਆਂ ਦੇ ਵਿੱਚ ਜਿੱਥੇ ਚੀਨ ਵੱਲੋਂ ਬਹੁਤ ਸਾਰੇ ਉਤਪਾਦਨਾਂ ਦੀ ਵਿਕਰੀ ਕੀਤੀ ਜਾਂਦੀ ਹੈ ਅਤੇ ਚੀਨ ਵਿਚ ਬਣਾਈਆਂ ਜਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਸਾਰੇ ਦੇਸ਼ਾਂ ਵਿੱਚ ਮੁਹਈਆ ਕਰਵਾ ਦਿੱਤੀਆਂ ਜਾਂਦੀਆਂ ਹਨ। ਜਿਸ ਤਰਾਂ ਚੀਨ ਤੋਂ ਪੈਦਾ ਹੋਣ ਵਾਲੀ ਕਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਇਸ ਤਰਾਂ ਹੀ ਚੀਨ ਵਿੱਚ ਬਣਾਇਆ ਜਾਣ ਵਾਲਾ ਸਾਰਾ ਸਮਾਨ ਵੀ ਪੂਰੀ ਦੁਨੀਆਂ ਵਿੱਚ ਪਹੁੰਚਾਇਆ ਜਾਂਦਾ ਹੈ। ਉੱਥੇ ਹੀ ਚੀਨ ਵੱਲੋਂ ਬਹੁਤ ਸਾਰੀਆਂ ਨਵੀਆਂ ਖੋਜਾਂ ਵੀ ਕੀਤੀਆਂ ਜਾ ਰਹੀਆਂ ਹਨ। ਹੁਣ ਵਿਗਿਆਨੀਆਂ ਵੱਲੋਂ ਛੋਟੀ ਮੱਛੀ ਬਣਾਈ ਗਈ ਹੈ ਜੋ ਇਸ ਤਰਾਂ ਸਮੁੰਦਰ ਵਿੱਚ ਮੌਜੂਦ ਪ੍ਰਦੂਸ਼ਣ ਨੂੰ ਸਾਫ਼ ਕਰੇਗੀ, ਜਿਸ ਬਾਰੇ ਤੇਜ਼ੀ ਨਾਲ ਹੋਰ ਵੀ ਰਿਸਰਚ ਚੱਲ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਮੁੰਦਰ ਵਿੱਚੋਂ ਜਿੱਥੇ ਪ੍ਰਦੂਸ਼ਣ ਨੂੰ ਖਤਮ ਕਰਨ ਵਾਸਤੇ ਚੀਨ ਦੇ ਵਿਗਿਆਨੀਆਂ ਵੱਲੋਂ ਬਣਾਈਆਂ ਜਾਣ ਵਾਲੀਆਂ ਰੋਬੋਟ ਮੱਛੀਆਂ ਨੂੰ ਦੁਨੀਆਂ ਦੇ ਸਮੁੰਦਰਾਂ ਵਿੱਚ ਭੇਜਿਆ ਜਾਵੇਗਾ। ਜੋ ਡੂੰਘਾਈ ਤੱਕ ਜਾ ਕੇ ਸਮੁੰਦਰ ਦੇ ਪ੍ਰਦੂਸ਼ਣ ਨੂੰ ਸਾਫ਼ ਕਰਨਗੀਆ ਅਤੇ ਮਾਈਕਰੋਪਲਾਸਟਿਕ ਨੂੰ ਖਾ ਜਾਣਗੀਆ। ਜਿਸ ਵਿੱਚ ਚੌਲਾਂ ਦੇ ਦਾਣਿਆਂ ਤੋਂ ਛੋਟੇ ਪਲਾਸਟਿਕ ਦੇ ਟੁਕੜਿਆਂ ਨੂੰ ਇਕੱਠੇ ਕਰਨ ਦੀ ਸ਼ਕਤੀ ਹੋਵੇਗੀ। ਦੱਸਿਆ ਗਿਆ ਹੈ ਕਿ ਇਹ ਖੋਜ ਦੱਖਣ-ਪੱਛਮੀ ਚੀਨ ਦੇ ਸਿਚੁਆਨ ਯੂਨੀਵਰਸਿਟੀ ਦੇ ਚੀਨੀ ਵਿਗਿਆਨੀਆਂ ਦੀ ਇਕ ਟੀਮ ਵੱਲੋਂ ਕੀਤੀ ਜਾ ਰਹੀ ਹੈ।

ਇਸ ਟੀਮ ਦੇ ਖੋਜੀ ਵਿਗਿਆਨੀ ਵੈਂਗ ਯੂਆਨ ਨੇ ਆਖਿਆ ਹੈ ਕਿ ਇਸ ਮੱਛੀ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਇਹ ਮੱਛੀਆਂ ਕਾਲੇ ਰੰਗ ਦੀਆਂ ਹੋਣਗੀਆਂ ਅਤੇ ਘੱਟ ਵਜ਼ਨ ਵਾਲੀਆਂ ਬਣਾਈਆਂ ਗਈਆਂ ਹਨ ਉਥੇ ਹੀ ਇਹ ਬਹੁਤ ਹੀ ਸਮਰੱਥ ਹੋਵੇਗੀ ਅਤੇ ਇਸ ਵਿੱਚ ਪੰਜ ਕਿਲੋ ਭਾਰ ਚੱਕਣ ਦੀ ਸ਼ਕਤੀ ਹੋਵੇਗੀ ਜੋ ਪੰਜ ਕਿਲੋ ਤੱਕ ਭਾਰ ਚੁੱਕ ਕੇ ਵੀ ਪਾਣੀ ਵਿੱਚ ਤੈਰ ਸਕਦੀ ਹੈ।

ਇਹ ਮੱਛੀਆਂ ਆਪਣੇ ਖੰਭਾਂ ਨੂੰ ਵੀ ਹਿਲਾ ਸਕਦੀਆਂ ਹਨ ਅਤੇ ਆਪਣੇ ਸਰੀਰ ਵਿੱਚ ਵੀ ਪੂਰੀ ਤਰਾਂ ਹਿਲ ਜੁਲ ਕਰ ਸਕਣਗੀਆਂ। ਇਨ੍ਹਾਂ ਮੱਛੀਆਂ ਦੀ ਸਰੀਰ ਦੀ ਲੰਬਾਈ 2.76 ਪ੍ਰਤੀ ਸੈਕਿੰਡ ਦੇ ਨਾਲ ਤੈਰ ਸਕਦੀ ਹੈ। ਇਹ ਮੱਛੀ ਪ੍ਰਦੂਸ਼ਣ ਨੂੰ ਆਪਣੇ ਵਿੱਚ ਜਜ਼ਬ ਕਰ ਸਕਦੀ ਹੈ ਅਤੇ ਨੁਕਸਾਨ ਹੋਣ ਤੇ ਆਪਣੇ ਆਪ ਨੂੰ ਠੀਕ ਵੀ ਕਰ ਸਕਦੀ ਹੈ।

Home  ਤਾਜਾ ਖ਼ਬਰਾਂ  ਵਿਗਿਆਨੀਆਂ ਨੇ ਬਣਾਈ ਛੋਟੀ ‘ਰੋਬੋਟ ਮੱਛੀ’, ਇਸ ਤਰਾਂ ਸਮੁੰਦਰ ਚ ਮੌਜੂਦ ਪ੍ਰਦੂਸ਼ਣ ਨੂੰ ਕਰੇਗੀ ਸਾਫ- ਚਲ ਰਹੀ ਹੋਰ ਵੀ ਰਿਸਰਚ
                                                      
                              ਤਾਜਾ ਖ਼ਬਰਾਂ                               
                              ਵਿਗਿਆਨੀਆਂ ਨੇ ਬਣਾਈ ਛੋਟੀ ‘ਰੋਬੋਟ ਮੱਛੀ’, ਇਸ ਤਰਾਂ ਸਮੁੰਦਰ ਚ ਮੌਜੂਦ ਪ੍ਰਦੂਸ਼ਣ ਨੂੰ ਕਰੇਗੀ ਸਾਫ- ਚਲ ਰਹੀ ਹੋਰ ਵੀ ਰਿਸਰਚ
                                       
                            
                                                                   
                                    Previous Postਪੰਜਾਬ ਚ ਇਥੇ ਤੇਜ ਝੱਖੜ ਹਨੇਰੀ ਨਾਲ ਹੋਈ 138 ਪਿੰਡਾਂ ਦੀ ਬਿਜਲੀ ਗੁੱਲ- ਹੋਇਆ 10 ਲੱਖ ਦਾ ਨੁਕਸਾਨ
                                                                
                                
                                                                    
                                    Next Postਬਾਂਦਰਾਂ ਨੇ ਇਥੇ ਮਚਾਈ ਦਹਿਸ਼ਤ, ਪਿਤਾ ਤੋਂ ਮਾਸੂਮ ਬੱਚਾ ਖੋ ਸੁਟਿਆ- ਹੋਈ ਦਰਦਨਾਕ ਮੌਤ
                                                                
                            
               
                            
                                                                            
                                                                                                                                            
                                    
                                    
                                    



