ਆਈ ਤਾਜਾ ਵੱਡੀ ਖਬਰ 

ਪਤੀ ਪਤਨੀ ਦਾ ਰਿਸ਼ਤਾ ਇਸ ਦੁਨੀਆਂ ਦਾ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ, ਜਿਸ ਰਿਸ਼ਤੇ ਵਿੱਚ ਖਟਾਸ ਵੀ ਹੁੰਦੀ ਹੈ ਤੇ ਮਿਠਾਸ ਵੀ l ਅਕਸਰ ਹੀ ਪਤੀ ਪਤਨੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਕਰਦੇ ਨਜ਼ਰ ਆਉਂਦੇ ਹਨ, ਪਰ ਇਸ ਦੇ ਬਾਬਜੂਦ ਵੀ ਪਿਆਰ ਬਰਕਰਾਰ ਰਹਿੰਦਾ ਹੈ। ਅਕਸਰ ਹੀ ਇਸ ਰਿਸ਼ਤੇ ਵਿੱਚ ਇੱਕ ਦੂਜੇ ਨੂੰ ਮਜ਼ਾਕ ਮਸਤੀ ਨਾਲ ਖਿਜਾਇਆ ਵੀ ਜਾਂਦਾ ਹੈ, ਜਿਸ ਨਾਲ ਕਿਹਾ ਜਾਂਦਾ ਹੈ ਕਿ ਇਹ ਰਿਸ਼ਤਾ ਹੋਰ ਜਿਆਦਾ ਮਜਬੂਤ ਬਣਦਾ ਹੈ। ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ l ਦਰਅਸਲ ਲਾੜੇ ਵੱਲੋਂ ਵਿਆਹ ਵਾਲੇ ਦਿਨ ਆਪਣੀ ਲਾੜੀ ਨਾਲ ਮਜ਼ਾਕ ਕਰਨਾ ਕੁਝ ਇਸ ਕਦਰ ਮਹਿੰਗਾ ਪਿਆ ਕਿ ਲੜਕੀ ਦੇ ਵੱਲੋਂ ਅਗਲੇ ਹੀ ਦਿਨ ਤਲਾਕ ਮੰਗ ਲਿਆ ਗਿਆ।

ਜ਼ਿਕਰਯੋਗ ਹੈ ਕਿ ਨਵ-ਵਿਆਹੀ ਔਰਤ ਆਪਣੇ ਵਿਆਹ ਵਾਲੇ ਦਿਨ ਲਾੜੇ ਦੀ ਹਰਕਤ ਤੋਂ ਇੰਨੀ ਨਾਰਾਜ਼ ਹੋਈ ਕਿ ਅਗਲੇ ਹੀ ਦਿਨ ਉਸ ਨੇ ਤਲਾਕ ਮੰਗ ਲਿਆ। ਸੁਣਨ ‘ਚ ਅਜੀਬ ਲੱਗੇਗਾ, ਪਰ ਇਹ ਸੱਚਾਈ ਹੈ।ਔਰਤ ਨੇ ਦੱਸਿਆ ਕਿ ਸਾਲ 2020 ‘ਚ ਪ੍ਰੇਮੀ ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ। ਫਿਰ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਪਰ ਵਿਆਹ ਵਾਲੇ ਦਿਨ ਪ੍ਰੇਮੀ ਨੇ ਅਜਿਹਾ ਕਰ ਦਿੱਤਾ, ਜਿਸ ਨੂੰ ਦੇਖ ਕੇ ਔਰਤ ਗੁੱਸੇ ‘ਚ ਆ ਗਈ।ਔਰਤ ਮੁਤਾਬਿਕ ਦੋਵਾਂ ਨੇ ਵਿਆਹ ਸਮਾਗਮ ਦੀ ਅੱਧੀ-ਅੱਧੀ ਜ਼ਿੰਮੇਵਾਰੀ ਲਈ ਸੀ। ਪਰ ਬੁਆਏਫ੍ਰੈਂਡ ਮਨਮੌਜੀ ਸੀ। ਇਸ ਕਾਰਨ ਔਰਤ ਨੂੰ ਉਸ ਨਾਲ ਵੀ ਸਮਝੌਤਾ ਕਰਨਾ ਪਿਆl

ਹੁਣ ਔਰਤ ਅੜੀ ਹੋਈ ਹੈ ਕਿ ਜਦੋਂ ਉਸ ਨੇ ਮਨ੍ਹਾ ਕੀਤਾ ਸੀ ਤਾਂ ਉਸ ਨੇ ਅਜਿਹਾ ਕਿਉਂ ਕੀਤਾ। ਦੂਜੇ ਪਾਸੇ ਇਸ ਔਰਤ ਨੇ ਆਪਣੀ ਪਛਾਣ ਲੁਕਾਉਂਦੇ ਹੋਏ ਸੋਸ਼ਲ ਮੀਡੀਆ ‘ਤੇ ਸਾਰੀ ਕਹਾਣੀ ਦੱਸੀ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਔਰਤ ਨੇ ਹੱਡਬੀਤੀ ਸੁਣਾਉਂਦਿਆ ਹੋਇਆ ਦੱਸਿਆ ਕਿ ਉਸਨੇ ਆਪਣੇ ਬੁਆਏਫ੍ਰੈਂਡ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਰਿਸੈਪਸ਼ਨ ‘ਤੇ ਉਸ ਦੇ ਚਿਹਰੇ ‘ਤੇ ਕੇਕ ਨਹੀਂ ਮਲੇਗਾ। ਉਹ ਵੀ ਇਸ ਗੱਲ ‘ਤੇ ਸਹਿਮਤ ਹੋ ਗਿਆ। ਪਰ ਆਖ਼ਰੀ ਪਲ ਉਸ ਨੂੰ ਮਜ਼ਾਕ ਸੁਝ ਗਿਆ ਤੇ ਉਸ ਨੇ ਉਸ ਦੇ ਚਿਹਰੇ ‘ਤੇ ਕੇਕ ਮਲ ਦਿੱਤਾ।

ਬੁਆਏਫ੍ਰੈਂਡ ਦੀ ਇਸ ਹਰਕਤ ਨੇ ਔਰਤ ਨੂੰ ਇੰਨਾ ਗੁੱਸਾ ਦਿੱਤਾ ਕਿ ਉਹ ਤਲਾਕ ਲੈਣ ‘ਤੇ ਅੜ ਗਈ।ਔਰਤ ਨੇ ਦੱਸਿਆ ਕਿ ਸਾਲ 2020 ‘ਚ ਪ੍ਰੇਮੀ ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ। ਫਿਰ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਪਰ ਵਿਆਹ ਵਾਲੇ ਦਿਨ ਪ੍ਰੇਮੀ ਨੇ ਅਜਿਹਾ ਕਰ ਦਿੱਤਾ, ਜਿਸ ਨੂੰ ਦੇਖ ਕੇ ਔਰਤ ਗੁੱਸੇ ‘ਚ ਆ ਗਈ। ਔਰਤ ਦਾ ਇਸ ਕਿੱਸੇ ਤੋਂ ਬਾਅਦ ਕਹਿਣਾ ਹੈ ਕਿ ਇਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪਰ ਉਸਨੇ ਜ਼ਬਰਦਸਤੀ ਮੇਰਾ ਸਿਰ ਫੜ ਲਿਆ ਅਤੇ ਕੇਕ ‘ਤੇ ਮੇਰੇ ਚਿਹਰੇ ਨੂੰ ਜ਼ੋਰ ਨਾਲ ਦੇ ਮਾਰਿਆ। ਜਿਸ ਕਾਰਨ ਹੁਣ ਇਹ ਔਰਤ ਤਲਾਕ ਮੰਗਦੀ ਪਈ ਹੈ। ਇਸ ਮਾਮਲੇ ਦੇ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਣ ਤੋਂ ਬਾਅਦ, ਇਹ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਲੋਕ ਇਸ ਵਿਸ਼ੇ ਉੱਪਰ ਗੱਲਾਂ ਕਰਦੇ ਪਏ ਹਨ।


                                       
                            
                                                                   
                                    Previous Postਚਾਵਾਂ ਨਾਲ ਕਰਿਆ ਸੀ ਮਾਪਿਆਂ ਨੇ ਕੁੜੀ ਦਾ ਵਿਆਹ , ਪਰ ਮੁੰਡੇ ਬਾਰੇ ਜੋ ਸੱਚ ਆਇਆ ਸਾਹਮਣੇ ਖੇਰੂੰ ਖੇਰੂੰ ਹੋਏ ਸੁਪਨੇ
                                                                
                                
                                                                    
                                    Next Postਹਵਾਈ ਜਹਾਜ ਤੋਂ ਬਿਨਾਂ ਇਹ ਸ਼ਖਸ ਘੁੰਮ ਆਇਆ ਪੂਰੀ ਦੁਨੀਆ , 8 ਸਾਲਾਂ ਚ ਬਿਨਾਂ ਰੁੱਕੇ ਚਲਦਾ ਰਿਹਾ
                                                                
                            
               
                            
                                                                            
                                                                                                                                            
                                    
                                    
                                    




